Breaking News
Home / ਸੰਪਾਦਕੀ / ਇਰਾਕ ‘ਚ ਲਾਪਤਾਭਾਰਤੀਨਾਗਰਿਕਾਂ ਬਾਰੇ ਬੇਯਕੀਨੀ

ਇਰਾਕ ‘ਚ ਲਾਪਤਾਭਾਰਤੀਨਾਗਰਿਕਾਂ ਬਾਰੇ ਬੇਯਕੀਨੀ

ਲਗਭਗ ਤਿੰਨਸਾਲਪਹਿਲਾਂ ਇਰਾਕ ਦੇ ਸ਼ਹਿਰ ਮੌਸੂਲ ‘ਚੋਂ ਅੱਤਵਾਦੀ ਜਥੇਬੰਦੀ’ਇਸਲਾਮਿਕਸਟੇਟ’ (ਆਈ.ਐਸ.) ਵਲੋਂ ਕਥਿਤ ਤੌਰ ‘ਤੇ ਅਗਵਾਕੀਤੇ 39 ਭਾਰਤੀਆਂ ਦੀਹੋਣੀ ਨੂੰ ਲੈ ਕੇ ਅਜੇ ਤੱਕ ਬੇਯਕੀਨੀਬਣੀ ਹੋਈ ਹੈ।ਭਾਰਤਸਰਕਾਰਹੁਣ ਤੱਕ ਇਨ੍ਹਾਂ 39 ਭਾਰਤੀਆਂ, ਜਿਨ੍ਹਾਂ ਵਿਚੋਂ 37 ਪੰਜਾਬੀਹਨ, ਦੀਹੋਣੀਬਾਰੇ ਕੋਈ ਵੀਠੋਸ ਸੂਹ ਲਾਉਣਵਿਚਨਾਕਾਮਰਹੀ ਹੈ, ਪਰ ਇਸ ਨੇ ਇਨ੍ਹਾਂ ਨੂੰ ਲੱਭਣ ਤੇ ਰਿਹਾਅਕਰਵਾਉਣਦੀਉਮੀਦ ਅਜੇ ਤੱਕ ਨਹੀਂ ਤਿਆਗੀ। ਇਸੇ ਕਾਰਨਭਾਰਤੀਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਪਿਛਲੇ ਹਫ਼ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਸੀ ਕਿ ਇਹ ਭਾਰਤੀ, ਮੌਸੂਲ ਦੇ ਨੇੜਲੇ ਕਸਬੇ ਬਦੂਸ਼ਦੀਜੇਲ੍ਹ ਵਿਚਨਜ਼ਰਬੰਦੀਦੀਹਾਲਤਵਿਚ ਹੋ ਸਕਦੇ ਹਨ। ਮੀਡੀਆਰਿਪੋਰਟਾਂ ਅਨੁਸਾਰਬਦੂਸ਼ਦੀਜੇਲ੍ਹ ਤਿੰਨਦਿਨਪਹਿਲਾਂ ਬੰਬਧਮਾਕਿਆਂ ਨਾਲਉਡਾ ਦਿੱਤੀ ਗਈ। ਇਸ ਨੂੰ ਇਰਾਕਦੀਆਂ ਸਰਕਾਰੀ ਫ਼ੌਜਾਂ ਨੇ ਉਡਾਇਆ ਜਾਂ ਇਸਲਾਮਿਕਸਟੇਟ ਦੇ ਪੈਰੋਕਾਰਾਂ ਨੇ ਇਸ ਨੂੰ ਖ਼ੁਦਤਬਾਹਕੀਤਾ, ਇਸ ਬਾਰੇ ਕਿਸੇ ਵੀਧਿਰ ਨੇ ਅਜੇ ਕੋਈ ਸਪੱਸ਼ਟ-ਬਿਆਨੀ ਨਹੀਂ ਕੀਤੀ। ਅਜਿਹੇ ਪਿਛੋਕੜਵਿਚਸ੍ਰੀਮਤੀਸਵਰਾਜ ਤੇ ਉਨ੍ਹਾਂ ਦੇ ਇਰਾਕੀਹਮਰੁਤਬਾਇਬਰਾਹੀਮਅਲ-ਜਾਫ਼ਰੀਦਰਮਿਆਨਨਵੀਂ ਦਿੱਲੀ ‘ਚ ਹੋਣਵਾਲੀਆਂ ਮੀਟਿੰਗਾਂ ਅਸਲੀਅਤਸਾਹਮਣੇ ਲਿਆਉਣ ਪੱਖੋਂ ਮਦਦਗਾਰਸਾਬਤ ਹੋ ਸਕਦੀਆਂ ਹਨ।
ਸਾਲ 2015 ‘ਚ ਇਰਾਕ ‘ਚੋਂ ਸੁਰੱਖਿਅਤ ਵਾਪਸਭਾਰਤਪਰਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਕਾਲਾਅਫ਼ਗਾਨਾ ਦੇ ਹਰਜੀਤਮਸੀਹ ਨੇ ਦਾਅਵਾਕੀਤਾ ਸੀ ਕਿ ਉਹ ਖੁਦ ਇਰਾਕ ‘ਚ ਆਈ.ਐਸ.ਆਈ.ਐਸ.ਦੇ ਅੱਤਵਾਦੀਆਂ ਵਲੋਂ ਬੰਦੀਬਣਾਏ 40 ਭਾਰਤੀਆਂ ਵਿਚੋਂ ਇਕ ਸੀ। ਉਸ ਨੇ ਸਨਸਨੀਖੇਜ਼ ਦਾਅਵਾਕੀਤਾ ਸੀ ਕਿ ਆਈ.ਐਸ.ਆਈ.ਐਸ.ਦੇ ਬਾਗ਼ੀਆਂ ਨੇ ਸਾਰੇ ਬੰਦੀਭਾਰਤੀਆਂ ਨੂੰ ਗੋਲੀਆਂ ਮਾਰ ਕੇ ਹਲਾਕਕਰ ਦਿੱਤਾ ਸੀ। ਉਸ ਦਾਕਹਿਣਾ ਸੀ ਕਿ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੇ ਬੰਗਲਾਦੇਸ਼ ਦੇ ਬੰਦੀਕਾਮਿਆਂ ਨੂੰ ਤਾਂ ਛੱਡ ਦਿੱਤਾ ਸੀ ਅਤੇ ਉਸ ਸਮੇਤਭਾਰਤੀਕਾਮਿਆਂ ਨੂੰ ਇਕ ਪਹਾੜੀ’ਤੇ ਲਿਜਾ ਕੇ ਗੋਲੀਆਂ ਮਾਰ ਕੇ ਹਲਾਕਕਰ ਦਿੱਤਾ ਸੀ। ਹਰਜੀਤਮਸੀਹਕਹਿੰਦਾ ਸੀ ਕਿ ਉਸ ਦੀ ਲੱਤ ਦੇ ਕੋਲੋਂ ਦੀ ਗੋਲੀ ਲੰਘ ਗਈ ਸੀ ਤੇ ਉਹ ਵੀਮ੍ਰਿਤਕਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਵਿਚ ਲੰਮਾਪੈ ਕੇ ਬਚ ਗਿਆ। ਉਸ ਨੇ ਮੀਡੀਆ ਨੂੰ ਆਪਣੀ ਲੱਤ ‘ਤੇ ਗੋਲੀ ਦੇ ਨਿਸ਼ਾਨਵੀਦਿਖਾਏ ਸਨ।ਬਾਅਦਵਿਚ ਉਹ ਕਿਸੇ ਤਰ੍ਹਾਂ ਭਾਰਤਵਾਪਸ ਆ ਗਿਆ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੰਪਰਕਵਿਚ ਆਇਆ। ਦੂਜੇ ਪਾਸੇ ਭਾਰਤਸਰਕਾਰ ਨੇ ਹਰਜੀਤਮਸੀਹ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਵਾਰ-ਵਾਰ ਇਹ ਦਾਅਵੇ ਕੀਤੇ ਹਨ ਕਿ ਇਰਾਕਵਿਚਬੰਦੀਭਾਰਤੀ ਨੌਜਵਾਨ ਸੁਰੱਖਿਅਤ ਹਨ।ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀਹਰਜੀਤਮਸੀਹ ਦੇ ਦਾਅਵਿਆਂ ‘ਤੇ ਯਕੀਨਨਹੀਂ ਕਰਨਾ ਚਾਹੁੰਦੇ, ਪਰਭਾਰਤਸਰਕਾਰਤਿੰਨਸਾਲ ਤੱਕ ਇਰਾਕ ‘ਚ ਬੰਦੀਭਾਰਤੀਕਾਮਿਆਂ ਬਾਰੇ ਕੋਈ ਪੁਖਤਾ ਜਾਣਕਾਰੀਹਾਸਲ ਹੀ ਨਹੀਂ ਕਰ ਸਕੀ, ਜਿਸ ਤੋਂ ਇਹ ਸਾਬਤਕੀਤਾ ਜਾ ਸਕੇ ਕਿ ਇਰਾਕ ‘ਚ ਇਕ ਸਾਲਪਹਿਲਾਂ ਬੰਦੀਬਣਾਏ ਭਾਰਤੀ ਨੌਜਵਾਨ ਸੱਚਮੁਚ ਜਿਊਂਦੇ ਹਨ। ਉਸ ਸਮੇਂ ਦੀਆਂ ਕੁਝ ਮੀਡੀਆਰਿਪੋਰਟਾਂ ਅਨੁਸਾਰਭਾਰਤਸਰਕਾਰ ਨੇ ਇਸਲਾਮਿਕਸਟੇਟ ਤੱਕ ਵੀਪਹੁੰਚ ਕਰਕੇ ਉਸ ਨੂੰ ਬੰਦੀਆਂ ਦੀਰਿਹਾਈਬਦਲੇ ਵੱਡੀ ਰਕਮਦੇਣਦੀਪੇਸ਼ਕਸ਼ਕੀਤੀ ਸੀ। ਇਹ ਪੇਸ਼ਕਸ਼ਬਹੁਤੀਕਾਰਗਰਸਾਬਤਨਹੀਂ ਹੋਈ।
ਦੂਜੇ ਪਾਸੇ ‘ਇਸਲਾਮਿਕਸਟੇਟ’ਦੀਇਰਾਕਵਿਚਚੜ੍ਹਤਜਾਰੀਰਹੀਅਤੇ ਇਸ ਜਥੇਬੰਦੀ ਦੇ ਨੇਤਾਅਲ-ਬਗ਼ਦਾਦੀ ਨੇ ਮੌਸੂਲ ਨੂੰ ਇਸਲਾਮੀਸੰਸਾਰਦੀਰਾਜਧਾਨੀਬਣਾਉਂਦਿਆਂ ਖ਼ੁਦ ਨੂੰ ਇਸ ਸੰਸਾਰਦਾਖ਼ਲੀਫ਼ਾਐਲਾਨ ਦਿੱਤਾ। ਮੌਸੂਲ ਹੁਣਫਿਰਇਰਾਕੀ ਹੱਥਾਂ ਵਿਚਪਹੁੰਚ ਚੁੱਕਾ ਹੈ। ਇਸ ਦੀ ਇਕ ਵੀਇਮਾਰਤਸਬੂਤੀਨਹੀਂ ਬਚੀ। ਇਸਲਾਮਿਕਸਟੇਟ ਦੇ ਕਬਜ਼ੇ ਹੇਠਲੇ 97 ਫ਼ੀਸਦੀਇਰਾਕੀਖੇਤਰ ਨੂੰ ਹੁਣ ਉਸ ਦੇ ਕਬਜ਼ੇ ਤੋਂ ਛੁਡਾਇਆ ਜਾ ਚੁੱਕਾ ਹੈ। ਇਸ ਸਭ ਦੇ ਬਾਵਜੂਦ 39 ਭਾਰਤੀਆਂ ਦੀਹੋਣੀਬਾਰੇ ਕੁਝ ਵੀ ਸਪੱਸ਼ਟ ਨਹੀਂ। ਇਸ ਤੋਂ ਭਾਰਤਸਰਕਾਰਦੀਸਥਿਤੀਕਸੂਤੀਬਣੀ ਹੋਈ ਹੈ। ਦੂਜੇ ਪਾਸੇ ਇਸ ਮਸਲੇ ਨੂੰ ਰਾਜਸੀ ਤੌਰ ‘ਤੇ ਰਿੜਕਣ ਦੇ ਯਤਨਵੀਸ਼ੁਰੂ ਹੋ ਚੁੱਕੇ ਹਨ। ਕਾਂਗਰਸ ਦੇ ਮੁੱਖ ਤਰਜਮਾਨਰਣਦੀਪਸੁਰਜੇਵਾਲਾ ਨੇ ਸ੍ਰੀਮਤੀਸਵਰਾਜ ਉੱਪਰਸੰਸਦ ਤੇ ਦੇਸ਼ ਨੂੰ ਗੁੰਮਰਾਹਕਰਨ ਦੇ ਦੋਸ਼ਲਾਏ ਹਨ। ਪੰਜਾਬ ਤੋਂ ਕਾਂਗਰਸੀਸੰਸਦਮੈਂਬਰਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ਮੰਤਰੀਖ਼ਿਲਾਫ਼ਮਰਿਯਾਦਾਮਤਾਪੇਸ਼ਕਰਨਦੀਧਮਕੀ ਦਿੱਤੀ ਹੈ।ਅਜਿਹੀ ਸਥਿਤੀ ਦੇ ਬਾਵਜੂਦ ਇਹ ਕਹਿਣਾਵਾਜਬਜਾਪਦਾ ਹੈ ਕਿ ਕੋਈ ਵੀਸਰਕਾਰ, ਸਬੂਤਾਂ ਦੀਅਣਹੋਂਦ ਵਿਚ ਕਿਸੇ ਵੀਦੇਸ਼ਵਾਸੀ ਨੂੰ ਮ੍ਰਿਤਕਨਹੀਂ ਐਲਾਨਸਕਦੀ। ਉਂਜ, ਜੇਕਰਸਰਕਾਰ ਨੂੰ ਇਹ ਯਕੀਨ ਹੈ ਕਿ 39 ਭਾਰਤੀ ਮੌਤ ਦਾਸ਼ਿਕਾਰਨਹੀਂ ਹੋਏ ਤਾਂ ਉਸ ਨੂੰ ਆਪਣੇ ‘ਗੁਪਤ’ਸਰਕਾਰੀਸਰੋਤਾਂ ਰਾਹੀਂ ਸੱਚ ਦੀਤਹਿ ਤੱਕ ਪੁੱਜਣ ਦਾ ਮੌਕਾ ਦਿੱਤਾ ਜਾਣਾਚਾਹੀਦਾ ਹੈ।
ਇਸ ਤੋਂ ਇਲਾਵਾਸਰਕਾਰਾਂ ਵਲੋਂ ਪੜ੍ਹੇ-ਲਿਖੇ ਅਤੇ ਹੁਨਰਮੰਦਕਾਮਿਆਂ ਨੂੰ ਵੀਆਪਣੇ ਮੁਲਕਵਿਚ ਰੁਜ਼ਗਾਰਨਾ ਦੇ ਸਕਣਦੀਅਸਫ਼ਲਤਾਸਾਹਮਣੇ ਆਉਂਦੀ ਹੈ, ਜਿਸ ਦੇ ਸਿੱਟੇ ਵਜੋਂ ਲੱਖਾਂ ਭਾਰਤੀਨਾਗਰਿਕ ਠੱਗ ਟਰੈਵਲਏਜੰਟਾਂ ਦੇ ਧੱਕੇ ਚੜ੍ਹ ਕੇ ਅਤੇ ਆਪਣੀਜਾਨਜੋਖ਼ਮਵਿਚਪਾ ਕੇ ਰੁਜ਼ਗਾਰਲਈਬਾਹਰਲੇ ਮੁਲਕਾਂ ਵਿਚਜਾਣਲਈਮਜਬੂਰਹਨ। ਅਧਿਕਾਰਤਅੰਕੜਿਆਂ ਅਨੁਸਾਰ ਹਰਸਾਲ 20 ਹਜ਼ਾਰਪੰਜਾਬੀ ਰੁਜ਼ਗਾਰਖ਼ਾਤਰਪਰਵਾਸਕਰਦੇ ਹਨ। ਬਹੁਤ ਸਾਰੇ ਗੈਰ-ਕਾਨੂੰਨੀਤਰੀਕਿਆਂ ਅਤੇ ਠੱਗ ਟਰੈਵਲਏਜੰਟਾਂ ਦਾਸ਼ਿਕਾਰ ਹੋ ਕੇ ਵਿਦੇਸ਼ੀਜੇਲ੍ਹਾਂ ਵਿਚਵੀਬੰਦਹਨ।ਭਾਰਤਸਰਕਾਰਕੋਲਵਿਦੇਸ਼ਾਂ ਵਿਚ ਗਏ ਭਾਰਤੀਆਂ ਦਾਰਿਕਾਰਡ ਰੱਖਣ ਦੀਠੋਸਨੀਤੀਦੀਅਣਹੋਂਦ ਕਾਰਨ ਹੀ ਅੱਜ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚਬੰਦਭਾਰਤੀਆਂ ਦੀਅਸਲਗਿਣਤੀਵੀਪਤਾਨਹੀਂ ਲੱਗ ਸਕੀ। ਮੌਜੂਦਾ ਸਥਿਤੀਵਿਚ ਜਿੱਥੇ ਭਾਰਤਸਰਕਾਰ ਨੂੰ ਪਿਛਲੇ ਤਿੰਨਸਾਲਾਂ ਤੋਂ ਇਰਾਕਵਿਚਲਾਪਤਾਭਾਰਤੀ ਨੌਜਵਾਨਾਂ ਬਾਰੇ ਠੋਸਜਾਣਕਾਰੀਸਾਹਮਣੇ ਲਿਆਉਣ ਦੀਲੋੜ ਹੈ, ਉਥੇ ਆਪਣੀਵਿਦੇਸ਼ਨੀਤੀਦੀਵੀਸਮੀਖਿਆਕਰਨੀਬਣਦੀਹੈ।ਭਾਰਤਵਿਚ ਵੱਡੇ ਪੱਧਰ’ਤੇ ਫੈਲ ਚੁੱਕੀ ਬੇਰੁਜ਼ਗਾਰੀਦੀ ਸਮੱਸਿਆ ਨੂੰ ਹੱਲ ਕਰਨਲਈ ਸਿੱਟਾਮੁਖੀ ਅਤੇ ਲੋਕ-ਪੱਖੀ ਨੀਤੀਆਂ ਘੜਨਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ, ਤਾਂ ਜੋ ਭਾਰਤੀ ਨੌਜਵਾਨ ਰੁਜ਼ਗਾਰਖ਼ਾਤਰ ਗੈਰ-ਕਾਨੂੰਨੀਤਰੀਕਿਆਂ ਨਾਲਵਿਦੇਸ਼ਾਂ ਵਿਚ ਜਾ ਕੇ ਆਪਣੀਆਂ ਜਾਨਾਂ ਦੇ ਜ਼ੋਖ਼ਮਸਹੇੜਨਲਈਮਜਬੂਰਨਾਹੋਣ।ਭੋਲੇ-ਭਾਲੇ ਲੋਕਾਂ ਨੂੰ ਲੁੱਟ ਕੇ ਗ਼ੈਰ-ਕਾਨੂੰਨੀ ਢੰਗ ਨਾਲਪਰਦੇਸਭੇਜਣਵਾਲੇ ਠੱਗ ਟਰੈਵਲਏਜੰਟਾਂ ਵਿਰੁੱਧ ਲੋੜੀਂਦੀਕਾਰਵਾਈਕਰਨਅਤੇ ਬਾਹਰਜਾਣਵਾਲੇ ਸਾਰੇ ਭਾਰਤੀਆਂ ਦਾਮੁਕੰਮਲਰਿਕਾਰਡ ਰੱਖਣ ਲਈ ਜ਼ਰੂਰੀਕਦਮ ਚੁੱਕਣ ਦੀਲੋੜ ਹੈ।
ਜਿਥੇ ਭਾਰਤ ਨੂੰ ਇਰਾਕਵਿਚਲਾਪਤਾਭਾਰਤੀਆਂ ਦੇ ਸੰਕਟ ਨੂੰ ਦੂਰਕਰਨਅਤੇ ਸਾਰੀਸਥਿਤੀ ਸਪੱਸ਼ਟ ਕਰਨਲਈ ਤੁਰੰਤ ਪ੍ਰਭਾਵੀਯਤਨਕਰਨੇ ਚਾਹੀਦੇ ਹਨ, ਉਥੇ ਭਵਿੱਖ ਵਿਚ ਅਜਿਹੇ ਹਾਲਾਤਪੈਦਾਹੋਣ ਤੋਂ ਰੋਕਣਲਈਠੋਸਨੀਤੀਤੈਅਕਰਨਦੀਵੀ ਜ਼ਰੂਰਤ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …