Breaking News
Home / ਸੰਪਾਦਕੀ / ਭੁੱਖ ਮਰੀ ਸਬੰਧੀ ਕੌਮਾਂਤਰੀ ਸਰਵੇਖਣ ਤੇ ਮੋਦੀ ਸਰਕਾਰ ਦੇ ਦਾਅਵੇ

ਭੁੱਖ ਮਰੀ ਸਬੰਧੀ ਕੌਮਾਂਤਰੀ ਸਰਵੇਖਣ ਤੇ ਮੋਦੀ ਸਰਕਾਰ ਦੇ ਦਾਅਵੇ

ਭੁੱਖਮਰੀ ਸਬੰਧੀ ਹੋਏ ਇਕ ਤਾਜ਼ਾਸਰਵੇਖਣ ਨੇ ਭਾਰਤਦੀਮੋਦੀਸਰਕਾਰ ਦੇ ਦਾਅਵਿਆਂ ਦੀਅਸਲੀਅਤਸਾਹਮਣੇ ਲੈਆਂਦੀ ਹੈ। ਇਕ ਕੌਮਾਂਤਰੀ ਭੋਜਨਨੀਤੀਅਧਿਐਨਸੰਸਥਾ (ਆਈ.ਐਫ.ਪੀ.ਆਰ.ਆਈ.) ਅਤੇ ”ਵੈਲਥੰਗਰਲਾਈਫ਼”ਵਲੋਂ ਭੁੱਖਮਰੀ ‘ਤੇ ਜਾਰੀਕੀਤੀ ਗਈ ਰਿਪੋਰਟ”ਗਲੋਬਲ ਹੰਗਰ ਇੰਡੈਕਸ” (ਜੀ.ਐਚ.ਆਈ.) ਅਨੁਸਾਰਵਿਸ਼ਵ ਦੇ 119 ਦੇਸ਼ਾਂ ‘ਚ ਭਾਰਤਦਾਸਥਾਨ 103 ਨੰਬਰ ‘ਤੇ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਇਸ ਸੂਚੀ ‘ਚ ਲਗਾਤਰਪਿਛਾਂਹ ਵੱਲ ਨੂੰ ਖਿਸਕ ਰਿਹਾ ਹੈ। ਸਾਲ 2014 ‘ਚ ਇਸ ਸੂਚੀ ‘ਚ ਭਾਰਤ55ਵੇਂ ਸਥਾਨ’ਤੇ ਸੀ, 2015 ‘ਚ 80ਵੇਂ, 2016 ‘ਚ 97ਵੇਂ, 2017 ‘ਚ 100ਵੇਂ ਸਥਾਨ’ਤੇ ਸੀ ਜੋ ਹੁਣਫਿਰ ਖਿਸਕ ਕੇ 103 ‘ਤੇ ਆ ਗਿਆ ਹੈ।
ਸਾਲ 2018 ਦੀ ਭੁੱਖਮਰੀ ਸਬੰਧੀ ਇਸ ਕੌਮਾਂਤਰੀ ਰਿਪੋਰਟਮੁਤਾਬਕਭਾਰਤ ਦੇ ਗੁਆਂਢੀਦੇਸ਼ਸ੍ਰੀਲੰਕਾ, ਨੇਪਾਲਅਤੇ ਬੰਗਲਾਦੇਸ਼ਵੀਭਾਰਤ ਤੋਂ ਅੱਗੇ ਹਨ ਜੋ ਕ੍ਰਮਵਾਰ67ਵੇਂ, 72ਵੇਂ ਅਤੇ 86ਵੇਂ ਸਥਾਨ’ਤੇ ਹਨ। ਹਾਲਾਂਕਿ ਇਹ ਭਾਰਤਲਈ ਇਕ ਗੱਲ ਰਾਹਤਵਾਲੀ ਹੈ ਕਿ ਭਾਰਤ ਇਸ ਮਾਮਲੇ ‘ਚ ਪਾਕਿਸਤਾਨਨਾਲੋਂ ਬਿਹਤਰ ਹੈ। ਇਸ ਰਿਪੋਰਟਦਾਹਵਾਲਾਦਿੰਦਿਆਂ ਕਾਂਗਰਸਪਾਰਟੀ ਦੇ ਪ੍ਰਧਾਨਰਾਹੁਲ ਗਾਂਧੀ ਨੇ ਟਵੀਟਰਾਹੀਂ ਦੇਸ਼ ਦੇ ਪ੍ਰਧਾਨਮੰਤਰੀਨਰਿੰਦਰਮੋਦੀ’ਤੇ ਨਿਸ਼ਾਨਾਸਾਧਦਿਆਂ ਕਿਹਾ ਕਿ ਮੋਦੀਬਹੁਤਸਾਰੇ ਭਾਸ਼ਣਦਿੰਦੇ ਹਨਪਰਲੋਕਾਂ ਦੇ ਪੇਟ ਨੂੰ ਭੁੱਲ ਗਏ ਹਨ। ਉਹ ਬਹੁਤ ਯੋਗਾ ਕਰਦੇ ਹਨ ਤੇ ਆਪਣੀ ਜ਼ਿੰਦਗੀ ਦੇ ਮਜ਼ੇ ਲੈਂਦੇ ਹਨਪਰਲੋਕਾਂ ਨੂੰ ਭੋਜਨਨਹੀਂ ਦੇ ਰਹੇ।
ਇਹ ਕੈਸੀ ਸਿਤਮ-ਜ਼ਰੀਫ਼ੀ ਹੈ ਕਿ ਸਵਾਅਰਬਆਬਾਦੀਵਾਲੇ ਖੇਤੀਪ੍ਰਧਾਨਦੇਸ਼ਭਾਰਤਵਿਚ ਇਕ ਪਾਸੇ ਤਾਂ ਲੱਖਾਂ ਟਨਅਨਾਜਭੰਡਾਰਕਰਨਦੀ ਜਗ੍ਹਾ ਦੀਥੁੜਕਾਰਨਨੀਲੇ ਅਸਮਾਨਹੇਠਾਂ ਗਲ-ਸੜਰਿਹਾ ਹੈ ਤੇ ਦੂਜੇ ਪਾਸੇ ਕਰੋੜਾਂ ਲੋਕ ਦੋ ਵੇਲੇ ਦੀਰੋਟੀਲਈਵੀਤਰਸਦੇ ਭੁੱਖੇ ਢਿੱਡ ਸੌਣ ਲਈਮਜ਼ਬੂਰਹਨ।ਭਾਰਤਵਿਚਅਨਾਜਦੀਬਰਬਾਦੀਅਤੇ ਭੁੱਖਮਰੀ, ਦੋਵੇਂ ਬਹੁਤ ਗੰਭੀਰ ਸਮੱਸਿਆਵਾਂ ਹਨ।
ਕੁਝ ਸਾਲਪਹਿਲਾਂ ਜਦੋਂ ਕੇਂਦਰ ‘ਚ ਕਾਂਗਰਸਦੀਅਗਵਾਈਵਾਲੀਯੂ.ਪੀ.ਏ.ਸਰਕਾਰ ਸੀ ਤਾਂ ਉਦੋਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਨਸੀਹਤ ਦਿੱਤੀ ਸੀ ਕਿ ਗੁਦਾਮਾਂ ਵਿਚ ਗਲ਼-ਸੜਰਹੇ ਸਮਰੱਥਾ ਤੋਂ ਵਧੇਰੇ ਅਨਾਜ ਨੂੰ ਗ਼ਰੀਬ ਤੇ ਲੋੜਵੰਦ ਲੋਕਾਂ ਵਿਚ ਵੰਡ ਦਿੱਤਾ ਜਾਵੇ ਤਾਂ ਸਰਕਾਰ ਨੇ ਵਾਧੂਅਨਾਜਗਰੀਬਾਂ ਨੂੰ ਵੰਡਣ ਤੋਂ ਅਸਮਰੱਥਾ ਜ਼ਾਹਰਕੀਤੀ ਸੀ। ਉਸ ਵੇਲੇ ਦੇਸ਼ਵਿਚ ਭੁੱਖਮਰੀ ਅਤੇ ਸਟੋਰਾਂ ਦੇ ਅੰਦਰ ਤੇ ਬਾਹਰਵਾਧੂਪਿਆਸੜਰਿਹਾਅਨਾਜਦਾ ਮੁੱਦਾ ਦੇਸ਼ ਪੱਧਰ ‘ਤੇ ਵੱਡਾ ਮੁੱਦਾ ਬਣਿਆਰਿਹਾ ਸੀ। ਇਸੇ ਦੇ ਮੱਦੇਨਜ਼ਰ ਯੂ.ਪੀ.ਏ.ਸਰਕਾਰਵਲੋਂ ‘ਅੰਨ ਸੁਰੱਖਿਆ ਕਾਨੂੰਨ’ਲਾਗੂਕਰਕੇ ਦੇਸ਼ ਦੇ ਅਨਾਜ ਤੋਂ ਸੱਖਣੇ ਲੋਕਾਂ ਤੱਕ ਅਨਾਜ ਪਹੁੰਚਾਉਣ ਦੀਵਿਵਸਥਾਕਰਨਦਾਦਾਅਵਾਕੀਤਾ ਗਿਆ ਸੀ ਪਰ ਇਸ ਦੇ ਬਾਵਜੂਦਭਾਰਤਵਿਚਕਰੋੜਾਂ ਲੋਕ ਦੋ ਵੇਲੇ ਦੀਰੋਟੀ ਤੋਂ ਹਾਲੇ ਵੀ ਮੁਥਾਜ ਹਨ।
ਭਾਰਤਵਿਚ ਸਮੁੱਚੇ ਤੌਰ ‘ਤੇ ਗਰੀਬੀਰੇਖਾ ਤੋਂ ਹੇਠਾਂ ਰਹਿੰਦੇ ਸਾਰੇ ਲੋਕ ਹੀ ਸੰਤੁਲਿਤ ਖੁਰਾਕ ਤੋਂ ਵਾਂਝੇ ਹਨ।
ਭਾਰਤ ਦੇ 70 ਫ਼ੀਸਦੀ ਦੇ ਲਗਭਗ ਨਾਗਰਿਕ ਅਜਿਹੇ ਹਨਜਿਹੜੇ ਸੰਤੁਲਿਤ ਆਹਾਰਲੈਣ ਦੇ ਸਮਰੱਥ ਨਹੀਂ ਹਨ।ਤਰਾਸਦੀਦੀ ਗੱਲ ਇਹ ਹੈ ਕਿ ਭੁੱਖਮਰੀ ਦੇ ਸ਼ਿਕਾਰਜ਼ਿਆਦਾ ਉਹੀ ਲੋਕਹਨ, ਜਿਹੜੇ ਦਿਨ-ਰਾਤ ਹੱਡ-ਭੰਨ੍ਹਵੀਂ ਮਜ਼ਦੂਰੀਕਰਕੇ ਅੰਨ੍ਹ ਉਗਾਉਂਦੇ ਹਨਪਰਖਰੀਦ ਸਮਰੱਥਾ ਨਾਹੋਣਕਾਰਨ ਦੋ ਵੇਲੇ ਢਿੱਡ ਭਰ ਕੇ ਰੋਟੀ ਖਾ ਨਹੀਂ ਸਕਦੇ।ਰਾਸ਼ਟਰੀਨਮੂਨਾਸਰਵੇਖਣ ਸੰਗਠਨਦੀ ਇਕ ਰਿਪੋਰਟ ਅਨੁਸਾਰ ਭਾਰਤ ਦੇ 60 ਫ਼ੀਸਦੀ ਪੇਂਡੂਲੋਕਮਸਾਂ 35 ਰੁਪਏ ਦਿਹਾੜੀ’ਤੇ ਗੁਜ਼ਾਰਾ ਕਰਰਹੇ ਹਨ।
ਇਸ ਤੋਂ ਵੀਤਰਸਯੋਗ ਹਾਲਤਵਿਚ 10 ਫ਼ੀਸਦੀ ਪੇਂਡੂ 15 ਰੁਪਏ ਦਿਹਾੜੀ ਦੇ ਕਮਾਰਹੇ ਹਨ।
ਭਾਰਤਵਿਚ 70 ਫ਼ੀਸਦੀਲੋਕਾਂ ਨੂੰ ਸੰਤੁਲਿਤ ਅਤੇ ਲੋੜੀਂਦੀਆਂ ਕੈਲੋਰੀਆਂ ਵਿਚਭੋਜਨਨਹੀਂ ਮਿਲਦਾ, 45 ਫ਼ੀਸਦੀ ਔਰਤਾਂ ਖੂਨਦੀਕਮੀਦੀਆਂ ਸ਼ਿਕਾਰਹਨ ਜਿਸ ਕਾਰਨ ਇਕ ਲੱਖ ਪਿੱਛੇ 139 ਮਾਵਾਂ ਬੱਚੇ ਨੂੰ ਜਨਮਦੇਣਵੇਲੇ ਹੀ ਮਰਜਾਂਦੀਆਂ ਹਨ। ਮਾਂ ਦੇ ਗਰਭ ‘ਚ ਸਿਹਤ ਬਣਾਉਣ ਵਾਲੇ ਤੱਤ ਨਾਮਿਲਣਕਾਰਨ ਇਕ ਕਰੋੜ ਬੱਚੇ 5 ਸਾਲਦੀ ਉਮਰ ਤੱਕ ਪਹੁੰਚਦਿਆਂ ਹੀ ਮਰਜਾਂਦੇ ਹਨ।ਤਿੰਨਕਰੋੜਲੋਕ ਭੁੱਖਮਰੀ ਕਾਰਨ ਮੌਤ ਉਡੀਕ ਰਹੇ ਹਨ।
ਪੁਰਾਣੇ ਸਮਿਆਂ ‘ਚ ਕੁਦਰਤੀ ਆਫ਼ਤਾਂ ਕਾਰਨ ਜਾਂ ਅੰਨ੍ਹ ਦੀਪੈਦਾਵਰਨਾਹੋਣਕਾਰਨ’ਕਾਲ’ਪੈਣਕਰਕੇ ਲੋਕ ਭੁੱਖੇ ਮਰਜਾਂਦੇ ਸਨ, ਪਰ ਅੱਜ ਇਥੇ ਅਰਬਾਂ ਰੁਪਏ ਦਾਅਨਾਜ ਗੁਦਾਮਾਂ ਵਿਚਸੜਰਿਹਾ ਹੈ ਤੇ ਕਰੋੜਾਂ ਲੋਕ ਭੁੱਖ ਨਾਲਮਰਰਹੇ ਹਨ।ਅੰਕੜਿਆਂ ਅਨੁਸਾਰ ਭਾਰਤ ਦੇ ਗੁਦਾਮਾਂ ਵਿਚਅਪ੍ਰੈਲ 2011 ਤੱਕ ਸਟੋਰਕਰਨਦੀ ਸਮਰੱਥਾ ਨਾਲੋਂ ਦੋਗੁਣਾ ਅਨਾਜ, 4 ਕਰੋੜ 42 ਲੱਖ ਟਨਬੰਦਪਿਆ ਸੀ। ਹਰਸਾਲ 58 ਹਜ਼ਾਰਕਰੋੜ ਰੁਪਏ ਦਾਅਨਾਜ ਗੁਦਾਮਾਂ ਵਿਚਪਿਆਸੜਰਿਹਾ ਹੈ ਪਰਦੂਜੇ ਪਾਸੇ ਦੇਸ਼ ਦੇ ਕਰੋੜਾਂ ਲੋਕ ਰੋਜ਼ਾਨਾ ਭੁੱਖੇ ਢਿੱਡ ਸੌਂਦੇ ਹਨ।
ਸੰਯੁਕਤ ਰਾਸ਼ਟਰ ਤੇ ਵਿਸ਼ਵਸਿਹਤ ਸੰਗਠਨਵੀਅਨੇਕਾਂ ਵਾਰਭਾਰਤ ‘ਚ ਗਰੀਬੀ ਤੇ ਭੁੱਖਮਰੀ ‘ਤੇ ਆਪਣੀਸੰਵੇਦਨਾਪ੍ਰਗਟਕਰ ਚੁੱਕਾ ਹੈ ਅਤੇ ਭਾਰਤਵਿਚ ਭੁੱਖਮਰੀ ਨੂੰ ਇਸ ਦੇ ਵਿਕਾਸਵਿਚ ਵੱਡੀ ਰੁਕਾਵਟ ਕਰਾਰ ਦਿੱਤਾ ਜਾਂਦਾਰਿਹਾਹੈ। ਭੁੱਖਮਰੀ ਕਾਰਨ ਕੁਪੋਸ਼ਣ ਭਾਰਤਵਿਚਸਾਵੇਂ ਮਨੁੱਖੀ ਵਿਕਾਸਵਿਚਸਭ ਤੋਂ ਵੱਡਾ ਰੋੜਾਹੈ।ਬ੍ਰਿਟੇਨਦੀ ਇਕ ਸੰਸਥਾ ਨੇ ਖ਼ਦਸ਼ਾ ਜ਼ਾਹਰਕੀਤਾ ਸੀ ਕਿ ਕੁਪੋਸ਼ਣਕਾਰਨ 2030 ਤੱਕ ਭਾਰਤੀਅਰਥਵਿਵਸਥਾ ਨੂੰ 46 ਅਰਬਡਾਲਰ ਤੱਕ ਦਾਘਾਟਾਪੈਸਕਦਾ ਹੈ।
ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਹੈ, ਆਪਣੇ ਨਾਗਰਿਕਾਂ ਨੂੰ ਲੋੜੀਂਦਾਆਹਾਰ ਮੁਹੱਈਆ ਕਰਵਾਉਣਾ ਜਿਨ੍ਹਾਂ ਦਾਤਰਜੀਹੀਇਖਲਾਕੀਫ਼ਰਜ਼ ਹੈ।ਜਿਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚਅਨਾਜਭੰਡਾਰਕਰਨਦੀਲੋੜੀਂਦੀਵਿਵਸਥਾਕਰਨਲਈਭਾਰਤਸਰਕਾਰ ਨੂੰ ਗੰਭੀਰਹੋਣਾਚਾਹੀਦਾ ਹੈ, ਉਥੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਲੋਕਾਂ ਨੂੰ ਵੀ ਦੋ ਵੇਲੇ ਦੀ ਪੌਸ਼ਟਿਕ ਰੋਟੀ ਮੁਹੱਈਆ ਕਰਵਾਉਣ ਲਈਦ੍ਰਿੜ੍ਹ ਇੱਛਾ-ਸ਼ਕਤੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਭਾਰਤੀਆਂ ਨੂੰ ਸਾਡੇ ਪੈਗੰਬਰਾਂ ਨੇ ਲਾਚਾਰ, ਲੋੜਵੰਦ ਤੇ ਭੁੱਖੇ ਲੋਕਾਂ ਨੂੰ ਰੋਟੀਦੇਣਲਈ ‘ਲੰਗਰ’ ‘ਜਗ’ ਅਤੇ ‘ਭੰਡਾਰੇ’ਕਰਨਦੀਆਂ ਪਵਿੱਤਰ ਰਵਾਇਤਾਂ ਦਿੱਤੀਆਂ ਹਨ ਤਾਂ ਫ਼ਿਰ ਗੁਦਾਮਾਂ ‘ਚ ਸਮਰੱਥਾ ਤੋਂ ਵੱਧ ਗਲ-ਸੜਰਹੇ ਅਨਾਜ ਨੂੰ ਕਰੋੜਾਂ ਭੁੱਖੇ ਲੋਕਾਂ ਵਿਚ ਕਿਉਂ ਨਹੀਂ ਵੰਡਿਆ ਜਾ ਸਕਦਾ?

Check Also

ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ

ਪਾਕਿ ਦੇ ਕਬਜ਼ੇ ਕਸ਼ਮੀਰ ਦੇ ਹਾਲਾਤ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, …