Breaking News
Home / ਜੀ.ਟੀ.ਏ. ਨਿਊਜ਼ / ਨਾਫਟਾਰਾਹੀਂ ਵਿਵਾਦ ਸੁਲਝਾਉਣ ਲਈ ਦੋ ਮੁਲਕਾਂ ਦੇ ਬਣਨਗੇ ਪੈਨਲ

ਨਾਫਟਾਰਾਹੀਂ ਵਿਵਾਦ ਸੁਲਝਾਉਣ ਲਈ ਦੋ ਮੁਲਕਾਂ ਦੇ ਬਣਨਗੇ ਪੈਨਲ

ਨਵੇਂ ਨਾਫਟਾ ਸਮਝੌਤੇ ਤੋਂ ਬਾਅਦਵਿਵਾਦਾਂ ਨੂੰ ਸੁਲਝਾਉਣ ਲਈ ਜਾਇਜ਼ ਪ੍ਰਕਿਰਿਆਹੋਵੇਗੀ ਸਹਾਈ :ਜਸਟਿਸਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਨੌਰਥ ਅਮਰੀਕਨਫਰੀਟਰੇਡ (ਨਾਫਟਾ) ਐਗਰੀਮੈਂਟ ਦੇ ਨਵੀਨੀਕਰਨ ਤੋਂ ਬਾਅਦ ਕਿਸੇ ਤਰਾਂ ਦੇ ਵੀਵਿਵਾਦ ਨੂੰ ਸੁਲਝਾਉਣਲਈ ਜਾਇਜ਼ ਪ੍ਰਕਿਰਿਆ ਨੂੰ ਇਸ ਵਿੱਚਸ਼ਾਮਲਕਰਨਾਹੋਵੇਗਾ। ਨਾਫਟਾਬਾਰੇ ਮੁੜ ਗੱਲਬਾਤਸ਼ੁਰੂ ਕਰਨ ਦੇ ਆਪਣੇ ਮਕਸਦ ਤੋਂ ਜਾਣੂ ਕਰਵਾਉਂਦਿਆਂ ਪਿਛਲੇ ਹਫਤੇ ਵਾਈਟ ਹਾਊਸ ਨੇ ਇਹ ਸੰਕੇਤਦਿੱਤਾ ਸੀ ਕਿ ਉਹ ਇਸ ਦੇ ਚੈਪਟਰ 19, ਜੋ ਕਿ ਡਿਸਪਿਊਟਰੈਜ਼ੋਲਿਊਸ਼ਨਮੈਕੇਨਿਜ਼ਮ, ਉੱਤੇ ਆਧਾਰਿਤ ਹੈ, ਨੂੰ ਸਮੁੱਚੇ ਤੌਰ ਉੱਤੇ ਖ਼ਤਮਕਰਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਨਾਫਟਾ ਦੇ ਕਿਸੇ ਵੀਤਰ੍ਹਾਂ ਦੇ ਵਿਵਾਦ ਨੂੰ ਹੱਲਕਰਨਲਈਅਦਾਲਤਦਾਸਹਾਰਾਲਏ ਜਾਣਦੀ ਥਾਂ ਚੈਪਟਰ 19 ਤਹਿਤ ਕਿਸੇ ਵੀਤਰਾਂ ਦਾਵਿਵਾਦਖਤਮਕਰਨਲਈ ਦੋ ਮੁਲਕਾਂ ਦੇ ਪੈਨਲਬਣਾਏ ਗਏ ਸਨ। ਕਿਸੇ ਵਸਤੂ ਦੇ ਇੰਪੋਰਟ ਉੱਤੇ ਜੇ ਕਿਸੇ ਵੀਮੁਲਕਵੱਲੋਂ ਮਨਮਰਜ਼ੀ ਦੇ ਟੈਕਸ ਜਾਂ ਐਂਟੀਡੰਪਿੰਗ ਮੇਯਰਜ਼ ਅਪਣਾਏ ਜਾਂਦੇ ਸਨ ਤਾਂ ਉਸ ਦੇ ਸਹੀ ਜਾਂ ਗਲਤਹੋਣਸਬੰਧੀ ਇਹ ਪੈਨਲ ਹੀ ਉਸ ਬਾਰੇ ਫੈਸਲਾਕਰਦੇ ਸਨ। ਅਜਿਹੇ ਮਾਮਲਿਆਂ ਵਿੱਚਦੋਵਾਂ ਮੁਲਕਾਂ ਵੱਲੋਂ ਨਿਯੁਕਤਮਾਹਿਰਾਂ ਦੇ ਪੈਨਲਵੱਲੋਂ ਹੀ ਅਪੀਲਸੁਣੀਜਾਂਦੀ ਸੀ ਤੇ ਉਸ ਪੈਨਲਦਾਫੈਸਲਾਮੰਨਣਾਪੈਂਦਾ ਸੀ। ਵਾਈਟ ਹਾਊਸ ਦਾਤਰਕ ਹੈ ਕਿ ਇਨਾਂ ਪੈਨਲਾਂ ਵੱਲੋਂ ਫੈਸਲਾਕਰਨਸਮੇਂ ਅਮਰੀਕੀਕਾਨੂੰਨਾਂ ਦੀਉਲੰਘਣਾਕੀਤੀਜਾਂਦੀਰਹੀ ਹੈ। ਇਸ ਲਈਅਮਰੀਕਾਮੰਨਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਨਜਿੱਠਣਲਈਅਦਾਲਤਾਂ ਹੀ ਬਿਹਤਰਬਦਲਹਨ। ਪਰਟਰੂਡੋ ਦਾਕਹਿਣਾ ਹੈ ਕਿ ਕੈਨੇਡਾ ਇਹ ਮੰਗ ਕਰੇਗਾ ਕਿ ਕਿਸੇ ਤਰਾਂ ਦੇ ਵਿਵਾਦ ਨੂੰ ਹੱਲਕਰਨਲਈ ਇਹੋ ਜਿਹੀ ਪ੍ਰਕਿਰਿਆਹੁਣਵੀਨਾਫਟਾ ਸਮਝੌਤੇ ਦਾ ਹਿੱਸਾ ਰਹੇ।
ਨਾਫਟਾ ਦੇ ਸਬੰਧਵਿੱਚ ਗੱਲਬਾਤਦਾਪਹਿਲਾ ਗੇੜ 16 ਤੋਂ 20 ਅਗਸਤਤੱਕਵਾਸ਼ਿੰਗਟਨ, ਡੀਸੀਵਿੱਚਚੱਲੇਗਾ। ਇੱਥੇ ਦੱਸਣਾਬਣਦਾ ਹੈ ਕਿ ਰਾਸ਼ਟਰਪਤੀਡੋਨਾਲਡਟਰੰਪ ਨੇ ਨਾਫਟਾਵਿੱਚਸੁਧਾਰਲਿਆਉਣਦਾਵਾਅਦਾਕੀਤਾ ਸੀ ਨਹੀਂ ਤਾਂ ਇਸ ਤੋਂ ਪਾਸੇ ਹੋਣਦੀ ਗੱਲ ਆਖੀ ਸੀ। ਮਈਵਿੱਚਵਾਈਟ ਹਾਊਸ ਨੇ ਇਸ ਸਮਝੌਤੇ ਉੱਤੇ ਮੁੜ ਗੱਲਬਾਤਸ਼ੁਰੂ ਕਰਨਲਈਸਰਕਾਰੀ ਤੌਰ ਉੱਤੇ ਨੋਟਿਸਜਾਰੀਕੀਤਾ ਸੀ।

 

Check Also

ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਓਟਵਾ : ਓਟਵਾ ਵਿਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ …