14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਅਮਰੀਕਾ ਨੇ ਕੈਨੇਡਾ ਡੇਅ ਮੌਕੇ ਭੇਜੀਆਂ ਵਧਾਈਆਂ

ਅਮਰੀਕਾ ਨੇ ਕੈਨੇਡਾ ਡੇਅ ਮੌਕੇ ਭੇਜੀਆਂ ਵਧਾਈਆਂ

ਕੈਨੇਡਾ ਨੇ ਸ਼ਕਤੀਸ਼ਾਲੀ ਤੇ ਉਸਾਰੂ ਤਾਕਤ ਵਜੋਂ ਪਹਿਚਾਣ ਬਣਾਈ : ਟਰੰਪ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਨਾਲ ਅਸੀਂ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਇਹ ਪ੍ਰਗਟਾਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਨੂੰ ਕਾਫੀ ਅਹਿਮੀਅਤ ਦਿੰਦਾ ਹੈ। ਕੈਨੇਡਾ ਡੇਅ ਮੌਕੇ ਆਪਣੇ ਗੁਆਂਢੀ ਮੁਲਕ ਨੂੰ ਵਧਾਈ ਦਿੰਦਿਆਂ ਟਰੰਪ ਨੇ ਕੈਨੇਡਾ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਾ ਸੁਨੇਹਾ ਭੇਜਿਆ। ਟਰੰਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਕੈਨੇਡਾ ਨੇ ਸ਼ਕਤੀਸ਼ਾਲੀ ਤੇ ਸਕਾਰਾਤਮਕ ਤਾਕਤ ਵਜੋਂ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਵੀ ਸਾਂਝਾ ਰਿਹਾ ਹੈ, ਸਾਡੇ ਸੱਭਿਆਚਾਰਕ, ਆਰਥਿਕ ਤੇ ਪਰਿਵਾਰਕ ਸਬੰਧ ਹਨ। ਦੋਵੇਂ ਦੇਸ਼ ਦੁਨੀਆ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਣਾਏ ਹੋਏ ਹਾਂ।ઠਇਹ ਡਿਪਲੋਮੈਟਿਕ ਸੁਨੇਹਾ ਐਤਵਾਰ ਨੂੰ ਗਵਰਨਰ ਜਨਰਲ ਜੂਲੀ ਪੇਯੇਟੇ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਕੈਨੇਡਾ ਵਿੱਚ ਅਮਰੀਕਾ ਦੀ ਸਫੀਰ ਵਜੋਂ ਅਹੁਦਾ ਛੱਡ ਰਹੀ ਕੈਲੀ ਕ੍ਰਾਫਟ ਵੱਲੋਂ ਵੀ ਪਿਆਰ ਭਰਿਆ ਸੁਨੇਹਾ ਦਿੱਤਾ ਗਿਆ। ਪੌਂਪੀਓ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਦਾ ਆਦਰ ਕਰਨ ਵਾਲੇ ਦੇਸ਼ ਵਜੋਂ ਕੈਨੇਡਾ ਨੂੰ ਅਮਰੀਕਾ ਆਪਣਾ ਅਹਿਮ ਭਾਈਵਾਲ ਮੰਨਦਾ ਹੈ।

RELATED ARTICLES
POPULAR POSTS