ਗ਼ਜ਼ਲ

ਪੱਥਰਾਂ ਦੇ ਸ਼ਹਿਰ ਦੀ ਅਜ਼ੀਬ ਦਾਸਤਾਨ ਹੈ।
ਘਰਾਂ ‘ਚ ਸੰਨਾਟੇ ਤੇ ਚੁੱਪ ਪ੍ਰਧਾਨ ਹੈ।
ਬੋਲਣ ਉੱਲੂ, ਜਿੱਥੇ ਸੰਘਣੀ ਵਸੋਂ ਸੀ ਕਦੇ,
ਬਸਤੀ ਨੂੰ ਸਮਝ ਲਿਆ ਕੋਈ ਸ਼ਮਸ਼ਾਨ ਹੈ।
ਕਰਨ ਫ਼ਰੇਬ ਝੂਠੇ, ਠੱਗੀਆਂ ਵੀ ਸ਼ਰੇਆਮ,
ਬਲਾਤਕਾਰੀਆਂ ਨੂੰ ਦੇਖ ਚੁੱਪ ਭਗਵਾਨ ਹੈ।
ਸ਼ਾਂਤ ਚਿਹਰੇ ਬੈਠੇ ਜੋ ਦੂਰੋਂ ਸ਼ਾਂਤ ਲੱਗਦੇ,
ਖੁੱਲ੍ਹ ਗਿਆ ਮੂੰਹ, ਆਉਂਦਾ ਝੱਖੜ ਤੂਫ਼ਾਨ ਹੈ।
ਰਿਹਾ ਨ ਪਿਆਰ ਬੰਦਾ ਜ਼ਹਿਰੀ ਕਿੰਨਾ ਹੋ ਗਿਆ,
ਸੱਪਾਂ ਦਿਆਂ ਡੰਗਾਂ ਤੋਂ ਵੀ ਜ਼ਹਿਰੀ ਜ਼ੁਬਾਨ ਹੈ।
ਹੱਥ ਵਿੱਚ ਮਾਲਾ, ਨੀਤਾਂ ਰੱਖਦੇ ਨੇ ਖੋਟੀਆਂ।
ਦੇਖ ਕੇ ਹੈਰਾਨ ਸ਼ਰਮਸਾਰ ਵੀ ਹੈਵਾਨ ਹੈ।
ਧਰਮ ਦੇ ਨਾਂ ਉੱਤੇ ਲੁੱਟ ਅੱਜ ਜੋਰਾਂ ਤੇ,
ਦੰਭੀ ਤੇ ਪਖੰਡੀਆਂ ਦੇ ਹੱਥ ‘ਚ ਕਮਾਨ ਹੈ।
ਵੇਚ ਕੇ ਜ਼ਮੀਰ ਘਰ ਲੁੱਟ ਨਾਲ ਭਰ ਲਏ,
ਦੇਸ਼ ਦਾ ਕੀ ਬਣੂ, ਹੋਇਆ ਨੇਤਾ ਬੇਈਮਾਨ ਹੈ।
ਫਸ ਗਈ ਏ ਕਿਸ਼ਤੀ ਡੂੰਘੇ ਮੰਝਧਾਰ ਵਿੱਚ,
ਲੱਗਣੀ ਕਿਨਾਰੇ ਕੀ ਮਲਾਹ ਹੀ ਨਾਦਾਨ ਹੈ।

– ਸੁਲੱਖਣ ਮਹਿਮੀ
+647-786-6329

Check Also

ਗ਼ਜ਼ਲ

ਹਕੀਰ ਅਸੀਂ ਹੋ ਗਏ ਕੰਡਿਆਂ ‘ਚ ਰਹਿ ਕੇ ਕਰੀਰ ਅਸੀਂ ਹੋ ਗਏ। ਕਿਸੇ ਦੀਆਂ ਅੱਖੀਆਂ …