ਰੱਖੜੀ
ਚਾਂਵਾਂ ਨਾਲ ਵੀਰਾਂ ਦੇ ਘਰ,
ਚਲ ਕੇ ਭੈਣਾਂ ਅੱਜ ਆਈਆਂ ਨੇ।
ਲਿਆਈਆਂ ਨੇ ਪਿਆਰ ਦੇ ਧਾਗ਼ੇ,
ਹੱਥਾਂ ਵਿੱਚ ਫੜੀਆਂ ਮਠਿਆਈਆਂ ਨੇ।
ਭਾਈਆਂ ਵੀ ਮਾਣ ਬਖ਼ਸ਼ ਕੇ,
ਆਪਣੇ ਸੀਨੇ ਨਾਲ ਲਾਈਆਂ ਨੇ।
ਉੱਡ ਗਈਆਂ ਦੂਰ ਜੋ ਕੂੰਝਾਂ,
ਉਹਨਾਂ ਝੱਲੀਆਂ ਜੁਦਾਈਆਂ ਨੇ।
ਅੱਜ ਏਸੇ ਲਈ ਹੋ ਕੇ ਬੇਬਸ,
ਕੁਝ ਨੇ ਅੱਖੀਆਂ ਛੱਲਕਾਈਆਂ ਨੇ।
ਹਿੱਸਾ ਨਾ ਹੀ ਮੰਗਣ ਦੌਲ਼ਤ,
ਕੇਵਲ ਮੋਹ ਦੀਆਂ ਤ੍ਰਿਹਾਈਆਂ ਨੇ।
”ਪੁਰਜ਼ੇ” ਨਾ ਕਹਿ ਬਲਵਿੰਦਰਾ,
ਮਾਂ-ਪਿਓ ਦੀਆਂ ਜਾਈਆਂ ਨੇ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150
ਪਰਵਾਸੀ ਨਾਮਾ
RELATED ARTICLES

