ਛੁਡਾਉਣੇ ਗੈਂਗਸਟਰ ਸਨ, ਖਾੜਕੂ ਹਰਮਿੰਦਰ ਸਿੰਘ ਮਿੰਟੂ ਵੀ ਨਾਲ ਹੀ ਨਿਕਲ ਲਿਆ
ਨਾਭਾ/ਚੰਡੀਗੜ੍ਹ : ਪੰਜਾਬ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਜੇਲ੍ਹ ਬਰੇਕ ਕਾਂਡ ਅਸਲ ਵਿਚ ਦੋ ਗੈਂਗਸਟਰ ਗਰੁੱਪਾਂ ਦੀ ਡੀਲ ‘ਚੋਂ ਜਨਮਿਆ। ਪਲਵਿੰਦਰ ਪਿੰਦਾ ਅਤੇ ਗੌਂਡਰ-ਸੇਖੋਂ ਗਰੁੱਪ ਵਿਚਾਲੇ ਡੀਲ ਤਹਿਤ ਜੇਲ੍ਹ ਬਰੇਕ ਕਾਂਡ ਹੋਇਆ। ਪਿੰਦਾ ਨੂੰ ਯੂਪੀ ਪੁਲਿਸ ਨੇ ਐਤਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਪਿੰਦਾ ਨੇ ਕਬੂਲ ਕੀਤਾ ਕਿ ਜੇਲ੍ਹ ਬਰੇਕ ਦੀ ਪਲੈਨਿੰਗ ਉਸ ਨੇ ਪ੍ਰੇਮਾ ਲਾਹੌਰੀਆ ਦੇ ਕਹਿਣ ‘ਤੇ ਰਚੀ ਸੀ। ਪ੍ਰੇਮਾ, ਗੌਂਡਰ ਗਰੁੱਪ ਦਾ ਮੈਂਬਰ ਹੈ ਤੇ ਗੌਂਡਰ ਗਰੁੱਪ ਨੇ ਪਿੰਦੇ ਨੂੰ ਫਗਵਾੜਾ ‘ਚ ਪੁਲਿਸ ਹਿਰਾਸਤ ਤੋਂ ਛੁਡਾਇਆ ਸੀ। ਉਸ ਦੇ ਬਦਲੇ ਉਸ ਨੇ ਉਨ੍ਹਾਂ ਦੇ ਚਾਰ ਗੈਂਗਸਟਰਾਂ ਨੂੰ ਛੁਡਾਉਣ ਲਈ ਸੌਦਾ ਕੀਤਾ। ਪਿੰਦਾ ਨਾਭਾ ਜੇਲ੍ਹ ‘ਚ ਬੰਦ ਰਿਹਾ ਹੈ ਇਸ ਲਈ ਚੱਪੇ-ਚੱਪੇ ਤੋਂ ਜਾਣੂ ਸੀ। ਇਹ ਲੋਕ ਛੁਡਾਉਣ ਤਾਂ ਚਾਰ ਗੈਂਗਸਟਰਾਂ ਨੂੰ ਆਏ ਸਨ ਪਰ ਉਨ੍ਹਾਂ ਦੇ ਨਾਲ ਖਾੜਕੂ ਹਰਮਿੰਦਰ ਸਿੰਘ ਮਿੰਟੂ ਅਤੇ ਖਾੜਕੂ ਕਸ਼ਮੀਰ ਸਿੰਘ ਵੀ ਨਿਕਲਣ ‘ਚ ਕਾਮਯਾਬ ਰਹੇ। ਇੰਝ ਕੁੱਲ 6 ਜਣੇ ਜੇਲ੍ਹ ‘ਚੋਂ ਫਰਾਰ ਹੋਏ। ਘਟਨਾ ਤੋਂ ਬਾਅਦ ਹੁਣ ਜੋ ਖੁਲਾਸੇ ਹੋ ਰਹੇ ਹਨ ਉਸ ਅਨੁਸਾਰ ਜੇਲ੍ਹ ਅਫ਼ਸਰਾਂ ਨੇ 50 ਲੱਖ ਦੀ ਡੀਲ ਦੇ ਬਲਦੇ ਕੈਦੀਆਂ ਨੂੰ ਭਜਾਉਣ ‘ਚ ਵੱਡੀ ਭੂਮਿਕਾ ਨਿਭਾਈ। ਜੇਲ੍ਹ ਤੋਂ ਡੇਢ ਸੌ ਮੀਟਰ ਦੀ ਦੂਰੀ ‘ਤੇ ਸਥਿਤ ਸ਼ਗੁਨ ਸਵੀਟ ਸ਼ਾਪ ‘ਤੇ ਇਹ ਸਾਰਾ ਸੌਦਾ ਤੈਅ ਹੋਇਆ, ਜਿਸ ਵਿਚ ਦੁਕਾਨ ਦੇ ਮਾਲਕ ਤੇਜਿੰਦਰ ਸ਼ਰਮਾ ਦੀ ਭੂਮਿਕਾ ਵੀ ਦੱਸੀ ਜਾਂਦੀ ਹੈ। ਹੁਣ ਤੱਕ ਅਸਿਸਟੈਂਟ ਸੁਪਰਡੈਂਟ ਸਮੇਤ 9 ਅਧਿਕਾਰੀ ਬਰਖਾਸਤ ਕਰ ਦਿੱਤੇ ਗਏ ਹਨ।
Home / ਹਫ਼ਤਾਵਾਰੀ ਫੇਰੀ / ਨਾਭਾ ਜੇਲ੍ਹ ਬਰੇਕ ਕਾਂਡ : ਚਾਰ ਗੈਂਗਸਟਰਾਂ ਨਾਲ ਦੋ ਖਾੜਕੂਆਂ ਨੂੰ ਜੇਲ੍ਹ ‘ਤੇ ਹਮਲਾ ਕਰ ਛੁਡਾਇਆ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …