Breaking News
Home / ਹਫ਼ਤਾਵਾਰੀ ਫੇਰੀ / ਪੰਜਾਬੀ ਕਲਾਕਾਰ ਕਿਸਾਨਾਂ ਦਾ ਹੌਸਲਾ ਵਧਾਉਣ ਪਹੁੰਚੇ ਟਿੱਕਰੀ ਬਾਰਡਰ

ਪੰਜਾਬੀ ਕਲਾਕਾਰ ਕਿਸਾਨਾਂ ਦਾ ਹੌਸਲਾ ਵਧਾਉਣ ਪਹੁੰਚੇ ਟਿੱਕਰੀ ਬਾਰਡਰ

‘ਅਸੀਂ ਵੀ ਹਾਂ ਕਿਸਾਨਾਂ ਦੇ ਧੀਆਂ-ਪੁੱਤਰ’
ਕਰਮਜੀਤ ਅਨਮੋਲ ਨੇ ਕੰਮੀਆਂ ਦਾ ਵਿਹੜਾ ਗੀਤ ਗਾ ਕੇ ਬੰਨਿਆ ਰੰਗ
ਟਿਕਰੀ ਬਾਰਡਰ/ਬਿਊਰੋ ਨਿਊਜ਼
ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਢਾਈ ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ‘ਚ ਆਪਣੀ ਹਾਜ਼ਰੀ ਲੁਆਉਣ ਲਈ ਪੰਜਾਬ ਦੇ ਗਾਇਕ, ਫਿਲਮੀ ਕਲਾਕਾਰ, ਕਾਮੇਡੀ ਕਲਾਕਾਰ ਅਤੇ ਹੋਰ ਰੰਗ ਮੰਚ ਨਾਲ ਜੁੜੇ ਕਲਾਕਾਰ ਕਾਫ਼ਲੇ ਦੇ ਰੂਪ ਵਿਚ ਟਿਕਰੀ ਬਾਰਡਰ ‘ਤੇ ਪਹੁੰਚੇ। ਇਹ ਸਾਰੇ ਕਲਾਕਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੁੱਖ ਸਟੇਜ ਪਕੌੜਾ ਚੌਂਕ ਬਹਾਦਰਗੜ੍ਹ ਪਹੁੰਚੇ ਹਨ। ਜਿਵੇਂ ਹੀ ਪੰਜਾਬੀ ਕਲਾਕਾਰਾਂ ਦਾ ਕਾਫ਼ਲਾ ਸਟੇਜ ਦੇ ਪੰਡਾਲ ਨੇੜੇ ਪੁੱਜਾ ਤਾਂ ਕਿਸਾਨ ਕਲਾਕਾਰ ਏਕਤਾ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ।
ਗਾਇਕ ਪੰਮੀ ਬਾਈ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕੋਈ ਭਾਸ਼ਣ ਨਹੀਂ ਦੇਣ ਆਏ ਬਲਕਿ ਤੁਹਾਡਾ ਹੌਸਲਾ ਵਧਾਉਣ ਆਏ ਹਾਂ।
ਬਾਲੀਵੁੱਡ ਦੇ ਚਾਰ ਕਲਾਕਾਰ ਅੰਦੋਲਨ ਖ਼ਿਲਾਫ਼ ਬੋਲ ਰਹੇ ਹਨ ਤੇ ਅਸੀਂ ਚਾਲੀ ਕਲਾਕਾਰ ਤੁਹਾਡੇ ਹੱਕ ‘ਚ ਹਾਂ। ਕਾਮੇਡੀ ਅਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੇ ਹੌਸਲੇ ਅਤੇ ਏਕੇ ਤੋਂ ਤੁਹਾਡੇ ਵਿਰੋਧੀ ਘਬਰਾਏ ਹੋਏ ਹਨ।
ਕਰਮਜੀਤ ਅਨਮੋਲ ਨੇ ਕੰਮੀਆਂ ਦਾ ਵਿਹੜਾ ਗੀਤ ਗਾਕੇ ਰੰਗ ਬੰਨ੍ਹ ਦਿੱਤਾ। ਇਸ ਮੌਕੇ ਮੈਡਮ ਨਿਰਮਲ ਰਿਸ਼ੀ, ਸੁਨੀਤਾ ਧੀਰ, ਸਰਦਾਰ ਸੋਹੀ, ਮੈਡਮ ਭੰਗੂ, ਬੀਨੂ ਢਿੱਲੋਂ, ਰੂਪੀ ਬਰਨਾਲਾ, ਸਵਿੰਦਰ ਮਾਹਲ, ਰਤਨ ਔਲਖ, ਮਲਕੀਤ ਰੌਣੀ, ਰਾਜਵੀਰ ਜਵੰਦਾ, ਰਾਖੀ ਹੁੰਦਲ, ਚਾਚਾ ਰੌਣਕੀ ਰਾਮ, ਸਿਕੰਦਰ ਸਲੀਮ, ਗੁਰਮੀਤ ਸਾਜਨ, ਰਵਿੰਦਰ ਮੰਡ, ਕੁਮਾਰ ਪਵਨਦੀਪ, ਜੱਗੀ ਧੂਰੀ, ਬੀਬਾ ਰਾਜ ਧਾਲੀਵਾਲ, ਡਾਕਟਰ ਰਣਜੀਤ, ਭੁਪਿੰਦਰ ਬਰਨਾਲਾ, ਸੰਦੀਪ ਪੰਨੂ, ਸੀਮਾ, ਸਤਵੰਤ ਕੌਰ ਆਦਿ ਪੰਜਾਬੀ ਕਲਾਕਾਰਾਂ ਨੇ ਇੱਕ ਸੁਰ ਵਿਚ ਕਿਸਾਨਾਂ ਨੂੰ ਕਿਹਾ ਕਿ ਅਸੀਂ ਇਥੇ ਅੰਦੋਲਨ ‘ਚ ਤੁਹਾਡੇ ਨਾਲ ਹਿੱਸਾ ਪਾਉਣ ਆਏ ਹਾਂ। ਅਸੀਂ ਵੀ ਕਿਸਾਨਾਂ ਦੇ ਪੁੱਤਰ ਧੀਆਂ ਹਾਂ। ਸਮੁੱਚਾ ਕਲਾਕਾਰ ਭਾਈਚਾਰਾ ਹਮੇਸ਼ਾ ਤੁਹਾਡੇ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …