ਹਾਈ ਸਕਿੱਲ ਵਰਕਰਾਂ ਨੂੰ ਤੇਜੀ ਨਾਲ ਮਿਲੇਗਾ ਕੈਨੇਡਾ ਦਾ ਵੀਜ਼ਾ, ਨਿਵੇਸ਼ ਨੂੰ ਬੜਾਵਾ
ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡੀਅਨ ਕੰਪਨੀਆਂ ਨੂੰ ਹੁਣ ਆਪਣੀ ਜ਼ਰੂਰਤ ਦੇ ਅਨੁਸਾਰ ਦੇ ਪੂਰੀ ਦੁਨੀਆ ਤੋਂ ਹਾਈ ਸਕਿੱਲ ਮਾਹਿਰ ਅਤੇ ਵਰਕਰਾਂ ਨੂੰ ਕਾਫ਼ੀ ਤੇਜ਼ੀ ਨਾਲ ਕੈਨੇਡਾ ਲਿਆ ਸਕਣਗੇ। ਇਸ ਨਾਲ ਭਵਿੱਖ ਵਿਚ ਕੈਨੇਡੀਅਨ ਨੌਜਵਾਨਾਂ ਨੂੰ ਵੀ ਬਿਹਤਰ ਰੁਜ਼ਗਾਰ ਮਿਲ ਸਕਣਗੇ। ਨਵੀਂ ਗਲੋਬਲ ਸਕਿੱਲ ਸਟੈਟਜੀ ਦੇ ਅਨੁਸਾਰ ਪੂਰੀ ਦੁਨੀਆ ਤੋਂ ਹਾਈਲੀ ਕੁਆਲੀਫਾਈਡ, ਕਾਬਲ ਨੌਜਵਾਨਾਂ ਨੂੰ ਕੈਨੇਡੀਅਨ ਕੰਪਨੀਆਂ ਦੇ ਲਈ ਕੰਮ ਕਰਨ ਦੇ ਲਈ ਆਕਰਸ਼ਿਤ ਕੀਤਾ ਜਾਵੇਗਾ। ਇਸ ਨਾਲ ਕੈਨੇਡੀਅਨ ਕੰਪਨੀਆਂ ਨੂੰ ਇਨੋਵੇਸ਼ਨ ਕਰਦੇ ਹੋਏ, ਤੇਜੀ ਨਾਲ ਅੱਗੇ ਵਧਣ ਅਤੇ ਕੈਨੇਡੀਅਨ ਇਕਾਨਮੀ ਨੂੰ ਸਮਰਥਨ ਕਰਨ ਦਾ ਮੌਕਾ ਮਿਲੇਗਾ। ਜਿਸ ਨਾਲ ਅੱਗੇ ਜਾ ਕੇ ਕੈਨੇਡੀਅਨ ਦੇ ਲਈ ਜ਼ਿਆਦਾ ਵਧੀਆ ਰੁਜ਼ਗਾਰ ਪੈਦਾ ਕਰਨ ਵਿਚ ਸਹਾਇਤਾ ਮਿਲੇਗੀ। ਕੈਨੇਡੀਅਨ ਮੰਤਰੀ ਮੈਕੁਲਮ ਅਤੇ ਨਵਦੀਪ ਬੈਂਸ ਨੇ ਇਸ ਨਵੀਂ ਰਣਨੀਤੀ ‘ਤੇ ਗੰਭੀਰਤਾ ਨਾਲ ਗੱਲ ਕੀਤੀ ਅਤੇ ਐਨੋਵੇਸ਼ਨ ਏਜੰਡਾ ਵੀ ਤਹਿ ਕੀਤਾ। ਇਸ ਸਬੰਧ ‘ਚ 2008 ‘ਚ ਸਥਾਪਿਤ ਅਤੇ ਤੇਜੀ ਨਾਲ ਅੱਗੇ ਵੱਧ ਰਹੀ ਬਾਇਓ ਫਾਰਮਾਸਿਊਟੀਕਲ ਕੰਪਨੀ ਥੇਰਾਪਿਓਰ ਬਾਇਓਫਾਰਮ ਦੇ ਨਾਲ ਵੀ ਖੁੱਲ੍ਹੀ ਗੱਲਬਾਤ ਕੀਤੀ ਗਈ।ਜ਼ਿਕਰਯੋਗ ਹੈ ਕਿ 2017 ਤੋਂ ਲਾਗੂ ਹੋਣ ਵਾਲੀ ਇਸ ਨਵੀਂ ਨੀਤੀ ਦੇ ਅਨੁਸਾਰ ਇਸ ਪ੍ਰੋਗਰਾਮ ਵਿਚ ਵੀਜ਼ਾ ਪ੍ਰੋਸੈਸਿੰਗ ਦਾ ਕੰਮ ਦੋ ਹਫ਼ਤਿਆਂ ਵਿਚ ਹੋਵੇਗਾ ਅਤੇ ਘੱਟ ਖ਼ਤਰੇ, ਹਾਈ ਸਕਿੱਲ ਟੇਲੈਂਟ ਨੂੰ ਤੇਜੀ ਨਾਲ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਕੈਨੇਡਾ ਵਿਚ ਨਿਵੇਸ਼ ਅਤੇ ਵੱਡੀ ਗਿਣਤੀ ਵਿਚ ਰੁਜ਼ਗਾਰ ਪੈਦਾ ਕਰਨ ਦੀਆਂ ਇੱਛੁਕ ਕੰਪਨੀਆਂ ਨੂੰ ਇਕ ਅਲੱਗ ਸਰਵਿਸ ਚੈਨਲ ਨਾਲ ਮਦਦ ਕੀਤੀ ਜਾਵੇਗੀ। 30 ਦਿਨ ਜਾਂ ਉਸ ਤੋਂ ਘੱਟ ਦਿਨਾਂ ਦੇ ਕੰਮ ਲਈ ਵਰਕ ਪਰਮਿਟ ਦੀ ਜ਼ਰੂਰਤ ਵੀ ਨਹੀਂ ਰਹੇਗੀ। ਘੱਟ ਵਕਤ ਦੇ ਲਈ ਕੈਨੇਡਾ ਆਉਣਾ ਜ਼ਿਆਦਾ ਆਸਾਨ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …