ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਦੀ ਆਮਦ ‘ਤੇ ਨੱਥ ਪਾਉਣ ਦੇ ਮਕਸਦ ਨਾਲ ਨੀਤੀਆਂ ਬਹੁਤ ਸਖਤ ਕਰ ਦਿੱਤੀਆਂ ਹਨ। ਜਿਸ ਦੇ ਚੱਲਦਿਆਂ ਵਿਦਿਆਰਥੀ ਅਤੇ ਕਾਮੇ ਅਮਰੀਕਾ ਦੀ ਬਜਾਏ ਕੈਨੇਡਾ ਨੂੰ ਜ਼ਿਆਦਾ ਤਵੱਜੋਂ ਦਿੰਦੇ ਹਨ, ਜਿਨ੍ਹਾਂ ਵਿਚ ਅਹਿਮ ਗਿਣਤੀ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਹੈ।
ਇਮੀਗ੍ਰੇਸ਼ਨ ਵਕੀਲਾਂ ਮੁਤਾਬਕ ਅਮਰੀਕਾ ਵਿਚ ਕੰਮ ਪ੍ਰਾਪਤ ਕਰਨ ਵਿਚ ਜ਼ਿਆਦਾ ਮੁਸ਼ਕਲਾਂ ਦਰਪੇਸ਼ ਆਉਂਦੀਆਂ ਹਨ। ਇੱਥੇ ਵਿਦਿਆਰਥੀ ਜਾਂ ਸਕਿੱਲਡ ਵੀਜ਼ੇ ‘ਤੇ ਆਉਣ ਵਾਲੇ ਪਰਵਾਸੀ ਕੈਨੇਡਾ ਨੂੰ ਇਕ ਬੈਕਅਪ ਪਲੈਨ ਵਜੋਂ ਰੱਖਦੇ ਹਨ। ਇੱਥੇ ਉਨ੍ਹਾਂ ਨੂੰ ਕੰਮ ਅਤੇ ਰਿਹਾਇਸ਼ ਪ੍ਰਾਪਤ ਕਰਨ ਵਿਚ ਜ਼ਿਆਦਾ ਅਸਾਨੀ ਹੁੰਦੀ ਹੈ। ਅਮਰੀਕਾ ਦੇ ਵਰਕ ਵੀਜ਼ੇ ਸਬੰਧੀ ਸਹੂਲਤਾਂ ਪ੍ਰਦਾਨ ਵਾਲੇ ਇਕ ਗਰੁੱਪ ਦੇ ਪ੍ਰੈਜੀਡੈਂਟ ਸ਼ਾਹ ਪੀਰਾਲੀ ਨੇ ਕਿਹਾ ਕਿ ਅਮਰੀਕਾ ਵਿਚ ਸਟੱਡੀ ਵੀਜ਼ਾ ਪ੍ਰੋਸੈਸ ਇੰਨਾ ਮੁਸ਼ਕਲ ਹੋ ਗਿਆ ਹੈ ਕਿ ਇਹ ਇਕ ਸੁਪਨੇ ਵਾਂਗ ਜਾਪਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਵਿਚ ਵੱਡੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਇਕ ਇਮੀਗ੍ਰੇਸ਼ਨ ਵਕੀਲ ਸਾਰਹ ਪਿਥਨੋ ਨੇ ਕਿਹਾ ਕਿ ਉਨ੍ਹਾਂ ਕੋਲ ਆਉਣ ਵਾਲੇ ਵੱਡੀ ਗਿਣਤੀ ਲੋਕ ਕੈਨੇਡਾ ਜਾਣ ਦਾ ਰਸਤਾ ਪੁੱਛਦੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੰਗ ਹੁੰਦੀ ਹੈ ਕਿ ਕੈਨੇਡਾ ਵਿਚ ਕਿਸੇ ਵਕੀਲ ਦਾ ਰੈਫਰੈਂਸ ਦਿੱਤਾ ਜਾਵੇ। ਉਹ ਅਮਰੀਕਾ ਦੀ ਬਜਾਏ ਕੈਨੇਡਾ ਵਿਚ ਆਪਣਾ ਚੰਗਾ ਭਵਿੱਖ ਬਣਾਉਣ ਵਿਚ ਵਧੇਰੇ ਦਿਲਚਸਪੀ ਦਿਖਾਉਂਦੇ ਹਨ। ਇਮੀਗ੍ਰੇਸ਼ਨ ਵਕੀਲ ਪੀਰਾਲੀ ਨੇ ਇਕ ਹੋਰ ਜਾਣਕਾਰੀ ਦਿੱਤੀ ਕਿ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਦਿਲਚਸਪੀ ਉਸ ਦੇਸ਼ ਵੱਲ ਜ਼ਿਆਦਾ ਵਧਾਈ ਹੈ। ਕਿਉਂਕਿ ਐਕਸਪ੍ਰੈਸ ਐਂਟਰੀ ਦੀ ਸਹਾਇਤਾ ਨਾਲ ਵਿਦਿਆਰਥੀ ਕੁਝ ਹਫਤਿਆਂ ਵਿਚ ਨਾ ਸਿਰਫ ਵਰਕ ਪਰਮਿਟ ਪ੍ਰਾਪਤ ਕਰ ਲੈਂਦੇ ਹਨ, ਸਗੋਂ ਉਨ੍ਹਾਂ ਨੂੰ ਉਥੇ ਪੱਕੀ ਰਿਹਾਇਸ਼ ਵੀ ਮਿਲ ਜਾਂਦੀ ਹੈ।
ਕੈਨੇਡੀਅਨ ਸੈਰ ਸਪਾਟਾ ਮੰਤਰਾਲੇ ਨੂੰ ਹੋਇਆ ਲਾਭ
ਪਿਛਲੇ ਸਾਲ ਕੈਨੇਡਾ ਪਹੁੰਚਣ ਵਾਲੇ ਵੱਡੀ ਗਿਣਤੀ ਸੈਲਾਨੀਆਂ ਕਰਕੇ ਕੈਨੇਡੀਅਨ ਸੈਰ ਸਪਾਟਾ ਮੰਤਰਾਲੇ ਨੂੰ ਕਾਫੀ ਲਾਭ ਪਹੁੰਚਿਆ ਹੈ। ਲੰਘੇ ਸਾਲ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 2 ਕਰੋੜ 10 ਲੱਖ ਦਾ ਅੰਕੜਾ ਪਾਰ ਪਰ ਗਈ। ਭਾਰਤ ਤੋਂ ਕੈਨੇਡਾ ਪੁੱਜੇ ਸੈਲਾਨੀਆਂ ਦੀ ਗਿਣਤੀ ਤਕਰੀਬਨ 2 ਲੱਖ 70 ਹਜ਼ਾਰ ਦਰਜ ਕੀਤੀ ਗਈ ਜੋ ਕਿ 2017 ਦੇ ਮੁਕਾਬਲੇ 7 ਪ੍ਰਤੀਸ਼ਤ ਜ਼ਿਆਦਾ ਹੈ। ਪੰਜਾਬੀਆਂ ਦੀ ਪਹਿਲੀ ਪਸੰਦ ਵੀ ਕੈਨੇਡਾ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 2025 ਤੱਕ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਸ਼ੁਮਾਰ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …