16 C
Toronto
Sunday, October 5, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ
+1 416-558-5530

BORDER V/S BORDER
ਇੱਕ ਬਾਰਡਰ ‘ਤੇ ਪੁੱਤ ਦੀ ਲੱਗੀ ਡਿਊਟੀ,
ਦੂਜੇ ਬਾਰਡਰ ਉੱਤੇ ਖੁਦ ਕਿਸਾਨ ਬੈਠਾ।
ਖ਼ੇਤ ਜ਼ਮੀਨਾਂ ਦੀ ਰੱਬ ‘ਤੇ ਸੁੱਟ ਡੋਰੀ,
ਪਝੰਤਰ ਦਿਨਾਂ ਤੋਂ ਰੜ੍ਹੇ ਮੈਦਾਨ ਬੈਠਾ।
ਨਾਲ ਬੈਠ ਗਏ ਕਈ ਮਜ਼ਦੂਰ ਆ ਕੇ,
ਬੰਦ ਕਰਕੇ ਕੋਈ ਲਾਲਾ ਦੁਕਾਨ ਬੈਠਾ।
ਲਾਸ਼ਾਂ ਪਿੰਡਾਂ ਨੂੰ ਮੁੜਦੀਆਂ ਗਿਣੇ ਕੋਈ ਨਾ,
ਨੈਸ਼ਨਲ ਮੀਡੀਆ ਵੀ ਏਥੇ ਬੇ-ਜ਼ੁਬਾਨ ਬੈਠਾ।
ਇਨਕੁਆਰੀਆਂ ਹੋਣ ਕਿ ਚਲਾਵੇ ਕੌਣ ਲੰਗਰ,
ਕਿੱਥੇ-ਕੌਣ ਹੈ ਇਹਨਾਂ ਦਾ ਕਦਰਦਾਨ ਬੈਠਾ।
ਕੰਧਾਂ ਕਰ ਦਿਓ ਗੱਡ ਦੇਵੋ ਕਿੱਲ ਪੱਕੇ,
ਹਰਕਤਾਂ ਦੱਸਦੀਆਂ ਨੇ ਹਾਕਮ ਪ੍ਰੇਸ਼ਾਨ ਬੈਠਾ।
ਆਪਣੀ ਜਨਤਾ ਦਾ ਰੋਕ ਰਹੇ ਅੰਨ-ਪਾਣੀ,
ਹੋ ਕੇ ਬੇਖ਼ਬਰ ਅੱਜ ਦਾ ਸੁਲਤਾਨ ਬੈਠਾ।
Hollywood ਤੋਂ ਇੱਕ ਕੀ Comment ਆਇਆ,
ਸਾਰਾ Bollywood ਹੀ ਕੱਸ ਕਮਾਨ ਬੈਠਾ।
ਕਿਹੜੇ ਯੋਗੇ ਨਾਲ ਮਸਲਾ ਹੱਲ ਹੋਊ,
ਬਾਬਾ ਸਲਵਾਰ ਵਾਲਾ ਅੰਤਰ ਧਿਆਨ ਬੈਠਾ।
gillbs@’hotmail.com

RELATED ARTICLES
POPULAR POSTS