Breaking News
Home / ਨਜ਼ਰੀਆ / ਕਾਰੋਬਾਰਾਂ ਤੇ ਡਰਾਇਵਰਾਂ ਨੂੰ ਬੇਹਤਰ ਮੌਕੇ ਦੇਵੇਗਾ ਲੋਕਲ ਡਰਾਈਵ ਕੋ-ਔਪ ਐਪ

ਕਾਰੋਬਾਰਾਂ ਤੇ ਡਰਾਇਵਰਾਂ ਨੂੰ ਬੇਹਤਰ ਮੌਕੇ ਦੇਵੇਗਾ ਲੋਕਲ ਡਰਾਈਵ ਕੋ-ਔਪ ਐਪ

ਇਹ ਨਵਾਂ ਡਾਇਰੈਕਟ ਲੋਕਲ ਫੂਡ ਡਲਿਵਰੀ ਐਪ ਹੈ, ਜਿਸ ਰਾਹੀ ਕਾਰੋਬਾਰਾਂ ਅਤੇ ਡਰਾਇਵਰਾਂ ਨੂੰ ਇਕ ਨਵਾਂ ਕੋਔਪਰੇਟਿਵ ਮੌਡਲ ਦਿੱਤਾ ਜਾ ਰਿਹਾ ਹੈ। ਇਸ ਰਾਹੀਂ ਡਰਾਈਵਰਾਂ ਨੂੰ ਇਹ ਮੌਕਾ ਮਿਲੇਗਾ ਕਿ ਉਹ ਹਰ ਟ੍ਰਿਪ ਤੋਂ ਆਪਣੀ ਆਮਦਨ ਜਾਂ ਰਾਈਡ ਫੀਸ ਦਾ 90 ਪਰਸੈਂਟ ਆਪਣੇ ਕੋਲ ਰੱਖ ਸਕਣਗੇ। ਬਿਜ਼ਨਸਾਂ ਤੋਂ ਸਿਰਫ 5 ਪਰਸੈਂਟ ਤੱਕ ਫੀਸ ਚਾਰਜ ਕੀਤੀ ਜਾਵੇਗੀ।
ਕਨੇਡੀਅਨ ਟੈਕਨੌਲੋਜੀ ਪਲੈਟਫਾਰਮ ਕੋਆਪਰੇਟਿਵ ਅਦਾਰਿਆਂ ਡਾਇਰੈਕਟ ਗਲੋਬਲ/ਡਾਇਰੈਕਟ ਕੋ-ਔਪ ਅਤੇ ਲੋਕਲ ਡਰਾਇਵਰ ਕੋ-ਔਪ ਦੁਆਰਾ ਇਹ ਐਪ ਲਿਆਂਦਾ ਗਿਆ ਹੈ। ਇਸ ਵਕਤ ਚੱਲ ਰਹੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਨਾਲੋਂ ਇਹ ਵੱਡਾ ਫਰਕ ਹੈ, ਜਿਹੜੀਆਂ ਬਿਜ਼ਨਸਾਂ ਤੋਂ 35 ਪਰਸੈਂਟ ਫੀਸ ਚਾਰਜ ਕਰਦੀਆਂ ਹਨ ਅਤੇ ਡਰਾਇਵਰਾਂ ਨੂੰ ਹਰ ਟ੍ਰਿਪ ਤੋਂ ਸਿਰਫ 60 ਪਰਸੈਂਟ ਤੋਂ ਵੀ ਘੱਟ ਬਚਦਾ ਹੈ।
ਇਹ ਸਾਰਾ ਕੁੱਝ ਲੋਕਲ ਡਰਾਈਵਰ ਕੋ-ਔਪ ਦੇ ਵਿਲੱਖਣ ਢਾਂਚੇ ਕਰਕੇ ਸੰਭਵ ਹੋ ਸਕਿਆ ਹੈ, ਜਿਸ ਵਿਚ ਸਾਰੇ ਹੀ ਹਿੱਸੇਦਾਰ ਹਨ ਅਤੇ ਹਰ ਸ਼ਹਿਰ ਵਿਚ ਅਜਿਹੀਆਂ ਕੋਆਪਰੇਟਿਵਾਂ ਡਰਾਇਵਰਾਂ ਦੁਆਰਾ ਬਣਾਈਆਂ ਗਈਆਂ ਹਨ। ਡਾਇਰੈਕਟ ਗਲੋਬਲ ਦੇ ਪ੍ਰੈਜ਼ੀਡੈਂਟ ਅਤੇ ਲੋਕਲ ਡਰਾਈਵਰ ਕੋ-ਔਪ ਦੇ ਕੋ-ਫਾਊਂਡਰ ਅਹਿਮਦ ਅਤੀਆ ਨੇ ਕਿਹਾ, ”ਗਿੱਗ ਇਕੌਨੋਮੀ ਨੂੰ ਸਾਰੇ ਭਾਈਵਾਲਾਂ ਲਈ ਫਾਇਦੇਮੰਦ ਬਣਾਉਣ ਦਾ ਇਹ ਇਕੋ-ਇਕ ਤਰੀਕਾ ਹੈ ਅਤੇ ਭਵਿੱਖ ਦੀ ਗੱਲ ਹੈ। ਇਸ ਦੀਆਂ ਫੀਸਾਂ ਹੀ ਡਰਾਇਵਰਾਂ ਅਤੇ ਬਿਜ਼ਨਸਾਂ ਨੂੰ ਖਿੱਚ ਨਹੀਂ ਰਹੀਆਂ, ਬਲਕਿ ਜਿਹੜੇ ਇਸ ਦਾ ਹਿੱਸਾ ਹਨ, ਉਹ ਇਸ ਦੇ ਮਾਲਕ ਵੀ ਹੋਣਗੇ ਅਤੇ ਇਸ ਦੇ ਫੈਸਲਿਆਂ ਵਿਚ ਸ਼ਾਮਲ ਹੋ ਸਕਣਗੇ”।
ਡਾਇਰੈਕਟ ਲੋਕਲ ਈਟਸ ਉਨਟੇਰੀਉ, ਕੈਨੇਡਾ ਜਾਂ ਦੁਨੀਆ ਦੇ ਹੋਰ ਹਿੱਸਿਆਂ ਵਿਚ ਇਸ ਵਕਤ ਵੀ ਕਾਮਯਾਬੀ ਨਾਲ ਚੱਲ ਰਹੀ ਹੈ। ਗੁਆਲਫ ਸਿਟੀ ਵਿਚ ਇਕ ਬੜਾ ਕਾਮਯਾਬ ਤਜ਼ਰਬਾ ਕੀਤਾ ਗਿਆ ਹੈ, ਜਿਸ ਵਿਚ 100 ਡਰਾਇਵਰ ਅਤੇ 75 ਲੋਕਲ ਬਿਜ਼ਨਸ ਹਨ, ਜਿਹੜੇ ਕਿ ਮੁੱਖ ਕਰਕੇ ਰੈਸਟੋਰੈਂਟ ਅਤੇ ਗਰੋਸਰੀ ਸੈਕਟਰ ਵਿਚੋਂ ਹਨ। ਸੂਗੋ ਔਨ ਸਰੀ ਰੈਸਟੋਰੈਂਟ ਦੇ ਮਾਲਕ ਐਲੈਕਸ ਟੈਮੀ ਕਹਿੰਦੇ ਹਨ, ” ਮੈਨੂੰ ਇਹ ਸੱਚੀਮੁੱਚੀਂ ਬਹੁਤ ਚੰਗਾ ਲੱਗਦਾ ਹੈ ਕਿ ਡਾਇਰੈਕਟ ਲੋਕਲ ਈਟਸ ਦਾ ਕਮਿਸ਼ਨ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਕਿੰਨਾ ਘੱਟ ਹੈ। ਇਸ ਨਾਲ ਡਰਾਇਵਰਾਂ, ਗ੍ਰਾਹਕਾਂ ਅਤੇ ਰੈਸਟੋਰੈਂਟਾਂ ਨੂੰ ਵਧ ਪੈਸਾ ਬਚਦਾ ਹੈ ਅਤੇ ਵਧੀਆ ਕਸਟਰਮ ਸਰਵਿਸ ਵੀ ਮਿਲਦੀ ਹੈ”।
ਇਨ੍ਹਾਂ ਵਲੋਂ ਜਲਦੀ ਉਨਟੇਰੀੳ ਭਰ ਵਿਚ ਆਪਣੇ ਅਪਰੇਸ਼ਨ ਵਧਾਏ ਜਾ ਰਹੇ ਹਨ ਅਤੇ ਏ-ਐਂਡ-ਡਬਲਿਊ ਕੈਨੇਡਾ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਗਏ ਹਨ, ਜਿਸ ਨਾਲ ਕੈਨੇਡਾ ਵਿਚ ਇਹ 1000 ਤੋਂ ਵੱਧ ਸਟੋਰਾਂ ਦੇ ਡਲਿਵਰੀ ਪਾਰਟਨਰ ਹੋਣਗੇ। ਟੋਰਾਂਟੋ ਵਿਚ ਇਕ ਏ-ਐਂਡ-ਡਬਲਿਊ ਫਰੈਂਚਾਈਜ਼ੀ ਦੇ ਰਜਤ ਕਾਲੜਾ ਦੱਸਦੇ ਹਨ ਕਿ ਔਨਲਾਈਨ ਡਲਿਵਰੀ ਦੇ ਮਾਮਲੇ ਵਿਚ ਡਾਇਰੈਕਟਰ ਲੋਕਲ ਈਟਸ ਹੁਣ ਤੱਕ ਦਾ ਸਭ ਤੋਂ ਵਧੀਆ ਹੱਲ ਅਤੇ ਬਦਲ ਸਾਹਮਣੇ ਆਇਆ ਹੈ।
ਅਸੀਂ ਏ-ਐਂਡ-ਡਬਲਿਊ ਤੇ ਦੇਖਿਆ ਹੈ ਕਿ ਫੀਸਾਂ ਘਟਕੇ 5 ਪਰਸੈਂਟ ਤੱਕ ਆਉਣ ਨਾਲ ਸਾਡੀ ਆਮਦਨ ਉਤੇ ਗਈ ਹੈ। ਇਹ ਡਰਾਇਵਰਾਂ ਦੇ ਵੀ ਹੱਕ ਵਿਚ ਹੈ, ਜਿਸ ਨਾਲ ਉਨ੍ਹਾਂ ਨੂੰ ਡਲਿਵਰੀ ਦਾ ਵੱਡਾ ਹਿੱਸਾ ਮਿਲਦਾ ਹੈ ਅਤੇ ਆਪਣੇ ਬਿਜ਼ਨਸ ਦੇ ਉਹ ਖੁਦ ਮਾਲਕ ਬਣਦੇ ਹਨ। ਅਸੀਂ ਡਰਾਈਵਰਾਂ ਤੋਂ ਬਹੁਤ ਚੰਗੀ ਫੀਡਬੈਕ ਸੁਣੀ ਹੈ ਅਤੇ ਡਾਇਰੈਕਟ ਲੋਕਲ ਈਟਸ ਨਾਲ ਪਾਰਟਨਰਸ਼ਿਪ ਕਰਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਡਾਇਰੈਕਟ ਲੋਕਲ ਈਟਸ ਨੂੰ ਇਸ ਵਕਤ ਜੀ ਟੀ ਏ ਵਿਚ ਲੌਂਚ ਕੀਤਾ ਜਾ ਰਿਹਾ ਹੈ ਅਤੇ ਬਿਜ਼ਨਸਾਂ ਅਤੇ ਡਰਾਇਵਰਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਡਰਾਇਵਰਾਂ ਲਈ (www.localdriver.coop) ਅਤੇ ਬਿਜ਼ਨਸਾਂ ਲਈ (www.directlocaleats.com) ਸਾਈਨ ਅੱਪ ਕਰਨਾ ਬਹੁਤ ਅਸਾਨ ਬਣਾਇਆ ਗਿਆ ਹੈ।
ਵਧੇਰੇ ਜਾਣਕਾਰੀ ਲਈ ਰਿਕ ਸਿੰਘ ਨਾਲ 647-505-2100 ਫੋਨ ਤੇ ਗੱਲ ਕੀਤੀ ਜਾ ਸਕਦੀ ਹੈ। ਬਿਜ਼ਨਸਾਂ ਲਈ ਮੈਂਬਰਸ਼ਿਪ ਫਰੀ ਹੈ ਅਤੇ ਹਰ ਵੱਡੇ ਸਿਟੀ ਵਿਚ ਪਹਿਲੇ 100 ਡਰਾਇਵਰਾਂ ਲਈ ਵੀ ਮੁਫਤ ਰਹੇਗੀ।

 

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …