ਗਿੱਲ ਬਲਵਿੰਦਰ +1 416-558-5530
Brampton to Edmonton ਸਫ਼ਰ
ਥੋੜ੍ਹੀ ਸਮੇਂ ਅਤੇ ਜੇਬ ਨੇ ਮਿਹਰ ਕੀਤੀ,
Long Drive ਦਾ ਅਸੀਂ ਵਿਚਾਰ ਕੀਤਾ।
By Road ਹੀ Canada ਦੀ ਸੈਰ ਕਰੀਏ,
ਚਾਰ ਪ੍ਰੀਵਾਰਾਂ ਰਲ਼ ਖਾਕਾ ਤਿਆਰ ਕੀਤਾ।
Garmin ਦੇ GPS ਤੇ Full ਇਤਬਾਰ ਕੀਤਾ,
Ontario ਟੱਪਦਿਆਂ ਬੀਤ ਗਿਆ ਸਮਾਂ ਕਾਫ਼ੀ।
Winnipeg ਬਾਅਦ Saskatchewan ਸੀ ਪਾਰ ਕੀਤਾ,
ਝੀਲਾਂ, ਪਹਾੜ ਤੇ ਹਰੇ-ਭਰੇ ਰੁੱਖ ਵੇਖੇ।
ਕੁਦਰਤੀ ਨਜ਼ਾਰਿਆਂ ਦਾ ਦਰਸ਼ਨ ਵਾਰ-ਵਾਰ ਕੀਤਾ,
ਕਿਧਰ-ਕਿਧਰ ਸੀ ਸੜਕਾਂ ਦਾ ਜ਼ਾਲ ਵਿਛਿਆ।
ਸੋਹਣਾ ਪ੍ਰਬੰਧ ਸੀ ਕਿੰਨਾ ਸਰਕਾਰ ਕੀਤਾ,
3500 KM ਚਲ ਗਈ ਕਾਰ ਅਸਾਡੀ,
ਗਿੱਲ ਬਲਵਿੰਦਰ ਨੇ ਸਫ਼ਰ ਯਾਦਗਾਰ ਕੀਤਾ।
[email protected]