6.3 C
Toronto
Saturday, November 1, 2025
spot_img
Homeਹਫ਼ਤਾਵਾਰੀ ਫੇਰੀਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਨੂੰ 2025 ਦੀ ਸ਼ਾਨਦਾਰ ਸ਼ੁਰੂਆਤ ਕਿਹਾ ਹੈ। ਮੁਲਾਕਾਤ ਸਮੇਂ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨੂੰ ਇਕ ਧਾਰਮਿਕ ਗੀਤ ਵੀ ਸੁਣਾਇਆ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪੂਰੇ ਭਾਰਤ ਦੇ ਦਿਲ-ਲੁਮਿਨਾਤੀ ਟੂਰ ਦੀ ਸਮਾਪਤੀ ਕੀਤੀ ਹੈ। ਇਸ ਉਪਰੰਤ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ।
ਦੋ ਹਜ਼ਾਰ ਦੇ 6,691 ਕਰੋੜ ਦੇ ਨੋਟ ਹਾਲੇ ਵੀ ਲੋਕਾਂ ਕੋਲ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ 2,000 ਰੁਪਏ ਦੇ 98.12 ਫੀਸਦੀ ਨੋਟ ਹੁਣ ਤੱਕ ਬੈਂਕਿੰਗ ਪ੍ਰਣਾਲੀ ਕੋਲ ਵਾਪਸ ਆ ਚੁੱਕੇ ਹਨ ਜਦਕਿ 6,691 ਕਰੋੜ ਰੁਪਏ ਮੁੱਲ ਦੇ ਅਜਿਹੇ ਨੋਟ ਹਾਲੇ ਵੀ ਲੋਕਾਂ ਕੋਲ ਹਨ। ਆਰਬੀਆਈ ਨੇ 19 ਮਈ 2023 ਨੂੰ ਦੋ ਹਜ਼ਾਰ ਰੁਪਏ ਮੁੱਲ ਦੇ ਨੋਟਾਂ ਨੂੰ ਸਰਕੁਲੇਸ਼ਨ ‘ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਸਰਕੁਲੇਸ਼ਨ ‘ਚ ਮੌਜੂਦ 2,000 ਰੁਪਏ ਦੇ ਬੈਂਕ ਨੋਟਾਂ ਦਾ ਕੁੱਲ ਮੁੱਲ 31 ਦਸੰਬਰ 2024 ਨੂੰ 6,691 ਕਰੋੜ ਰੁਪਏ ਰਹਿ ਗਿਆ। ਇਹ ਮੁੱਲ 19 ਮਈ 2023 ਨੂੰ ਆਰਬੀਆਈ ਦੇ ਫ਼ੈਸਲੇ ਵਾਲੇ ਦਿਨ 3.56 ਕਰੋੜ ਰੁਪਏ ਸੀ। ਹੁਣ ਵੀ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ‘ਚ ਇਨ੍ਹਾਂ ਨੋਟਾਂ ਨੂੰ ਜਮ੍ਹਾਂ ਕਰਵਾਉਣ ਦੀ ਸੁਵਿਧਾ ਉਪਲਬਧ ਹੈ।

RELATED ARTICLES
POPULAR POSTS