ਕੈਨੇਡਾ ‘ਚ ਸਿੱਖ ਭਾਈਚਾਰੇ ਨੂੰ ਮਿਲਿਆ ਵੱਡਾ ਮਾਣ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਬਲਤੇਜ ਸਿੰਘ ਢਿੱਲੋਂ, ਜੋ ਸੇਵਾਮੁਕਤ ਅਧਿਕਾਰੀ ਹਨ ਅਤੇ ਲੰਬੇ ਸਮੇਂ ਤੋਂ ਸਮਾਜ ਸੇਵੀ ਹਨ, ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਮਾਣਯੋਗ ਗਵਰਨਰ ਜਨਰਲ, ਮੈਰੀ ਸਾਈਮਨ ਨੇ ਮਾਰਟੀਨ ਹੇਬਰਟ (ਕਿਊਬੈਕ) ਅਤੇ ਟੌਡ ਲੇਵਿਸ (ਸਸਕੈਚਵਨ) ਦੇ ਨਾਲ ਢਿੱਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ।
ਵਰਨਣਯੋਗ ਹੈ ਕਿ ਬਲਤੇਜ ਸਿੰਘ ਢਿੱਲੋਂ ਨੇ 1991 ਵਿੱਚ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਿੱਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ, ਦਸਤਾਰ ਪਹਿਨਣ ਵਾਲੇ ਪਹਿਲੇ ਆਰਸੀਐਮਪੀ ਅਧਿਕਾਰੀ ਵਜੋਂ ਇਤਿਹਾਸ ਰਚਿਆ ਸੀ। 30 ਸਾਲਾਂ ਦੇ ਕਰੀਅਰ ਦੌਰਾਨ, ਉਹਨਾਂ ਨੇ ਉੱਚ-ਪ੍ਰੋਫਾਈਲ ਜਾਂਚਾਂ ਵਿੱਚ ਯੋਗਦਾਨ ਪਾਇਆ ਅਤੇ ਬਾਅਦ ਵਿੱਚ ਬੀ.ਸੀ. ਦੀ ਗੈਂਗ-ਵਿਰੋਧੀ ਏਜੰਸੀ ਨਾਲ ਕੰਮ ਵੀ ਕੀਤਾ। ਸੈਨੇਟ ਵਿੱਚ ਉਹਨਾਂ ਦੀ ਨਿਯੁਕਤੀ ਜਨਤਕ ਸੇਵਾ, ਵਿਭਿੰਨਤਾ ਅਤੇ ਭਾਈਚਾਰਕ ਲੀਡਰਸ਼ਿਪ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ। ਇਸ ਐਲਾਨ ਦੇ ਨਾਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ‘ਤੇ ਸੈਨੇਟ ਵਿੱਚ 93 ਸੁਤੰਤਰ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰਿਆਂ ਦੀ ਸਿਫਾਰਸ਼ ਸੁਤੰਤਰ ਸਲਾਹਕਾਰ ਬੋਰਡ ਵਲੋਂ ਕੀਤੀ ਗਈ ਸੀ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …