20,000 ਤੋਂ ਵਧੇਰੇ ਨਾਜਾਇਜ਼ ਸਾਈਨਬੋਰਡ ਹਟਾਏ ਗਏ
ਬਰੈਂਪਟਨ/ ਬਿਊਰੋ ਨਿਊਜ਼ : ਲਾਈਟਪੋਸਟਰਸ ਅਤੇ ਪਬਲਿਕ ਪ੍ਰਾਪਰਟੀਜ਼ ‘ਤੇ ਹਰ ਪਾਸੇ ਫ਼ੈਲੇ ਹੋਏ ਸਾਈਨਏਜ਼ ਅਤੇ ਬੋਰਡਾਂ ਦੀ ਭੀੜ ਨਾਲ ਲੋਕ ਅਕਸਰ ਪ੍ਰੇਸ਼ਾਨ ਹੁੰਦੇ ਹਨ। ਇਹ ਪੂਰੀ ਤਰ੍ਹਾਂ ਨਾਜਾਇਜ਼ ਹਨ ਅਤੇ ਸਿਟੀ ਕੌਂਸਲ ਨੇ ਇਕ ਮੁਹਿੰਮ ਚਲਾਉਂਦਿਆਂ ਹੋਏ 20 ਹਜ਼ਾਰ ਤੋਂ ਵਧੇਰੇ ਨਾਜਾਇਜ਼ ਲਾਨ ਸਾਈਜ਼, ਸਟਿਕਰਸ ਅਤੇ ਪੋਸਟਰਸ ਨੂੰ ਹਟਾ ਦਿੱਤਾ ਹੈ। ਭਵਿੱਖ ਵਿਚ ਇਸ਼ਤਿਹਾਰ ਕਰਨ ਦੀਆਂ ਇੱਛੁਕ ਕੰਪਨੀਆਂ ਨੂੰ ਹੁਣ ਪੂਰੀ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ ਅਤੇ ਇਸ ਲਈ ਸਿਟੀ ਪਰਮਿਟ ਵੀ ਪ੍ਰਾਪਤ ਕਰਨਾ ਹੋਵੇਗਾ। ਉਨ੍ਹਾਂ ਨੇ ਇਕ ਮੋਬਾਇਲ ਸਾਈਨਏਜ਼ ਪ੍ਰਦਾਤਾ ਤੋਂ ਲੈ ਕੇ ਪੋਰਟੇਬਲ ਇਫ੍ਰੇਮ ਸਾਇੰਸ ਜਾਂ ਬੈਨਰਸ ਲਈ ਸਾਈਨ ਰੇਟ ‘ਤੇ ਲੈਣਾ ਹੋਵੇਗਾ। ਇਹ ਨਿਯਮ ਸਾਰੇ ਕਾਰੋਬਾਰੀਆਂ ‘ਤੇ ਲਾਗੂ ਹੋਣਗੇ, ਜਿਨ੍ਹਾਂ ਵਿਚ ਹੋਮ ਰਿਪੇਅਰ ਅਤੇ ਇਨੋਵੇਸ਼ਨਜ਼ ਲਈ, ਟਰੈਵਲ ਸਰਵਿਸਜ਼, ਮਨੀ ਲੈਂਡਿੰਗ ਸਰਵਿਸਜ਼, ਅਕੈਡਮਿਕ ਕੋਚਿੰਗ ਆਦਿ ਦੇ ਇਸ਼ਤਿਹਾਰ ਵੀ ਸ਼ਾਮਲ ਹਨ। ਕਮਿਊਨਿਟੀ ਪ੍ਰੋਗਰਾਮ ਲਈ ਇਸ਼ਤਿਹਾਰ ਲਗਾਉਣ ਦੇ ਇੱਛੁਕ ਲੋਕਾਂ ਨੂੰ ਵੀ ਪੂਰੇ ਸ਼ਹਿਰ ਵਿਚ 100 ਸਾਈਨ ਸਲੀਵਸ ਦੀ ਆਗਿਆ ਹੋਵੇਗੀ। ਇਹ ਸਾਈਨ ਸਲੀਵਸ ਚੋਣਵੇਂ ਸਟਰੀਟ ਲਾਈਟਾਂ ਅਤੇ ਟ੍ਰੈਫ਼ਿਕ ਪੋਲਾਂ ‘ਤੇ ਹੋਣਗੇ, ਜਿਨ੍ਹਾਂ ‘ਤੇ ਇਨ੍ਹਾਂ ਨੂੰ ਅਸਥਾਈ ਤੌਰ ‘ਤੇ ਲਗਾਇਆ ਜਾ ਸਕਦਾ ਹੈ। ਇਨ੍ਹਾਂ ਦੀ ਪੂਰੀ ਸੂਚੀ ਬਰੈਂਪਟਨ ਡਾਟ ਸੀ.ਏ. ‘ਤੇ ਉਪਲਬਧ ਹੈ।
ਬਰੈਂਪਟਨ ਸਿਟੀ ਦੇ ਸਾਈਨ ਬਾਏ ਲਾਜ ਸੜਕਾਂ, ਸਾਈਡਵਾਕ ਸਟਰੀਟ ਦੇ ਵਿਚਾਲੇ ਦੇ ਖੇਤਰਾਂ, ਟ੍ਰੈਫ਼ਿਕ ਸਿਗਨਲਸ, ਲਾਈਟ ਪੋਸਟਰਸ ਅਤੇ ਹੋਰ ਪਬਲਿਕ ਪ੍ਰਾਪਰਟੀਜ਼ ‘ਤੇ ਪੋਸਟਰ ਆਦਿ ਲਗਾਉਣ ਦੀ ਆਗਿਆ ਨਹੀਂ ਦਿੰਦੇ। ਅਜਿਹੇ ਨਾਜਾਇਜ਼ ਪੋਸਟਰਾਂ ਦੀ ਸ਼ਿਕਾਇਤ 311 ‘ਤੇ ਕੀਤੀ ਜਾ ਸਕਦੀ ਹੈ। ਪਿੰਗਸਟ੍ਰੀਟ ਏਪਸ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਸਾਲ 48 ਕੰਪਨੀਆਂ ਦੇ ਖਿਲਾਫ਼ 420 ਮਾਮਲਿਆਂ ‘ਤੇ ਕਾਰਵਾਈ ਵੀ ਕੀਤੀ ਗਈ ਹੈ। ਹਾਲ ਹੀ ਵਿਚ ਟ੍ਰੈਫ਼ਿਕ ਲਾਈਟਾਂ ‘ਤੇ 10 ਪੋਸਟਰ ਲਗਾਉਣ ਲਈ ਇਕ ਕੰਪਨੀ ਨੂੰ 5000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਹੁਣ ਤੱਕ ਅਜਿਹੀਆਂ ਕੰਪਨੀਆਂ ‘ਤੇ ਕੁੱਲ 31,85 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …