ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੀ ਪੁਲਿਸ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਨਸਲਵਾਦ ਸੱਚਮੱਚ ਹੈ। ਇਸ ਤੋਂ ਪੁਲਿਸ ਇਨਕਾਰੀ ਨਹੀਂ ਹੋ ਸਕਦੀ ਤੇ ਨਾ ਹੀ ਪੁਲਿਸ ਨੂੰ ਇਸ ਸਬੰਧ ਵਿੱਚ ਕਿਸੇ ਖੁਸ਼ਫਹਿਮੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ।ઠ
ਅਲਬਰਟਾ ਵਿੱਚ ਆਰਸੀਐਮਪੀ ਦੇ ਕਮਾਂਡਿੰਗ ਆਫੀਸਰ ਵੱਲੋਂ ਪੁਲਿਸ ਵਿੱਚ ਨਸਲਵਾਦ ਮੌਜੂਦ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਫਰੀਲੈਂਡ ਨੇ ਇਹ ਟਿੱਪਣੀ ਕੀਤੀ। ਨਸਲਵਾਦ ਤੇ ਪੁਲਿਸ ਦੇ ਜ਼ੁਲਮ ਖਿਲਾਫ ਕੈਨੇਡਾ ਤੇ ਦੁਨੀਆ ਭਰ ਵਿੱਚ ਚੱਲ ਰਹੇ ਮੁਜ਼ਾਹਰਿਆ ਤੋਂ ਬਾਅਦ ਇਹ ਚਰਚਾ ਛਿੜੀ ਹੋਈ ਹੈ ਕਿ ਕੈਨੇਡਾ ਵਿੱਚ ਨਸਲਵਾਦ ਨੂੰ ਠੱਲ੍ਹ ਕਿਸ ਤਰ੍ਹਾਂ ਪਾਈ ਜਾਵੇ?ઠ
ਫਰੀਲੈਂਡ ਨੇ ਆਖਿਆ ਕਿ ਪੁਲਿਸ ਸਮੇਤ ਸਾਰੀਆਂ ਫੈਡਰਲ ਸੰਸਥਾਵਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਵੀ ਨਸਲਵਾਦ ਵੱਡੀ ਸਮੱਸਿਆ ਹੈ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਸਾਨੂੰ ਰਲ ਕੇ ਇਸ ਖਿਲਾਫ ਲੜਨਾ ਹੋਵੇਗਾ। ਉਨ੍ਹਾਂ ਆਖਿਆ ਕਿ ਜਦੋਂ ਨਸਲਵਾਦ ਦਾ ਮੁੱਦਾ ਆਉਂਦਾ ਹੈ ਤਾਂ ਸਰਕਾਰ ਦੀ ਰਾਇ ਇਸ ਬਾਰੇ ਬਹੁਤ ਸਪਸ਼ਟ ਹੈ ਤੇ ਉਹ ਇਹ ਹੈ ਕਿ ਸਮਾਜ ਵਿੱਚ ਨਸਲਵਾਦ ਦੀਆਂ ਜੜ੍ਹਾਂ ਦੂਰ ਤੱਕ ਫੈਲੀਆਂ ਹੋਈਆਂ ਹਨ।ઠ
ਫਰੀਲੈਂਡ ਨੇ ਆਖਿਆ ਕਿ ਜਿਵੇਂ ਪ੍ਰਧਾਨ ਮੰਤਰੀ ਵੀ ਆਖ ਚੁੱਕੇ ਹਨ ਕਿ ਕੈਨੇਡਾ ਵਿੱਚ ਵੀ ਨਸਲਵਾਦ ਮੌਜੂਦ ਹੈ, ਸਿਆਹ ਨਸਲ ਦੇ ਲੋਕਾਂ ਖਿਲਾਫ ਨਸਲਵਾਦ ਕੈਨੇਡਾ ਵਿੱਚ ਹੈ ਤੇ ਅਣਜਾਣੇ ਵਿਚ ਹੀ ਸਹੀ ਲੋਕਾਂ ਦਾ ਰਵੱਈਆ ਪੱਖਪਾਤਪੂਰਨ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …