Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਕਾਂਗਰਸ ਪ੍ਰਧਾਨ ਸਿੱਧੂ
ਵਿਚਾਰ ਰਲ਼ੇ ਨਾ ਰਾਜਿਆਂ ਨਾਲ ਉਸਦੇ,
ਗੇੜ੍ਹੇ ਮਾਰਦਾ ਸੀ ਦਿੱਲੀ ਦਰਬਾਰ ਸਿੱਧੂ।
ਤਾਜ ਪ੍ਰਧਾਨਗੀ ਦਾ ਸੱਜ ਗਿਆ ਸਿਰ ਆਖਰ,
NO BALL ‘ਤੇ ਛੱਕਾ ਗਿਆ ਮਾਰ ਸਿੱਧੂ।
ਇੱਕੋ ਤੀਰ ਨਾਲ ਵਿੰਨ ਕੇ ਕਈ ਸੀਨੇ,
ਚਿੱਟੇ ਦਿਨ ਹੀ ਖੇਡ ਗਿਆ ਸ਼ਿਕਾਰ ਸਿੱਧੂ।
ਜਿਨ੍ਹਾਂ ਅੱਖੀਆਂ ਨੂੰ ਕੱਲ੍ਹ ਤੱਕ ਰੜ੍ਹਕਦਾ ਸੀ,
ਨਾਅਰੇ ਮਾਰ ਕੇ ਕਹਿਣ ਸਾਡਾ ਯਾਰ ਸਿੱਧੂ।
ਝਾੜੂ ਵਾਲਿਆਂ ਦੀ ਹੋਈ ਨਾ ਰੀਝ ਪੂਰੀ,
ਚਿੱਤ ਹੋਰਾਂ ਦੇ ਵੀ ਕਰ ਗਿਆ ਅਵਾਜ਼ਾਰ ਸਿੱਧੂ।
ਸਮਾਂ ਥੋੜਾ ਤੇ ਕੰਮ ਨੇ ਅਜੇ ਬਹੁਤ ਬਾਕੀ,
ਵੰਡਾ ਲਊ ਕਿਵੇਂ ਸਾਰਿਆਂ ਦਾ ਭਾਰ ਸਿੱਧੂ।
ਕਿਸਾਨ, ਵਿਓਪਾਰੀ ਤੇ ਡਾਢੇ ਬੇਰੁਜ਼ਗਾਰ ਔਖੇ,
ਕਿਸ-ਕਿਸ ਮਹਿਕਮੇ ਦੀ ਲਏਗਾ ਸਾਰ ਸਿੱਧੂ।
ਬੇ-ਅਦਬੀ ਕਾਂਡ ‘ਤੇ ਘਿਰੀ ਸਰਕਾਰ ਫਿਰਦੀ,
ਮੁੱਦਾ ਨਸ਼ਿਆਂ ਦਾ ਵੀ ਸਕੂ ਨਾ ਵਿਸਾਰ ਸਿੱਧੂ।
ਲੱਤਾਂ ਖਿੱਚਣਗੇ, ਤੋਹਮਤਾਂ ਲਾਉਣਗੇ ਕਈ,
ਘੁਸਰ-ਮੁਸਰ ਕਰਨਗੇ ਹੋ ਗਿਆ ਗ਼ਦਾਰ ਸਿੱਧੂ।
‘ਗਿੱਲ ਬਲਵਿੰਦਰਾ’ ਆਉਣ ਵਾਲਾ ਸਾਲ ਦੱਸੂ,
ਲੱਗਿਆ ਪਾਰ ਜਾਂ ਫਸਿਆ ਅੱਧ-ਵਿਚਕਾਰ ਸਿੱਧੂ ।
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 No Direct Flight to India ਸਿੱਧੀ Flight ਨਾ India ਤੋਂ ਕੋਈ …