Breaking News
Home / ਹਫ਼ਤਾਵਾਰੀ ਫੇਰੀ / ਵਿਦੇਸ਼ ਆਉਣ ਲਈ ਹੁਣ ਮਿਲੇਗੀ ਤਿੰਨ ਮਹੀਨਿਆਂ ਦੀ ਹੀ ਛੁੱਟੀ

ਵਿਦੇਸ਼ ਆਉਣ ਲਈ ਹੁਣ ਮਿਲੇਗੀ ਤਿੰਨ ਮਹੀਨਿਆਂ ਦੀ ਹੀ ਛੁੱਟੀ

ਜਲੰਧਰ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਸਿੱਖਿਆ ਹਾਸਲ ਕਰਨ ਤੇ ਵਿਦੇਸ਼ਾਂ ਵਿਚ ਲੰਬੀਆਂ ਛੁੱਟੀਆਂ ‘ਤੇ ਜਾਣ ਲਈ ਸਪੱਸ਼ਟੀਕਰਨ ਦੇਣਾ ਪਵੇਗਾ। ਸਿੱਖਿਆ ਵਿਭਾਗ ਵਲੋਂ ਸਕੂਲ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਵਿਦੇਸ਼ ਜਾਣ ਲਈ ਸਿਰਫ ਤਿੰਨ ਮਹੀਨੇ ਦੀ ਹੀ ਛੁੱਟੀ ਦਿੱਤੀ ਜਾਵੇਗੀ। ਹਾਲੇ ਤੱਕ ਹੁੰਦਾ ਇਹ ਸੀ ਕਿ ਅਧਿਆਪਕ ਤਿੰਨ ਤੋਂ ਚਾਰ ਸਾਲ ਤੱਕ ਛੁੱਟੀਆਂ ਲੈ ਕੇ ਸਕੂਲ ਤੋਂ ਗੈਰਹਾਜ਼ਰ ਰਹਿੰਦੇ ਸਨ। ਇਸ ਸਬੰਧੀ ਨਾ ਤਾਂ ਸਕੂਲ ਮੁਖੀ ਨੂੰ ਤੇ ਨਾ ਹੀ ਵਿਭਾਗ ਨੂੰ ਪਤਾ ਹੁੰਦਾ ਸੀ। ਇਸ ਲਈ ਹੁਣ ਇਸ ‘ਚ ਤਬਦੀਲੀ ਕਰ ਦਿੱਤੀ ਗਈ ਹੇ। ਹੁਣ ਛੁੱਟੀਆਂ ਦਾ ਸੀਮਤ ਸਮਾਂ ਤੈਅ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲ ਤੇ ਅਧਿਆਪਕਾਂ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਜਾਂ ਵਿਦੇਸ਼ਾਂ ਵਿਚ ਲੰਬੀ ਛੁੱਟੀ ‘ਤੇ ਜਾਣ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵਲੋਂ ਇਸ ‘ਚ ਸਾਫ ਲਿਖਿਆ ਗਿਆ ਹੈ ਕਿ ਕਿਸੇ ਵੀ ਅਧਿਆਪਕ ਜਾਂ ਮੁਲਾਜ਼ਮ ਨੂੰ ਵਿਦੇਸ਼ੀ ਛੁੱਟੀਆਂ ‘ਤੇ ਜਾਣ ਲਈ ਤਿੰਨ ਜਾਂ ਚਾਰ ਸਾਲ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ। ਜ਼ਿਆਦਾ ਤੋਂ ਜ਼ਿਆਦਾ ਤਿੰਨ ਮਹੀਨੇ ਲਈ ਛੁੱਟੀ ਮਿਲੇਗੀ। ਹਾਂ, ਜੇ ਕੋਈ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਪਰਸੋਨਲ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਛੁੱਟੀਆਂ ਉਪਲਬਧ ਹੋ ਸਕਣਗੀਆਂ। ਇਸ ਤੋਂ ਇਲਾਵਾ ਮੁਲਾਜ਼ਮ ਟ੍ਰੇਨਿੰਗ ਪੀਰੀਅਡ ਵਿਚ ਉਚ ਯੋਗਤਾ ਵੀ ਪ੍ਰਾਪਤ ਕਰ ਸਕਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …