Breaking News
Home / ਰੈਗੂਲਰ ਕਾਲਮ / ਕਰੋਨਾ ਨੇ…

ਕਰੋਨਾ ਨੇ…

ਸਾਡਾ ਲੁੱਟ ਪੁੱਟ ਲਿਆ ਸੰਸਾਰ ਕਰੋਨਾ ਨੇ।
ਔਖਾ ਕੀਤਾ ਜਾਣਾ ਘਰੋਂ ਬਾਹਰ ਕਰੋਨਾ ਨੇ।
‘ਕੱਲੇ ਬਹਿ ਬਹਿ ਕੇ ਅੱਕ, ਥੱਕ ਗਏ ਹਾਂ,
ਬਹਿਣ ‘ਨੀ ਦਿੱਤੇ ਰਲ ਕੇ ਕਦੇ ਚਾਰ ਕਰੋਨਾ ਨੇ।
ਦੂਰੀ ਪਵੇ ਰੱਖਣੀ ਮੂੰਹ ‘ਤੇ ਮਾਸਕ ਜ਼ਰੂਰੀ ਏ,
ਹੱਥ ਵੀ ਧੁਆਏ ਸਾਡੇ ਵਾਰ ਵਾਰ ਕਰੋਨਾ ਨੇ।
ਵਸਦੇ ਰਸਦੇ ਘਰਾਂ ‘ਚ ਤਰੇੜਾਂ ਪੈ ਗਈਆਂ,
ਰਿਸ਼ਤੇ ਵੀ ਕਰ ਦਿੱਤੇ ਤਾਰ ਤਾਰ ਕਰੋਨਾ ਨੇ।
ਮੂੰਹ ਤਾਂ ਲਿਆ ਢਕ ਤੇ ਕਿੱਧਰੇ ਜਾ ਨਹੀਂ ਸਕਦੇ,
ਔਰਤਾਂ ਤੋਂ ਖੋਹ ਲਿਆ, ਹਾਰ ਸ਼ਿੰਗਾਰ ਕਰੋਨਾ ਨੇ।
ਰੌਣਕ ਉੱਡ ਗਈ ਸਾਰੀ ਜਿਵੇਂ ਭਰੇ ਬਜ਼ਾਰਾਂ ਦੀ,
ਠੱਪ ਕੀਤੇ ਪਏ ਬੜੇ ਕਾਰੋਬਾਰ ਕਰੋਨਾ ਨੇ।
ਦਹਿਸ਼ਤ ਦਾ ਮਹੌਲ ਚਾਰੇ ਪਾਸੇ ਜਾਪ ਰਿਹਾ,
ਕਈ ਹੋਰ ਨਵੇਂ ਰੂਪ ਲਏ ਧਾਰ ਕਰੋਨਾ ਨੇ।
ਵੱਧਦੀ ਜਾਵੇ ਗਿਣਤੀ ਦੇਸ਼ਾਂ ਵਿੱਚ ਮਰੀਜ਼ਾਂ ਦੀ,
ਹਰ ਪਾਸੇ ਮਚਾਈ ਹਾਹਾਕਾਰ ਕਰੋਨਾ ਨੇ।
ਤੇਜ਼ ਗਤੀ ‘ਨਾ ਫੈਲੇ ਕੋਈ ਵਾਇਰਸ ਆਮ ਨਹੀਂ,
ਹਸਪਤਾਲ ‘ਚ ਕੀਤੇ ਪਏ ਬਿਮਾਰ ਕਰੋਨਾ ਨੇ।
ਸੁੰਨਸਾਨ ਹੀ ਛਾ ਗਈ ਕੋਈ ਆਵੇ ਜਾਵੇ ਨਾ,
ਰਹਿਣ ‘ਨ ਦਿੱਤੇ ਆਪਸ ‘ਚ ਪਿਆਰ ਕਰੋਨਾ ਨੇ।
ਯਾ ਮੌਲਾ ! ਰਹਿਮ ਕਰ ਸਾਰੀ ਦੁਨੀਆਂ ‘ਤੇ,
ਕਿਉਂ ਸਾਡੇ ਸਿਰ ਤਾਣੀ, ਤਲਵਾਰ ਕਰੋਨਾ ਨੇ।
ਕਰੋ ਦੁਆਵਾਂ ਛੇਤੀ ਅੰਤ ਹੋ ਜਾਵੇ ਇਸਦਾ,
ਕਿੰਨੇ ਹੀ ਰੋਲ਼ ਦਿੱਤੇ ਪਰਿਵਾਰ ਕਰੋਨਾ ਨੇ।

ਸੁਲੱਖਣ ਸਿੰਘ +647-786-6329

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …