7.3 C
Toronto
Friday, October 31, 2025
spot_img
Homeਹਫ਼ਤਾਵਾਰੀ ਫੇਰੀਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ/ਟੈਰੀਟਰੀਆਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਬਾਰੇ ਜਾਣਕਾਰੀ ਦੇ...

ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ/ਟੈਰੀਟਰੀਆਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਬਾਰੇ ਜਾਣਕਾਰੀ ਦੇ ਨਾਲ ਸੋਨੀਆ ਸਿੱਧੂ ਵੱਲੋਂ ਨਵੇਂ ਸਾਲ ਲਈ ਸ਼ੁਭ-ਸੁਨੇਹਾ

ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਸਾਲ 2025 ਨੂੰ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮੂਹ ਕੈਨੇਡਾ ਨਾਲ ਸ਼ੁਭ-ਇੱਛਾਵਾਂ ਸਾਂਝੀਆਂ ਕੀਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਸਾਲ 2024 ਦੌਰਾਨ ਕੈਨੇਡਾ ਨੂੰ ਹੋਰ ਮਜ਼ਬੂਤ ਬਨਾਉਣ ਸਰਕਾਰ ਵੱਲੋਂ ਆਰੰਭੇ ਗਏ ਨਵੇਂ ਪ੍ਰੋਗਰਾਮਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੌਰਾਨ ਸਾਡੀ ਸਰਕਾਰ ਨੇ ਕਈ ਨਵੀਆਂ ਪੁਲਾਂਘਾਂ ਪੁੱਟੀਆਂ ਹਨ। ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ, ਲੋਕਾਂ ਲਈ ਕਿਫਾਇਤੀ ਘਰ ਬਨਾਉਣ ਲਈ ਕੀਤਾ ਗਿਆ ਪੂੰਜੀ-ਨਿਵੇਸ਼ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਇਸ ਦੀਆਂ ਕੁਝ ਕੁ ਉਦਾਹਰਣਾਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਅਸੀਂ ਕੈਨੇਡਾ ਨੂੰ ਕਿਵੇਂ ਇੱਕ ਮਜ਼ਬੂਤ ਦੇਸ਼ ਵਜੋਂ ਵਿਕਸਤ ਕਰ ਰਹੇ ਹਾਂ। ਦੇਸ਼ ਵਿੱਚ ਹੋ ਰਹੀ ਤਰੱਕੀ ਨੂੰ ਭਵਿੱਖ ਵਿੱਚ ਇੰਜ ਹੀ ਜਾਰੀ ਰੱਖਣ ਅਤੇ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਲੋਕਾਂ ਨਾਲ ਕੀਤੇ ਗਏ ਅਹਿਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਰੱਕੀ ਨੂੰ ਬਰਕਰਾਰ ਰੱਖਣ ਲਈ ਮੈਂ ਆਪਣੀ ਸਰਕਾਰ ਵੱਲੋਂ ਤੁਹਾਡੇ ਸਭਨਾਂ ਨਾਲ ਵਚਨਬੱਧ ਹਾਂ। ਰਸਤੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤੁਹਾਡੇ ਨਾਲ ਮਿਲ ਕੇ ਮੈਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੀ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਾਂ ਤੇ ਟੈਰੀਟਰੀਆਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਤੇ ਸੇਵਾਵਾਂ ਨੂੰ ਹੋਰ ਅੱਗੇ ਵਧਾਉਣ ਲਈ ਫੈੱਡਰਲ ਸਰਕਾਰ ਵੱਲੋਂ ਉਨ੍ਹਾਂ ਦੀ ਵਿੱਤੀ ਸਹਾਇਤਾ ਲਈ ਸਾਲ 2024 ਦੌਰਾਨ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਮਾਣਯੋਗ ਵਿੱਤ ਮੰਤਰੀ ਡੌਮਿਨਿਕ ਲੀ ਬਲਾਂਕ ਨੇ ਪਿਛਲੇ ਹਫਤੇ ਐਲਾਨ ਕੀਤਾ ਹੈ ਕਿ ਫੈੱਡਰਲ ਸਰਕਾਰ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਸਾਲ 2025-26 ਵਿਚ ਵੱਖ-ਵੱਖ ਪ੍ਰਜੈੱਕਟਾਂ ਲਈ 103.8 ਬਿਲੀਅਨ ਡਾਲਰ ਦੀ ਹੋਰ ਵਿੱਤੀ ਸਹਾਇਤਾ ਦੇਵੇਗੀ ਜੋ ਪਹਿਲਾਂ ਦਿੱਤੀ ਜਾ ਰਹੀ ਰਾਸ਼ੀ ਨਾਲੋਂ ਵੱਖਰੀ ਹੋਵੇਗੀ। ਇਸ ਤਰ੍ਹਾਂ ਇਹ ਰਾਸ਼ੀ 2024-25 ਦੇ ਮੁਕਾਬਲੇ 4.4% ਵਧੇਰੇ ਹੋਵੇਗੀ।
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਹੈੱਲਥ ਕੇਅਰ ਅਤੇ ਹੋਰ ਸਮਾਜਿਕ ਸੇਵਾਵਾਂ ਲਈ ਖਰਚੀ ਜਾ ਰਹੀ ਇਹ ਵੱਡੀ ਰਾਸ਼ੀ ਬਰੈਂਪਟਨ ਸਾਊਥ ਅਤੇ ਸਮੁੱਚੇ ਦੇਸ਼ ਲਈ ਲਾਹੇਵੰਦੀ ਸਾਬਤ ਹੋਵੇਗੀ।

 

RELATED ARTICLES
POPULAR POSTS