ਉਨਟਾਰੀਓ : ਉਨਟਾਰੀਓ ਸੂਬਾਈ ਪੁਲਿਸ (ਓਪੀਪੀ) ਨੇ ਚੈਟਸਵਰਥ ਕਸਬੇ ਦੇ ਬਾਹਰਵਾਰ ਕਬਾੜੀਏ ਦੇ ਗੁਦਾਮ ‘ਤੇ ਛਾਪਾ ਮਾਰ ਕੇ 26 ਲੱਖ ਡਾਲਰ (ਲਗਪਗ 15 ਕਰੋੜ ਰੁਪਏ) ਕੀਮਤ ਦੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ, ਜਿਨ੍ਹਾਂ ਦੀ ਭੰਨਤੋੜ ਕਰਕੇ ਪੁਰਜ਼ੇ ਤੇ ਹੋਰ ਸਮਾਨ ਵੇਚਿਆ ਜਾਣਾ ਸੀ। ਗੁਦਾਮ ਮਾਲਕ ਦੀ ਪਛਾਣ ਗਰੈਂਡ ਵੈਲੀ ਦੇ ਰਹਿਣ ਵਾਲੇ ਅਮਰਦੀਪ ਭੱਟੀ (41) ਵਜੋਂ ਹੋਈ ਹੈ, ਜਿਸ ‘ਤੇ ਚੋਰੀ ਤੇ ਵਾਹਨਾਂ ਦੇ ਨੰਬਰ ਮਿਟਾਉਣ ਸਣੇ ਭੰਨਤੋੜ ਕਰਨ ਦੇ 8 ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਗਈ ਹੈ। ਪੁਲਿਸ ਨੂੰ ਚੈਟਸਵਰਥ ਕਸਬੇ ‘ਚ ਸਥਿਤ ਗੁਦਾਮ ‘ਚ ਚੋਰੀ ਦੇ ਵਾਹਨਾਂ ਦਾ ਸਾਮਾਨ ਵੇਚੇ ਜਾਣ ਦੀ ਸੂਚਨਾ ਮਿਲੀ ਸੀ।
ਉਨਟਾਰੀਓ ਪੁਲਿਸ ਨੇ ਚੋਰੀ ਦੇ ਵਾਹਨ ਕੀਤੇ ਬਰਾਮਦ
RELATED ARTICLES

