12.8 C
Toronto
Thursday, September 24, 2026
spot_img
Homeਹਫ਼ਤਾਵਾਰੀ ਫੇਰੀimSn-2019 :ਮੋਦੀ ਦਾ ਦਾਅ : ਯੂਪੀ ਤੋਂ ਰਾਸ਼ਟਰਪਤੀ ਤੇ ਬਿਹਾਰ 'ਚ ਸਾਂਝੀ...

imSn-2019 :ਮੋਦੀ ਦਾ ਦਾਅ : ਯੂਪੀ ਤੋਂ ਰਾਸ਼ਟਰਪਤੀ ਤੇ ਬਿਹਾਰ ‘ਚ ਸਾਂਝੀ ਸਰਕਾਰ

imSn-2019 :ਮੋਦੀ ਦਾ ਦਾਅ : ਯੂਪੀ ਤੋਂ ਰਾਸ਼ਟਰਪਤੀ ਤੇ ਬਿਹਾਰ ‘ਚ ਸਾਂਝੀ ਸਰਕਾਰਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਸ਼ਨ-2019 ‘ਤੇ ਹਨ। ਉਹ ਸੱਤਾ ਵਿਚ ਆਉਣ ਤੋਂ ਬਾਅਦ ਇਸੇ ਕੰਮ ਵਿਚ ਜੁਟੇ ਹੋਏ ਹਨ ਕਿ ਮੈਂ ਅਗਲੀਆਂ ਲੋਕ ਸਭਾ ਚੋਣਾਂ ਲਈ ਆਪਣਾ ਰਾਹ ਸਾਫ਼ ਕਰ ਲਵਾਂ। ਦੇਸ਼ ਦੇ ਵੱਖੋ-ਵੱਖ ਸੂਬਿਆਂ ਵਿਚ ਹਰ ਦਾਅਪੇਚ ਖੇਡ ਕੇ ਸੱਤਾ ‘ਤੇ ਕਾਬਜ਼ ਹੋ ਰਹੀ ਭਾਜਪਾ ਨੇ ਹੁਣ ਯੂਪੀ ਅਤੇ ਬਿਹਾਰ ਦਾ ਰੁਖ ਕਰ ਲਿਆ ਹੈ ਕਿਉਂਕਿ ਸਭ ਤੋਂ ਵੱਧ ਐਮ.ਪੀ. ਸੀਟਾਂ ਇਥੋਂ ਹੀ ਮਿਲਣੀਆਂ ਹਨ। ਦਲਿਤ ਭਾਈਚਾਰੇ ‘ਚੋਂ ਅਤੇ ਫਿਰ ਯੂਪੀ ਨਾਲ ਸਬੰਧਤ ਰਾਮਨਾਥ ਕੋਵਿੰਦ ਨੂੰ ਪਹਿਲਾਂ ਰਾਸ਼ਟਰਪਤੀ ਬਣਾਇਆ ਤੇ ਫਿਰ ਨਾਲ ਲਗਦਿਆਂ ਹੀ ਬਿਹਾਰ ਵਿਚ ਲਾਲੂ ਅਤੇ ਕਾਂਗਰਸ ਨੂੰ ਝਟਕਾ ਦਿੰਦਿਆਂ ਨਿਤੀਸ਼ ਨੂੰ ਆਪਣੇ ਕਲਾਵੇ ਵਿਚ ਲੈ ਸਰਕਾਰ ਬਣਾ ਲਈ। ਫਿਲਹਾਲ ਤਾਂ ਮੋਦੀ ਮਿਸ਼ਨ-2019 ਦੇ ਨਾਲ-ਨਾਲ ਇਸ ਮਿਸ਼ਨ ‘ਤੇ ਵੀ ਨਜ਼ਰ ਆ ਰਹੇ ਹਨ ਕਿ ਨਾ ਤਾਂ ਆਪਣੀ ਪਾਰਟੀ ਭਾਜਪਾ ਵਿਚ ਤੇ ਨਾ ਹੀ ਹੋਰ ਰਾਜਨੀਤਿਕ ਦਲਾਂ ਦੇ ਕਿਸੇ ਲੀਡਰ ਨੂੰ ਆਪਣੇ ਬਰਾਬਰ ਉਭਰਨ ਦੇਣ।
‘ਜੈ ਸ੍ਰੀ ਰਾਮ’ ਦੇ ਨਾਅਰਿਆਂ ਦੀ ਗੂੰਜ ‘ਚ ‘ਰਾਮ’ ਨਾਥ ਕੋਵਿੰਦ ਬਣੇ ਰਾਸ਼ਟਰਪਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ। ਅਹੁਦੇ ਦੀ ਸਹੁੰ ਚੁੱਕਦਿਆਂ ਹੀ ਕਈ ਭਾਜਪਾ ਸੰਸਦ ਮੈਂਬਰਾਂ ਨੇ ‘ਜੈ ਸ੍ਰੀ ਰਾਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ। ਕੋਵਿੰਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੀ ਵੰਨਸੁਵੰਨਤਾ ਦਾ ਜ਼ਿਕਰ ਕਰਦਿਆਂ ਇਸ ਨੂੰ ਮੁਲਕ ਦੀ ਸਫ਼ਲਤਾ ਦੀ ਕੁੰਜੀ ਦੱਸਿਆ। ਸੰਸਦ ਦੇ ਇਤਿਹਾਸਕ ਕੇਂਦਰੀ ਹਾਲ ਵਿੱਚ ਹਲਫ਼ ਲੈਣ ਤੋਂ ਬਾਅਦ ਉਨ੍ਹਾਂ ਕਿਹਾ,”ਇਸ ਧਰਤੀ ਵਿੱਚ ਸਾਨੂੰ ਰਾਜ, ਖਿੱਤੇ, ਧਰਮ, ਭਾਸ਼ਾਵਾਂ, ਸਭਿਆਚਾਰਕ ਅਤੇ ਜੀਵਨ ਸ਼ੈਲੀਆਂ ਦੇ ਨਾਲ-ਨਾਲ ਬਹੁਤ ਕੁਝ ਮਿਲਦਾ ਹੈ। ਅਸੀਂ ਬਹੁਤ ਵੱਖਰੇ, ਮਿਲੇ-ਜੁਲੇ ਅਤੇ ਸੰਗਠਿਤ ਹਾਂ।” ઠਪ੍ਰਣਬ ਮੁਖਰਜੀ ਤੋਂ ਬਾਅਦ ਦੇਸ਼ ਦਾ ਸਭ ਤੋਂ ਉੱਚਾ ਸੰਵਿਧਾਨਕ ਅਹੁਦਾ ਹਾਸਲ ਕਰਨ ਵਾਲੇ 71 ਸਾਲਾ ਕੋਵਿੰਦ ਰਾਸ਼ਟਰਪਤੀ ਭਵਨ ਤਕ ਪੁੱਜਣ ਵਾਲੇ ਪਹਿਲੇ ਭਾਜਪਾ ਆਗੂ ਅਤੇ ਦੂਜੇ ਦਲਿਤ ਹਨ। ਗਰੀਬ ਪਰਿਵਾਰ ਦੇ ਅੰਤਿਮ ਵਿਅਕਤੀ ਅਤੇ ਬਾਲੜੀ ਤੱਕ ਪਹੁੰਚ ਅਤੇ ਉਹਨਾਂ ਨੂੰ ਵਧਣ ਦਾ ਮੌਕਾ ਦੇਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ , ”ਇਕ ਰਾਸ਼ਟਰ ਵਜੋਂ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ, ਪਰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਚੰਗਾ ਕਰਨਾ ਅਤੇ ਬਿਹਤਰ ਕਰਨਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।” ਬਿਹਾਰ ਦੇ ਸਾਬਕਾ ਰਾਜਪਾਲ ਨੇ ਮਜ਼ਬੂਤ ਉੱਚ ਵਿਕਾਸ ਅਰਥਚਾਰੇ, ਸਿੱਖਿਅਤ, ਨੈਤਿਕ ਅਤੇ ਸਾਂਝੇ ਭਾਈਚਾਰੇ ਦੇ ਨਾਲ-ਨਾਲ ਸਮਾਨਤਾਵਾਦੀ ਸਮਾਜ ਘੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹੋ ਸੁਪਨਾ ਮਹਾਤਮਾ ਗਾਂਧੀ ਅਤੇ ਭਾਜਪਾ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਨੇ ਦੇਖਿਆ ਸੀ। ਰਾਸ਼ਟਰਪਤੀ ਦੇ ਫੌਜੀ ਸਕੱਤਰ ਮੇਜਰ ਜਨਰਲ ਅਨਿਲ ਖੋਸਲਾ ਨੇ ਸਵੇਰੇ ਉਨ੍ਹਾਂ ਦੇ ਬੂਹੇ ‘ਤੇ ਦਸਤਕ ਦਿੱਤੀ। ਉਹ ਮੋਟਰਾਂ ਦੇ ਕਾਫ਼ਲੇ ਨਾਲ ਪੁੱਜੇ ਅਤੇ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਨੂੰ ਰਾਸ਼ਟਰਪਤੀ ਭਵਨ ਆਉਣ ਦਾ ਸੱਦਾ ਦਿੱਤਾ, ਜਿਥੇ ਪੁੱਜਣ ‘ਤੇ ਪ੍ਰਣਬ ਮੁਖਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ઠਹਲਫ਼ਦਾਰੀ ਸਮਾਗਮ ਦਾ ਆਗਾਜ਼ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਦੇ ਚੋਣ ਕਮਿਸ਼ਨ ਦਾ ਨੋਟੀਫਿਕੇਸ਼ਨ ਪੜਨ ਨਾਲ ਹੋਇਆ। ਚੀਫ ਜਸਟਿਸ ਜੇ ਐਸ ਖੇਹਰ ਨੇ ਕੋਵਿੰਦ ਨੂੰ ਸਹੁੰ ਚੁਕਾਈ, ਜਿਸ ਤੋਂ ਬਾਅਦ ਕੋਵਿੰਦ ਨੇ ਮੁਖਰਜੀ ਨਾਲ ਕੁਰਸੀ ਬਦਲੀ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਆਪਣੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਛੋਟੇ ਜਿਹੇ ਪਿੰਡ ਵਿੱਚ ਮਿੱਟੀ ਦੇ ਮਕਾਨ ਵਿੱਚ ਵੱਡੇ ਹੋਏ। ਉਨ੍ਹਾਂ ਦਾ ਰਾਸ਼ਟਰਪਤੀ ਤੱਕ ਦਾ ਸਫ਼ਰ ਬਹੁਤ ਲੰਮਾ ਹੈ। ਉਨ੍ਹਾਂ ਕਿਹਾ, ”ਇਹ ਸਾਡੇ ਦੇਸ਼ ਅਤੇ ਸਮਾਜ ਦੀ ਵਡਿਆਈ ਹੈ ਕਿ ਸਾਰੀਆਂ ਸਮੱਸਿਆਵਾਂ ਲਈ ਇਹ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਮੂਲ ਮੰਤਰ ਦਾ ਪਾਲਣ ਕਰਦਾ ਹੈ ਜਿਸ ਵਿੱਚ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਮੈਂ ਇਸ ਮੂਲ ਮੰਤਰ ਦਾ ਹਮੇਸ਼ਾ ਪਾਲਣ ਕਰਾਂਗਾ।” ਸਮਾਗਮ ਤੋਂ ਬਾਅਦ ਉਹ ਕੇਂਦਰੀ ਹਾਲ ਵਿੱਚ ਮੌਜੂਦ ਆਗੂਆਂ ਨੂੰ ਮਿਲੇ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਲਈ ਰਾਸ਼ਟਰਪਤੀ ਦੀ ਲਿਮੋਜ਼ਿਨ ਵਿੱਚ ਗਏ। ਇਸ ਦੌਰਾਨ ਮੁਖਰਜੀ ਖੱਬੇ ਅਤੇ ਕੋਵਿੰਦ ਸੱਜੇ ਪਾਸੇ ਬੈਠੇ ਹੋਏ ਸੀ। ਰਾਸ਼ਟਰਪਤੀ ਭਵਨ ਪੁੱਜ ਕੇ ਕੋਵਿੰਦ ਨੇ ਨਵੇਂ ਰਾਸ਼ਟਰਪਤੀ ਵਜੋਂ ਚਾਰਜ ਸੰਭਾਲ ਲਿਆ। ਇਸ ਤੋਂ ਬਾਅਦ ਕੋਵਿੰਦ ਰਾਸ਼ਟਰਪਤੀ ਦੀ ਬੱਘੀ ਵਿੱਚ ਅਗਲੇ ਅਹਾਤੇ ਵਿਚ ਆਏ ਜਿਸ ਨੂੰ ਛੇ ਘੋੜੇ ਖਿੱਚ ਰਹੇ ਸੀ ਤੇ ਉਸ ‘ਤੇ ਰਾਸ਼ਟਰੀ ਚਿੰਨ੍ਹ ਲੱਗਾ ਹੋਇਆ ਸੀ। ਉਨ੍ਹਾਂ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ ਅਤੇ ਵਾਪਸ ਅੰਦਰ ਚਲੇ ਗਏ। ਇਸ ਤੋਂ ਬਾਅਦ ਉਹ ਮੁਖਰਜੀ ਨਾਲ ਮੁੜ ਅਹਾਤੇ ਵਿੱਚ ਆਏ ਜਿਥੇ ਮੁਖਰਜੀ ਨੂੰ ਅੰਤਿਮ ਵਾਰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮੁਖਰਜੀ ਨਾਲ ਰਾਸ਼ਟਰਪਤੀ ਦੀ ਲਿਮੋਜ਼ਿਨ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਰਿਹਾਇਸ਼ 10, ਰਾਜਾ ਜੀ ਮਾਰਗ ਤਕ ਛੱਡਣ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲੈਣ ਦੀ ਵਧਾਈ ਦਿੱਤੀ।
ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਵਿੱਚ ਪੁੱਜੇ ਤਾਂ ਭਾਜਪਾ ਆਗੂਆਂ ਨੇ ਮੇਜ਼ ਖੜਕਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਗਮ ਦੀ ਸਮਾਪਤੀ ‘ਤੇ ਮੋਦੀ ਅਤੇ ਮਮਤਾ ਇਕ ਦੂਜੇ ਨੂੰ ਨਿੱਘ ਨਾਲ ਮਿਲੇ। ਰਾਹੁਲ ਗਾਂਧੀ ਪਿਛਲੀ ਕਤਾਰ ਵਿੱਚ ਬੈਠੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਵਿਚੋਂ ਮੁਅੱਤਲ ਚਾਰ ਸੰਸਦ ਮੈਂਬਰ ਵੀ ਸਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮਮਤਾ ਬੈਨਰਜੀ ਨਾਲ ਬੈਠੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ। ਵੈਂਕਈਆ ਨਾਇਡੂ ਜੋ ਕਾਂਗਰਸ ਪ੍ਰਧਾਨ ਸੋਨੀਆ ਨਾਲ ਗੱਲਬਾਤ ਕਰਦੇ ਆਏ ਨਜ਼ਰ ਆਏ ਉਨ੍ਹਾਂ ਦੇ ਪਿੱਛੇ ਬੈਠੇ ਸੀ।
ਭਾਜਪਾ ਦਾ ਸਿਖਰ ਚਾਰੋ ਅਹੁਦੇ ਕਬਜ਼ੇ ‘ਚ
ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣ ਚੁੱਕੇ ਹਨ। ਅੰਕੜਿਆਂ ‘ਤੇ ਗੌਰ ਕੀਤਾ ਜਾਵੇ ਤਾਂ ਵੈਂਕਈਆ ਨਾਇਡੂ ਦਾ ਵੀ ਉਪ ਰਾਸ਼ਟਰਪਤੀ ਬਣਨਾ ਤੈਅ ਨਜ਼ਰ ਆ ਰਿਹਾ ਹੈ। ਜਦੋਂ ਨਾਇਡੂ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਤਾਂ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਪਤੀ ਅਤੇ ਪ੍ਰਧਾਨ ਮੰਤਰੀ ਤਿੰਨਾਂ ਅਹੁਦਿਆਂ ‘ਤੇ ਸੰਘ ਦੇ ਸਵੈਮ ਸੇਵਕ ਬਿਰਾਜਮਾਨ ਹੋਣਗੇ। ਖਾਸ ਗੱਲ ਇਹ ਹੈ ਕਿ ਭਾਰਤ ਦੇ ਇਤਿਹਾਸ਼ ਵਿਚ ਭਾਜਪਾ ਲਈ ਇਹ ਸਿਖਰ ਹੈ ਜਦੋਂ ਰਾਸ਼ਟਰਪਤੀ ਵੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੀ ਅਤੇ ਲੋਕ ਸਭਾ ਸਪੀਕਰ ਵੀ ਉਨ੍ਹਾਂ ਦੀ ਪਾਰਟੀ ਦਾ ਹੈ।
ਦੇਸ਼ ਦਾ ਹਰ ਨਾਗਰਿਕ ਰਾਸ਼ਟਰ ਨਿਰਮਾਤਾ : ਕੋਵਿੰਦ
ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਦੇਸ਼ ਵਿਚ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਰਾਸ਼ਟਰ ਨਿਰਮਾਤਾ ਹੈ। ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਦੀ ਸਫ਼ਲਤਾ ਦਾ ਮੂਲ ਮੰਤਰ ਇਹੋ ਵੰਨਸੁਵੰਨਤਾ ਹੈ।

 

RELATED ARTICLES
POPULAR POSTS