ਓਨਟਾਰੀਓ/ਬਿਊਰੋ ਨਿਊਜ਼ : ਰੀਓਪਨਿੰਗ ਓਨਟਾਰੀਓ ਐਕਟ ਤਹਿਤ ਫੋਰਡ ਸਰਕਾਰ ਨੇ ਐਮਰਜੈਂਸੀ ਆਰਡਰਜ਼ ਵਿੱਚ ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ।
ਇਹ ਐਮਰਜੈਂਸੀ ਆਰਡਰਜ਼ ਪਹਿਲੀ ਦਸੰਬਰ ਨੂੰ ਐਕਸਪਾਇਰ ਹੋਣ ਜਾ ਰਹੇ ਸਨ। ਕੁਈਨਜ ਪਾਰਕ ਵਿਖੇ ਸਾਲੀਸਿਟਰ ਜਨਰਲ ਸਿਲਵੀਆ ਜੋਨ! ਵੱਲੋਂ ਪਾਸ ਕੀਤੇ ਗਏ ਇੱਕ ਮਤੇ ਤੋਂ ਬਾਅਦ ਇਨ੍ਹਾਂ ਹੁਕਮਾਂ ਵਿੱਚ ਵਾਧਾ ਕੀਤਾ ਗਿਆ। ਇਸ ਮਤੇ ਦੇ ਪਾਸ ਹੋਣ ਨਾਲ ਫੋਰਡ ਸਰਕਾਰ ਨੂੰ 28 ਮਾਰਚ ਤੱਕ ਇਨ੍ਹਾਂ ਹੁਕਮਾਂ ਵਿੱਚ ਵਾਧਾ ਕਰਨ ਦੀ ਪਾਵਰ ਮਿਲ ਗਈ ਹੈ। ਆਰਓਏ ਤਹਿਤ ਹਰੇਕ ਹੁਕਮ 30 ਦਿਨਾਂ ਲਈ ਕੈਬਨਿਟ ਵੱਲੋਂ ਪਾਸ ਹੋਣੇ ਜ਼ਰੂਰੀ ਹਨ।
ਜੋਨਜ਼ ਦੇ ਤਰਜਮਾਨ ਨੇ ਦੱਸਿਆ ਕਿ ਐਮਰਜੈਂਸੀ ਪਾਵਰਜ਼ ਵਿੱਚ ਵਾਧੇ ਨਾਲ ਸਰਕਾਰ ਨੂੰ ਕੋਵਿਡ-19 ਸਬੰਧੀ ਸਾਰੀਆਂ ਰਹਿੰਦੀਆਂ ਪਾਬੰਦੀਆਂ ਮਾਰਚ ਤੱਕ ਹਟਾਉਣ ਦਾ ਅਖਤਿਆਰ ਮਿਲ ਗਿਆ ਹੈ। ਆਰਓਏ ਵਿੱਚ ਵਾਧੇ ਤੋਂ ਬਿਨਾਂ ਪਬਲਿਕ ਹੈਲਥ ਮਾਪਦੰਡ ਪਹਿਲੀ ਦਸੰਬਰ ਤੋਂ ਹੀ ਖਤਮ ਹੋ ਜਾਣੇ ਸਨ। ਰੀਓਪਨਿੰਗ ਐਕਟ ਤਹਿਤ ਇਸ ਸਮੇਂ 28 ਆਰਡਰਜ਼ ਪ੍ਰਭਾਵੀ ਹਨ, ਇਨ੍ਹਾਂ ਵਿੱਚ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਵੀ ਇੱਕ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਓਨਟਾਰੀਓ ਨੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ਉੱਤੇ ਰੋਕ ਲਾ ਦਿੱਤੀ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …