Breaking News
Home / ਰੈਗੂਲਰ ਕਾਲਮ / ਘਰ ਘਰ ਤਿਰੰਗਾ …

ਘਰ ਘਰ ਤਿਰੰਗਾ …

(ਇੱਕ ਵਿਅੰਗ)

ਘਰ ਘਰ ਤਿਰੰਗਾ ਲਹਿਰਾਵਾਂਗੇ,
ਜਸ਼ਨ-ਏ ਅਜ਼ਾਦੀ ਮਨਾਵਾਂਗੇ।
ਕੀ ਹੋਇਆ ਘਰ ਵੀ ਹੈ ਨਈਂ,
ਹੱਥ ਵਿੱਚ ਹੀ ਇੱਕ ਫੜ੍ਹਾਵਾਂਗੇ।
ਦੇਸ਼ ਪਿਆਰ ਜਾਂ ਮਜ਼ਬੂਰੀ ਹੀ,
ਤਰਾਨਾ ਤਾਂ ਇੱਕ ਗਾਵਾਂਗੇ।
ਢਿੱਡ ਭੁੱਖੇ, ਤਨ ਨੰਗੇ ਕਦੇ,
ਨਹੀਂ ਟੀ. ਵੀ. ਤੇ ਦਿਖਾਵਾਂਗੇ।
ਫੁੱਟਪਾਥਾਂ ਤੇ ਸੁੱਤੇ ਜਿਹੜੇ,
ਉਹਨਾਂ ਤੋਂ ਦੂਰੀ ਬਣਾਲਾਂਗੇ।
ਦਰਿੰਦੇ ਲੁੱਟਦੇ ਪੱਤ ਅਬਲਾ ਦੀ,
ਗੋਂਗਲੂਆਂ ਤੋਂ ਮਿੱਟੀ ਲਾਹਵਾਂਗੇ।
ਸਕੂਲਾਂ ਦੀ ਹਾਲਤ ਵੀ ਬਦਤਰ,
ਕਲੀ ਕਰਕੇ ਠੀਕ ਕਰਾਵਾਂਗੇ।
ਤਨਖਾਹ ਬਿਨਾਂ ਹੀ ਲੱਗੇ ਟੀਚਰ,
ਉਹਨਾਂ ਨੂੰ ਵੀ ਸਮਝਾਲਾਂਗੇ।
ਬੱਚੇ ਖ਼ੁਸ਼ ਹੋ ਜਾਣੇ ਆਪੇ,
ਦੁਪਹਿਰੇ ਖਾਣਾ ਖੁਆਵਾਂਗੇ।
ਪੌਣੀ ਸਦੀ ਤੋਂ ਚਲਦਾ ਆਵੇ,
ਅਸੀਂ ਇੰਜ਼ ਹੀ ਹੋਰ ਚਲਾਵਾਂਗੇ।
ਰਾਸ਼ਨ ਦੀ ਥਾਂ ਭਾਸ਼ਣ ਦੇ ਕੇ,
ਹੋਰ ਨੇਤਾਗਿਰੀ ਚਮਕਾਵਾਂਗੇ।
ਇੱਥੇ ਭਾਵੇਂ ਭੁੱਖੇ ਮਰੀਏ,
ਚੰਗੇ ਭਵਿੱਖ ਲਈ ਚੰਦ ਤੇ ਜਾਵਾਂਗੇ।
ਘਰ ਘਰ ਤਿਰੰਗਾ ਲਹਿਰਾਵਾਂਗੇ,
ਜਸ਼ਨ-ਏ-ਅਜ਼ਾਦੀ ਮਨਾਵਾਂਗੇ।
-ਸੁਲੱਖਣ ਸਿੰਘ ਮਹਿਮੀ

Check Also

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ …