-7.8 C
Toronto
Friday, January 2, 2026
spot_img
Homeਨਜ਼ਰੀਆਵਿਸਾਖੀ

ਵਿਸਾਖੀ

ਕਲਗੀਧਰ ਨੇ ਏਦਾਂ ਵਿਚਾਰਕੀਤੀ,
ਜ਼ੁਲਮੀਸਮੇ ਨੂੰ ਕਿਵੇਂ ਬਦਲਾਇਆ ਜਾਏ।
ਕਰਕੇ ਇਕੱਠ ਵੈਸਾਖੀ ਦੇ ਦਿਨ ਉੱਤੇ,
ਇੱਕ ਖਾਲਸਾ ਪੰਥ ਸਜਾਇਆ ਜਾਏ।
ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ,
ਇਕ ਭਾਰੀਦੀਵਾਨ ਸਜਾਇਆ ਗਿਆ।
ਜੋਸ਼ਭਰੀ ਸੀ ਪਹਿਲਾਂ ਤਕਰੀਰਕਰਕੇ,
ਸੁੱਤੇ ਜ਼ਜਬਿਆਂ ਤਾਈਂ ਜਗਾਇਆ ਗਿਆ।
ਹੈ ਕੋਈ ਸਿੱਖ ਜੋ ਸੀਸ ਦੀਬਲੀਦੇਵੇ,
ਬਾਜਾਂ ਵਾਲਾਦੀਵਾਨ ਵਿੱਚ ਬੋਲਦਾ ਏ।
ਹੱਥ ਵਿੱਚ ਤੇਗ ਫ਼ੜ ਕੇ, ਰੋਹ ਦੇ ਵਿੱਚ ਆ ਕੇ,
ਅਣਖੀਸੂਰਮੇ ਸਿੱਖਾਂ ਨੂੰ ਤੋਲਦਾ ਏ।
ਭਾਈਦਇਆ ਸਿੰਘ ਸੀਸ ਨੂੰ ਤਲੀਧਰ ਕੇ,
ਗੁਰਾਂ ਅੱਗੇ ਆ ਸੀਸ ਝੁਕਾ ਦਿੱਤਾ।
ਹੱਥ ਜੋੜ ਕੇ ਉਸ ਨੇ ਅਰਜਕੀਤੀ,
ਜਾਨਹਾਜ਼ਰ ਹੈ ਮੁਖੋਂ ਫੁਰਮਾ ਦਿੱਤਾ।
ਬਾਹੋਂ ਪਕੜ ਕੇ ਤੰਬੂ ਦੇ ਵਿੱਚ ਲੈ ਗਏ,
ਕੌਤਕ ਵੇਖੋ ਅਨੋਖਾਦਿਖਾ ਦਿੱਤਾ।
ਲਹੂਭਰੀਤਲਵਾਰ ਨੂੰ ਹੱਥ ਲੈ ਕੇ,
ਅਰਸ਼ਫਰਸ਼ ਨੂੰ ਉਨ੍ਹੇ ਕੰਬਾ ਦਿੱਤਾ।
ਦੂਜੀਵਾਰਲਲਕਾਰ ਕੇ ਗੁਰੂਬੋਲੇ,
ਆਓਨਿਤਰੋ ਕੋਈ ਮੈਦਾਨ ਅੰਦਰ।
ਸੀਸ ਚਾਹੀਦਾ ਹੈ ਇੱਕ ਹੋਰਮੈਨੂੰ
ਗੁਰਾਂ ਆਖਿਆ ਭਰੇ ਦੀਵਾਨ ਅੰਦਰ।
ਵਾਰੋ ਵਾਰੀ ਸੀ ਪੰਜ ਪਿਆਰੇ ਆ ਗਏ,
ਜਿਨ੍ਹਾਂ ਗੁਰਾਂ ਤੋਂ ਆਪਾਕੁਰਬਾਨਕੀਤਾ।
ਸੀਨੇ ਨਾਲਲਾ ਕੇ ਆਪਣਾਰੂਪ ਦਿੱਤਾ,
ਬਾਜਾਂ ਵਾਲੇ ਨੇ ਉਨ੍ਹਾਂ ਦਾਮਾਣਕੀਤਾ।
ਪੰਜਾਂ ਸਿੱਖਾਂ ਨੂੰ ਸੰਗਤ ਦੇ ਕਰਸਾਹਵੇਂ
ਬਦਲਉਨ੍ਹਾਂ ਦੀਆਪਨੁਹਾਰ ਦਿੱਤੀ।
ਖੰਡੇ ਬਾਟੇ ਦਾ ਅੰਮ੍ਰਿਤ ਪਿਆ ਕੇ ਤੇ
ਗੁਰਾਂ ਉਨ੍ਹਾਂ ਨੂੰ ਸ਼ਕਤੀਅਪਾਰ ਦਿੱਤੀ।
ਫਿਰਉਨ੍ਹਾਂ ਤੋਂ ਅੰਮ੍ਰਿਤ ਦੀਦਾਤ ਮੰਗੀ
ਮੈਨੂੰਆਪਣੇ ਨਾਲਰਲਾਉ ਸਿੰਘੋ।
ਸਾਹਵੇਂ ਖੜ੍ਹ ਕੇ ਇਸ ਤਰ੍ਹਾਂ ਕਹਿਣ ਲੱਗੇ
ਅੰਮ੍ਰਿਤ ਮੈਨੂੰਵੀ ਅੱਜ ਪਿਲਾਉ ਸਿੰਘੋ।
ਕਿਹਾ ਸਿੰਘਾਂ ਨੇ ਅੰਮ੍ਰਿਤ ਲਈ ਸੀਸ ਦਿੱਤੇ,
ਭੇਟਾ ਇਸ ਲਈ ਦੱਸੋ ਚੜਾਉਗੇ ਕੀ?
ਮੁਫਤਲਿਆਨਹੀਂ, ਦੇਣਾਨਹੀ ਮੁਫ਼ਤ ਅੰਮ੍ਰਿਤ
ਹਿੱਸਾ ਇਸ ਬਦਲੇ ਦੱਸੋ ਪਾਉਗੇ ਕੀ?
ਗੁਰਾਂ ਆਖਿਆ ਤੁਸਾਂ ਹੈ ਸੀਸ ਦਿੱਤੇ,
ਮੈਂ ਸਰਬੰਸ ਦੇ ਸੀਸ ਲਗਾਦਿਆਂਗਾ।
ਬੇਸ਼ਕਰਹੇ ਨਾ ਕੋਈ ਨਿਸ਼ਾਨੀਮੇਰੀ
ਆਪਾ ਪੰਥ ਦੀਭੇਟਚੜ੍ਹਾਦਿਆਂਗਾ।
ਸਿੰਘਾਂ ਅੰਮ੍ਰਿਤ ਛਕਾ ਕੇ ਗੁਰਾਂ ਤਾਈਂ,
ਭਿੰਨ ਭੇਦ ਸੀ ਸਾਰਾਮਿਟਾ ਦਿੱਤਾ।
ਆਪੇ ਗੁਰੂ ਸੀ ਬਣਿਆ ਸੀ ਆਪਚੇਲਾ
ਨਵਾਂ ਦੁਨੀਆਂ ਨੂੰ ਕੌਤਕ ਵਖਾ ਦਿੱਤਾ।
ਅਣਖਨਾਲਜੀਣਾਅਣਖਨਾਲਮਰਨਾ,
ਇਹ ਸਬਕ, ਦਸ਼ਮੇਸ਼ਪੜ੍ਹਾਇਆ ਹੈ ਸੀ।
ਪਾਣ ਅੰਮ੍ਰਿਤ ਦੀਚੜ੍ਹਾ ਕੇ ਉਨ੍ਹਾਂ ਤਾਈਂ।
ਬੁਜ਼ਦਿਲਾਂ ਨੂੰ ਸ਼ੇਰਬਣਾਇਆ ਹੈ ਸੀ।
‘ਘਈ’ ਖਾਲਸਾ ਪੰਥ ਸਜਾਉਣਵਾਲੇ,
ਗਾਉਂਦਾਰਹੇਗਾ ਜੱਸ ਜਹਾਨਤੇਰਾ।
ਜਦੋਂ ਤੀਕ ਇਹ ਦੁਨੀਆਂ ਅਬਾਦਰਹੇਗੀ,
ਝੁਲਦਾਰਹੇਗਾ ਇਹ ਸਿੱਖੀ ਨਿਸ਼ਾਨਤੇਰਾ।
ਪ੍ਰਿੰ. ਗਿਆਨ ਸਿੰਘ ਘਈ,
ਫ਼ੋਨ: 647-624-7733
ਗ਼ਜ਼ਲ
ਕੋਈ ਕਰਦਾ ਗੱਲ ਤਕਦੀਰਾਂ ਦੀ।
ਕੋਈ ਹਾਮੀਭਰੇ ਤਦਬੀਰਾਂ ਦੀ।

ਹੱਥੀਂ ਕਿਰਤਕਮਾਈਆਂ ਵਾਲੇ,
ਪ੍ਰਵਾਹਨਾਕਰਨਲਕੀਰਾਂ ਦੀ।

ਹੱਕ ਮੰਗਿਆਂ ਨਹੀਂ ਮਿਲਦੇ,
ਭਾਵੇਂ ਪੂਜਾਕਰੋ ਤਸਵੀਰਾਂ ਦੀ।

ਬਲੰਦ ਹੌਂਸਲੇ ਰੱਖਦੇ ਜਿਹੜੇ,
ਲਾਹੁਣ ਗੁਲਾਮੀ ਜੰਜ਼ੀਰਾਂ ਦੀ।

ਬਾਂਹਨਾਫੜੇ ਮਾੜੇ ਦੀ ਕੋਈ,
ਲਵੇ ਸਾਰਨਾਪਾਟੀਆਂ ਲੀਰਾਂ ਦੀ।

ਵਿਹਲੜਲੋਕੀਕਰਦੇ ਲੁੱਟਾਂ,
ਤੇ ਕਾਣੀ ਵੰਡ ਜਗੀਰਾਂ ਦੀ।

ਰਾਸ਼ਨਬਦਲੇ ਭਾਸ਼ਣਮਿਲਦੇ,
ਭੁੱਖ ਮਿਟਦੀਕਦੋਂ ਸਰੀਰਾਂ ਦੀ।

ਨਾਲਜੋਸ਼ ਦੇ ਹੋਸ਼ ਜ਼ਰੂਰੀ,
ਕਦਰਹੋਵੇ ਤਕਰੀਰਾਂ ਦੀ।

ਆਪਣੇ ਬਲ ਤੇ ਕਰਨਭਰੋਸਾ,
ਝਲਕਪਵੇ ਸੂਰਬੀਰਾਂ ਦੀ।

ਬਿਨਭਾਗੀਂ ਨਾਬਣਨਵਿਉਂਤਾਂ,
ਇਹ ਪੱਲੇ ਬੰਨ੍ਹ ‘ਹਕੀਰਾਂ’ਦੀ।

ਸੁਲੱਖਣ ਸਿੰਘ, +647-786-6329

RELATED ARTICLES
POPULAR POSTS