ਯੂਕਰੇਨ ਦੀ ਜੰਗ
ਸਵਾ ਮਹੀਨੇ ਤੋਂ ਦੇਸ਼ ਦੋ ਲੜੀ ਜਾਵਣ,
ਰੂਸ-ਯੁਕਰੇਨ ਦੀ ਮੁੱਕਦੀ ਵਾਰ ਹੈ ਨਹੀਂ।
ਅਪੀਲਾਂ ਕਰ-ਕਰ ਦੁਨੀਆਂ ਦੇ ਲੋਕ ਹੰਭੇ,
ਤੇ ਝੁਕੀ ਦੋਹਾਂ ‘ਚੋਂ ਕੋਈ ਸਰਕਾਰ ਹੈ ਨਹੀਂ।
ਹੁਕਮ ਕਰੀ ਜਾਣ ਬੀੜ ਕੇ ਤੋਪਖ਼ਾਨੇ,
ਉਜੜਦੇ ਲੋਕਾਂ ਨਾਲ ਮਾਸਾ ਵੀ ਸਰੋਕਾਰ ਹੈ ਨਹੀਂ।
ਬੱਚੇ, ਔਰਤਾਂ ਤੇ ਕੋਹ-ਕੋਹ ਮਰਦ ਮਾਰਨ,
ਬਖ਼ਸ਼ਿਆ ਪਾਪੀਆਂ ਨੇ ਕੋਈ ਬੀਮਾਰ ਹੈ ਨਹੀਂ।
ਮੱਚਦੀ ਅੱਗ ਤੇ ਪਾਈ ਨੇ ਤੇਲ ਜਾਂਦੇ,
ਲੱਗਦਾ ਸਿਆਣਾ ਕੋਈ ਦੋਹਾਂ ਦਾ ਯਾਰ ਹੈ ਨਹੀਂ।
ਹੰਕਾਰ, ਹਉਮੇ ਤੇ ਜਿੱਦ ਨਾਲ ਭਰੇ ਬੈਠੇ,
ਦਿਲਾਂ ਵਿੱਚ ਨਫ਼ਰਤ ਪਰ ਭੋਰਾ ਪਿਆਰ ਹੈ ਨਹੀਂ।
ਸਮਾਂ ਆਉਣ ‘ਤੇ ਲਾਹਨਤਾਂ ਪੈਣੀਆਂ ਨੇ,
ਲੁਕਿਆ ਰਹਿਣਾਂ ਏਹ ਸਦਾ ਕਿਰਦਾਰ ਹੈ ਨਹੀਂ।
‘ਗਿੱਲ ਬਲਵਿੰਦਰਾ’, ਬੇਦੋਸ਼ਾ ਜੋ ਲਹੂ ਡੋਲ੍ਹੇ,
ਕਿਸੇ ਰਿਆਇਤ ਦਾ ਜ਼ੁਲ਼ਮੀਂ ਹੱਕਦਾਰ ਹੈ ਨਹੀਂ।
ਗਿੱਲ ਬਲਵਿੰਦਰ
CANADA +1.416.558.5530 ([email protected] )
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …