ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਥਾਂਦੇਵਾਲਾ ਦੀ ਰਾਜਬੀਰ ਕੌਰ ਕੈਨੇਡਾ ਦੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ’ ਵਿੱਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਬਣ ਗਈ ਹੈ। ਉਸਦੀ ਇਸ ਪ੍ਰਾਪਤੀ ‘ਤੇ ਪਿੰਡ ਥਾਂਦੇਵਾਲਾ ਵਿੱਚ ਉਸਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਾਜਬੀਰ ਕੌਰ ਦਾ ਪੀ ਸੀ ਐੱਸ ਜਾਂ ਪੀ ਪੀ ਐੱਸ ਅਧਿਕਾਰੀ ਬਣਨ ਦਾ ਸੁਫ਼ਨਾ ਸੀ ਜੋ ਉਸ ਨੇ ਹੁਣ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਰਾਜਵੀਰ ਕੌਰ ਐੱਮ ਐੱਸ ਸੀ (ਆਈ ਟੀ) ਪਾਸ ਹੈ ਅਤੇ 2016 ਵਿੱਚ ਕੈਨੇਡਾ ਗਈ ਸੀ।

