Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਸਰਕਾਰ ਐਮਰਜੈਂਸੀ ਬਿੱਲ ਪਾਸ ਕਰਵਾਉਣ ‘ਚ ਰਹੀ ਅਸਫਲ

ਲਿਬਰਲ ਸਰਕਾਰ ਐਮਰਜੈਂਸੀ ਬਿੱਲ ਪਾਸ ਕਰਵਾਉਣ ‘ਚ ਰਹੀ ਅਸਫਲ

ਵਿਰੋਧੀ ਧਿਰਾਂ ਤੋਂ ਨਹੀਂ ਹਾਸਲ ਹੋਇਆ ਸਮਰਥਨ
ਓਟਵਾ/ਬਿਊਰੋ ਨਿਊਜ਼ :
ਹਾਊਸ ਆਫ ਕਾਮਨਜ਼ ਦੀ ਐਮਰਜੈਂਸੀ ਸਿਟਿੰਗ 12 ਮਿੰਟ ਦੇ ਅੰਦਰ ਹੀ ਖ਼ਤਮ ਹੋ ਗਈ ਤੇ ਸਰਕਾਰ ਆਪਣੇ ਤਾਜ਼ਾ ਕੋਵਿਡ-19 ਐਮਰਜੈਂਸੀ ਸਹਾਇਤਾ ਬਿੱਲ ਲਈ ਵਿਰੋਧੀ ਧਿਰਾਂ ਤੋਂ ਸਮਰਥਨ ਹਾਸਲ ਨਹੀਂ ਕਰ ਸਕੀ।ઠਇਸ ਬਿੱਲ ਰਾਹੀਂ ਕੈਨੇਡਾ ਦੇ ਐਮਰਜੈਂਸੀ ਬੈਨੇਫਿਟ ਪ੍ਰੋਗਰਾਮ ਵਿੱਚ ਕਈ ਤਬਦੀਲੀਆਂ ਕੀਤੇ ਜਾਣ ਦਾ ਪ੍ਰਸਤਾਵ ਸੀ, ਜਿਨ੍ਹਾਂ ਵਿੱਚ ਸੀਈਆਰਬੀ ਲਈ ਝੂਠੇ ਦਾਅਵੇ ਕਰਨ ਵਾਲਿਆਂ ਨੂੰ ਸਖ਼ਤ ਜੁਰਮਾਨੇ ਤੇ ਸਜ਼ਾ ਦੇਣ ਦਾ ਪ੍ਰਬੰਧ ਵੀ ਸੀ। ਬਿੱਲ ਸੀ-17 ਪੇਸ਼ ਕਰਨ ਤੋਂ ਬਾਅਦ ਸਰਕਾਰ ਦੇ ਹਾਊਸ ਲੀਡਰ ਪਾਬਲੋ ਰੌਡਰਿਗਜ਼ ਵੱਲੋਂ ਇਸ ਨੂੰ ਤੇਜ਼ੀ ਨਾਲ ਪਾਸ ਕਰਨ ਲਈ ਸਰਬਸੰਮਤੀ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਅਜਿਹਾ ਹੋ ਨਹੀਂ ਸਕਿਆ।ઠ ਵਿਰੋਧੀ ਧਿਰ ਵੱਲੋਂ ਇਸ ਆਈਡੀਆ ਨੂੰ ਹੀ ਰੱਦ ਕਰ ਦਿੱਤਾ ਗਿਆ। ਫਿਰ ਰੌਡਰਿਗਜ਼ ਵੱਲੋਂ ਬਿੱਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਪਾਹਜ ਕੈਨੇਡੀਅਨਾਂ ਨੂੰ 600 ਡਾਲਰ ਦੀ ਮਦਦ ਮੁਹੱਈਆ ਕਰਵਾਉਣ ਵਾਲੇ ਹਿੱਸੇ ਨੂੰ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਵਿੱਚ ਵੀ ਅਸਫਲ ਰਹੇ। ਫਿਰ ਵਿਰੋਧੀ ਧਿਰ ਵੱਲੋਂ ਹਾਊਸ ਦੀ ਕਾਰਵਾਈ ਸਸਪੈਂਡ ਕਰਵਾ ਕੇ ਨਿਯਮਿਤ ਸਿਟਿੰਗਜ਼ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਵੀ ਨਾਕਾਮਯਾਬ ਰਹੀ ਤੇ ਇਸ ਤੋਂ ਬਾਅਦ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।ਹੁਣ ਹਾਊਸ ਆਫ ਕਾਮਨਜ਼ ਦੀ ਅਗਲੀ ਸਿਟਿੰਗ ਇੱਕ ਹਫਤੇ ਬਾਅਦ ਹੋਵੇਗੀ। ਇਸ ਤੋਂ ਭਾਵ ਇਹ ਹੈ ਕਿ ਪ੍ਰਸਤਾਵਿਤ ਮਾਪਦੰਡ ਇੱਕ ਹੋਰ ਹਫਤੇ ਤੱਕ ਲਾਗੂ ਨਹੀਂ ਹੋਣਗੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …