Breaking News
Home / ਨਜ਼ਰੀਆ / PayPal ਨੇ ਕੈਨੇਡੀਅਨ ਇੰਮੀਗ੍ਰੈਂਟਾਂ ਲਈ ਘਰ ਪੈਸਾ ਭੇਜਣਾ ਸੌਖਾ ਬਣਾਉਣ ਲਈ ਇੱਕ ਤੇਜ਼ ਅਤੇ ਸੁਰੱਖਿਅਤ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ

PayPal ਨੇ ਕੈਨੇਡੀਅਨ ਇੰਮੀਗ੍ਰੈਂਟਾਂ ਲਈ ਘਰ ਪੈਸਾ ਭੇਜਣਾ ਸੌਖਾ ਬਣਾਉਣ ਲਈ ਇੱਕ ਤੇਜ਼ ਅਤੇ ਸੁਰੱਖਿਅਤ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ

Xoom ਮੋਬਾਈਲ ਐਪ ਜਾਂ ਵੈੱਬਸਾਈਟ ‘ਤੇ ਕੁਝ ਸਰਲ ਕਲਿੱਕ, ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਪਰਿਵਾਰ ਮੁਕਾਬਲੇ ਦੀਆਂ ਦਰਾਂ ‘ਤੇ ਤੁਰੰਤ ਆਪਣੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਪ੍ਰਾਪਤ ਕਰ ਸਕਦੇ ਹਨ –
ਟੋਰਾਂਟੋ : PayPal ਨੇ ਕੈਨੇਡਾ ਵਿੱਚ ਆਪਣੀ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਇੰਮੀਗ੍ਰੈਂਟ ਹੁਣ ਭਾਰਤ ਅਤੇ ਪਾਕਿਸਤਾਨ ਸਮੇਤ, 130 ਤੋਂ ਵੀ ਵੱਧ ਦੇਸ਼ਾਂ ਵਿੱਚ ਰਹਿ ਰਹੇ ਆਪਣੇ ਪਿਆਰਿਆਂ ਨੂੰ ਜਲਦੀ ਅਤੇ ਸੁਰੱਖਿਅਤ ਤਰੀਕੇ ਨਾਲ ਪੈਸੇ ਭੇਜਣ, ਉਹਨਾਂ ਦੇ ਬਿੱਲਾਂ ਦੀ ਅਦਾਇਗੀ ਕਰਨ ਅਤੇ ਉਹਨਾਂ ਦੇ ਫੋਨਾਂ ਨੂੰ ਮੁੜ ਲੋਡ ਕਰਨ ਲਈ Xoom ਦੀ ਵਰਤੋਂ ਕਰ ਸਕਦੇ ਹਨ। ਕੁਝ ਸਧਾਰਨ ਕਦਮਾਂ ਵਿੱਚ ਵਿਦੇਸ਼ ਵਿੱਚ ਪੈਸੇ ਭੇਜਣ ਲਈ, Android ਅਤੇ iOS ‘ਤੇ Xoom ਦੀ ਮੋਬਾਈਲ ਐਪ ਨੂੰ ਡਾਊਨਲੋਡ ਕਰੋ ਜਾਂ Xoom.com ‘ਤੇ ਜਾਓ। ਕੈਨੇਡੀਅਨ ਇੰਮੀਗ੍ਰੈਂਟ ਪਰਿਵਾਰ ਹਰ ਸਾਲ ਆਪਣੇ ਦੇਸ਼ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਸਹਾਇਤਾ ਕਰਨ ਲਈ ਲਗਭਗ $24 ਬਿਲੀਅਨ ઠਭੇਜਦੇ ਹਨ।
Xoom ਵਿਖੇ, ਸਾਡਾ ਮੁੱਖ ਧਿਆਨ ਮਿਹਨਤੀ ਇਮੀਗ੍ਰੈਂਟਾਂ ਲਈ ਕਿਸੇ ਹੋਰ ਦੇਸ਼ ਵਿੱਚ ਆਪਣੇ ਪਰਿਵਾਰ ਨੂੰ ਪੈਸਾ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸਹੂਲਤ ਭਰਿਆ ਬਣਾਉਣ ‘ਤੇ ਕੇਂਦਰਤ ਹੈ। Xoom ਦੇ ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਜੂਲੀਅਨ ਕਿੰਗ (Julian King) ਕਹਿੰਦੇ ਹਨ, ”ਵਿਦੇਸ਼ਾਂ ਵਿੱਚ ਪੈਸੇ ਭੇਜਣਾ ਅਕਸਰ ਮਹਿੰਗਾ ਅਤੇ ਸਮਾਂ ਲਗਾਉਣ ਵਾਲਾ ਹੁੰਦਾ ਹੈ। Xoom ਦੀਆਂ ਡਿਜ਼ੀਟਲ ਤਰੀਕੇ ਨਾਲ ਪੈਸੇ ਭੇਜਣ ਦੀਆਂ ਸੇਵਾਵਾਂ ਨੂੰ ਕੈਨੇਡਾ ਵਿੱਚ ਲਿਆਉਣ ਨਾਲ ਇਹਨਾਂ ਅਸੁਵਿਧਾਵਾਂ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇਗੀ, ਤਾਂ ਜੋ ਕੈਨੇਡਾ ਵਾਸੀਆਂ ਲਈ ਆਪਣੇ ਜੱਦੀ ਦੇਸ਼ ਵਿੱਚ ਪਿਆਰਿਆਂ ਦੀ ਸਹਾਇਤਾ ਕਰਨ ਲਈ ਉਹਨਾਂ ਨੂੰ ਬੈਂਕ ਡਿਪਾਜ਼ਿਟ ਭੇਜਣਾ, ਉਹਨਾਂ ਦੇ ਪ੍ਰੀਪੇਡ ਫੋਨਾਂ ਨੂੰ ਮੁੜ ਲੋਡ ਕਰਨਾ ਅਤੇ ਬਿੱਲਾਂ ਦਾ ਭੁਗਤਾਨ ਕਰਨਾ ਤੇਜ਼ ਅਤੇ ਅਸਾਨ ਹੋਵੇ।”
ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਿਵਿਧ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਹ ਵਿਦੇਸ਼ਾਂ ਵਿੱਚ 200 ਤੋਂ ਵੱਧ ਸਥਾਨਾਂ ‘ਤੇ ਜਨਮੇ 7.5 ਮਿਲੀਅਨ ਵਿਦੇਸ਼ੀ ਲੋਕਾਂ ਦਾ ਘਰ ਹੈ । PayPal ਦੀ Xoom ਸੇਵਾ ਨੂੰ ਪੇਸ਼ ਕਰਨ ਨਾਲ ਕੈਨੇਡਾ ਵਿੱਚ ਰਹਿ ਰਹੇ ਪੰਜ ਵਿੱਚੋਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਲਾਭ ਪ੍ਰਾਪਤ ਹੋਵੇਗਾ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੈਡੀਕਲ ਬਿੱਲਾਂ, ਸਿੱਖਿਆ, ਉਪਯੋਗਤਾ ਬਿੱਲਾਂ ਅਤੇ ਹੋਰ ਵਿੱਤੀ ਲੋੜਾਂ ਵਰਗੀਆਂ ਚੀਜ਼ਾਂ ਲਈ ਵਿਦੇਸ਼ਾਂ ਵਿੱਚ ਆਪਣੇ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ।ઠ
Xoom ਭਾਰਤ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀ ਲੰਕਾ ਅਤੇ ਨੇਪਾਲ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਮੁਕਾਬਲੇ ਦੀਆਂ ਦਰਾਂ ‘ਤੇ ਪੈਸਾ ਭੇਜਣ ਦੇ ਸਭ ਤੋਂ ਅਸਾਨ ਅਤੇ ਤੇਜ਼ ਤਰੀਕਿਆਂ ਵਿਚੋਂ ਇੱਕ ਹੈ। ਭਾਰਤ ਵਿੱਚ ਉਹ ਪਰਿਵਾਰ ਜਿਨ੍ਹਾਂ ਦਾ ਬੈਂਕ ਖਾਤਾ PNB ਵਿੱਚ ਹੈ, ਸਾਲ ਦੇ 365 ਦਿਨ, ਤਤਕਾਲ ਡਿਪਾਜ਼ਿਟ ਦਾ ਫਾਇਦਾ ਉਠਾ ਸਕਦੇ ਹਨ। ICICI, SBI ਅਤੇ HDFC ਵਰਗੇ ਦੇਸ਼ ਦੇ ਬਾਕੀ ਸਾਰੇ ਵੱਡੇ ਬੈਂਕ ਖਾਤਿਆਂ ਲਈ, ਭਾਰਤੀ ਬੈਂਕਿੰਗ ਸਮਿਆਂ ‘ਤੇ ਭੇਜੇ ਜਾਣ ‘ਤੇ ਪੈਸੇ ਚਾਰ ਘੰਟੇ ਦੇ ਅੰਦਰ ਜਮ੍ਹਾਂ ਹੋ ਜਾਂਦੇ ਹਨ। ਪਰਿਵਾਰ ਪੂਰੇ ਭਾਰਤ ਵਿੱਚ 50,000 ਤੋਂ ਜ਼ਿਆਦਾ ਸਥਾਨਾਂ ‘ਤੇ ਆਪਣੀਆਂ ਟ੍ਰਾਂਜੈਕਸ਼ਨਾਂ ਨੂੰ ਤੁਰੰਤ ਕੈਸ਼ ਵਿੱਚ ਵੀ ਲੈ ਸਕਦੇ ਹਨ।
ਜੇ ਤੁਸੀਂ ਪਾਕਿਸਤਾਨ ਪੈਸੇ ਭੇਜਦੇ ਹੋ, ਤਾਂ ਤੁਸੀਂ ਪਾਕਿਸਤਾਨ ਵਿੱਚ HBL, MCB, ਅਤੇ Bank Alfalah ਵਰਗੇ 20 ਤੋਂ ਵੱਧ ਵੱਡੇ ਬੈਂਕਾਂ ਨੂੰ ਤੁਰੰਤ ਸਿੱਧੀਆਂ ਅਦਾਇਗੀਆਂ ਕਰ ਸਕਦੇ ਹੋ, ਅਤੇ ਮੁਕਾਬਲੇ ਦੀਆਂ ਦਰਾਂ ‘ਤੇ 5,000 ਤੋਂ ਵੱਧ ਪਿਕਅਪ ਸਥਾਨਾਂ ‘ਤੇ ਉਸੇ ਵੇਲੇ ਤੁਰੰਤ ਕੈਸ਼ ਪਿਕਅੱਪ ਲਈ ਤਿਆਰ ਵੀ ਰੱਖ ਸਕਦੇ ਹੋ। ਪੈਸੇ ਪ੍ਰਾਪਤ ਕਰਨ ਲਈ ਸਾਰੇ ਪ੍ਰਾਪਤਕਰਤਾਵਾਂ ਨੂੰ ਇੱਕ ਯੋਗ ID ਅਤੇ Xoom ਟ੍ਰਾਂਜੈਕਸ਼ਨ ਨੰਬਰ ਦੀ ਲੋੜ ਹੁੰਦੀ ਹੈ। ਜੇ ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 4:30 ਵਜੇ ਤਕ (ਪਾਕਿਸਤਾਨ ਦਾ ਸਮਾਂ) ਭੇਜੇ ਜਾਣ ਤਾਂ ਪਾਕਿਸਤਾਨ ਦੇ ਕਿਸੇ ਵੀ ਰਾਸ਼ਟਰੀ ਬੈਂਕ ਵਿੱਚ ਭੇਜੇ ਗਏ ਪੈਸੇ ਉਸੇ ਦਿਨ ਪਹੁੰਚ ਜਾਣਗੇ।
ਗਲੋਬਲ ਬਜ਼ਾਰ ਲਈ ਲਾਗਤ ਕਿਫਾਇਤੀ ਡਿਜੀਟਲ ਪੈਸੇ ਟ੍ਰਾਂਸਫਰ ਸੇਵਾਵਾਂઠ
ਕੈਨੇਡੀਅਨ ਹੁਣ ਏਕਲ ਟ੍ਰਾਂਜੈਕਸ਼ਨ ઠਵਿੱਚ ਭਾਰਤ ਅਤੇ ਪਾਕਿਸਤਾਨ $12,500 CAD ਤਕ ਭੇਜ ਸਕਦੇ ਹਨ। ਪ੍ਰਾਪਤ ਕਰਨ ਵਾਲੇ ਦੇਸ਼ ‘ਤੇ ਨਿਰਭਰ ਕਰਦੇ ਹੋਏ, ਮਨੀ ਟ੍ਰਾਂਜੈਕਸ਼ਨਾਂ ਭੇਜਣ ਲਈ, ਵਰਤੋਂਕਾਰ ਕਈ ਵਿਕਲਪਾਂ ਵਿੱਚੋਂ ਚੋਣ ਕਰ ਸਕਦੇ ਹਨ: ਕਿਸੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰੋ, ਪਿਕ-ਅੱਪ ਕਰਨ ਲਈ ਨਕਦੀ ਭੇਜੋ ਜਾਂ ਪੈਸੇ ਸਿੱਧਾ ਆਪਣੇ ਪ੍ਰਾਪਤਕਰਤਾ ਦੇ ਘਰ ਪਹੁੰਚਾਓ।
Xoom ਟ੍ਰਾਂਸਫਰ ਨੂੰ ਟੈਕਸਟ ਅਪਡੇਟਾਂ, ਈਮੇਲ ਸੂਚਨਾਵਾਂ ਰਾਹੀਂ ਜਾਂ ਸਿੱਧਾ ਮੋਬਾਈਲ ਐਪ ਅਤੇ ਵੈੱਬਸਾਈਟ ਤੋਂ ਤੁਰੰਤ ਅਤੇ ਅਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। ਜੋ ਲੋਕ ਵਿਦੇਸ਼ਾਂ ਵਿੱਚ ਪੈਸੇ ਭੇਜਦੇ ਹਨ ਉਹ ਗਾਹਕ ਸਹਾਇਤਾ ਸਟਾਫ ਤੋਂ ਅੰਗਰੇਜ਼ੀ, ਫ੍ਰੈਂਚ, ਸਪੈਨਿਸ਼ ਅਤੇ ਫਿਲਿਪਨੋ ਵਿੱਚ ਆਪਣੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰ ਸਕਦੇ ਹਨ।ઠ
ਤੇਜ਼, ਸੁਰੱਖਿਅਤ ਅਤੇ ਕਿਫਾਇਤੀ ਮਨੀ ਟ੍ਰਾਂਸਫਰ ਸੇਵਾ ਮੁਹੱਈਆ ਕਰਵਾਉਣ ਲਈ Xoom ਦੁਨੀਆ ਭਰ ਵਿੱਚ ਬਹੁਤ ਭਰੋਸੇਯੋਗ ਬੈਂਕਾਂ ਅਤੇ ਭਾਈਵਾਲਾਂ ਦੇ ਨਾਲ ਭਾਈਵਾਲੀ ਕਰਦਾ ਹੈ। ਵਰਲਡ ਬੈਂਕ ਦੁਆਰਾ ਅਪ੍ਰੈਲ 2018 ਦੀ ਰਿਪੋਰਟ ‘ਪਰਵਾਸ ਐਂਡ ਪੈਸੇ ਭੇਜਣਾ’ (Migration and Remittances) ਅਨੁਸਾਰ, ਵਿਸ਼ਵ ਪੱਧਰ ‘ਤੇ, ਵਿਦੇਸ਼ਾਂ ਤੋਂ ਪੈਸੇ ਪ੍ਰਾਪਤ ਕਰਨ ਵਾਲੇ ਤਿੰਨ ਮੁੱਖ ਦੇਸ਼ ਭਾਰਤ, ਚੀਨ ਅਤੇ ਫਿਲੀਪੀਨਜ਼ ਹਨ। Xoom ਯੂਕੇ, ਯੂਰੋਜੋਨ ਅਤੇ ਪੂਰਬੀ ਯੂਰੋਪ ਅਤੇ ਅਫਰੀਕਾ ਦੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਇਲਾਵਾ ਇਹਨਾਂ ਮੁੱਖ ਖੇਤਰਾਂ ਲਈ ਮਨੀ ਟ੍ਰਾਂਸਫਰ ਸੇਵਾਵਾਂ ਪ੍ਰਦਾਨ ਕਰਦਾ ਹੈ।ઠ
ਇਤਿਹਾਸਕ ਤੌਰ ਤੇ, ਸਰਹੱਦਾਂ ਦੇ ਪਾਰ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਪੈਸੇ ਦਾ ਪ੍ਰਬੰਧਨ ਕਰਨ ਅਤੇ ਭੇਜਣ ਦੀ ਲਾਗਤ ਬਹੁਤ ਜ਼ਿਆਦਾ ਰਹੀ ਹੈ ਪਰ ਡਿਜੀਟਲ ਟੈਕਨੋਲੋਜੀ ਵਿੱਚ ਤਰੱਕੀਆਂ – ਖ਼ਾਸ ਕਰਕੇ ਮੋਬਾਈਲ – ਨਾਲ ਪੈਸੇ ਭੇਜਣ ਦੀ ਲਾਗਤ ਵਿੱਚ ਮਹੱਤਵਪੂਰਨ ਕਮੀ ਆ ਰਹੀ ਹੈ। ਪੈਸੇ ਭੇਜਣ ਦੀਆਂ ਪਰੰਪਰਾਗਤ ਸੇਵਾਵਾਂ ਦੀ ਔਸਤ ਲਾਗਤ (7.45%) ਦੇ ਮੁਕਾਬਲੇ Xoom ਵਰਗੀ ਡਿਜੀਟਲ ਸੇਵਾ ਰਾਹੀਂ ਵਿਦੇਸ਼ ਵਿੱਚ ਪੈਸੇ ਭੇਜਣ ਦੀ ਲਾਗਤ ਲਗਭਗ ਅੱਧੀ (3.93%) ਹੈ।ઠ
”ਦੁਨੀਆ ਭਰ ਦੇ ਦੋ ਬਿਲੀਅਨ ਲੋਕ ਰਵਾਇਤੀ ਵਿੱਤੀ ਸੰਸਥਾਨਾਂ ਦੁਆਰਾ ਘੱਟ ਸੇਵਾ ਪ੍ਰਾਪਤ ਕਰਦੇ ਹਨ। ਕੁਝ ਨੂੰ ਸਿਰਫ ਇੱਕ ਚੈੱਕ ਕੈਸ਼ ਕਰਨ ਲਈ ਇੱਕ ਘੰਟੇ ਤੋਂ ਵੱਧ ਲਈ ਲਾਈਨ ਵਿੱਚ ਖੜ੍ਹਾ ਹੋਣਾ ਪੈਂਦਾ ਹੈ”, ਕੰਗ ਨੇ ਕਿਹਾ। ”Xoom ਦੇ ਨਾਲ, ਕੈਨੇਡਾ ਵਾਸੀ ਆਪਣੇ ਜੱਦੀ ਦੇਸ਼ ਵਿੱਚ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਇੱਕ ਤੇਜ਼, ਮੁਸ਼ਕਲ-ਰਹਿਤ ਅਤੇ ਸੁਰੱਖਿਅਤ ਢੰਗ ਵਰਤ ਸਕਦੇ ਹਨ।”
ਇਸ ਸ਼ੁਰੂਆਤ ਦੇ ਨਾਲ, PayPal ਅਤੇ Xoom ਕੈਨੇਡੀਅਨਾਂ ਅਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਵਿੱਤੀ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਹਨ। ਉੱਤਰੀ ਅਮਰੀਕਾ ਵਿੱਚ Xoom ਦੀ ਵਧਦੀ ਹੋਈ ਮੌਜੂਦਗੀ ਇੱਕ ਮਹੱਤਵਪੂਰਨ ਮੀਲਪੱਥਰ ਹੈ, ਜੋ PayPal ਦੇ ਵਿਸ਼ਵ ਪੱਧਰ ਤੇ ਲੋਕਾਂ ਲਈ ਪੈਸਾ ਪ੍ਰਬੰਧਨ ਅਤੇ ਭੇਜਣ ਦੀ ਪ੍ਰਕਿਰਿਆ ਨੂੰ ਲੋਕਤਾਂਤਰਿਕ ਬਣਾਉਣ ਦੇ ਟੀਚੇ ਨੂੰ ਦਰਸਾਉਂਦੀ ਹੈ।
PayPal ਬਾਰੇ
ਇਸ ਬੁਨਿਆਦੀ ਵਿਸ਼ਵਾਸ ਦੇ ਨਾਲ ਕਿ ਵਿੱਤੀ ਸੇਵਾਵਾਂ ਤਕ ਪਹੁੰਚ ਪ੍ਰਾਪਤ ਕਰਨ ਨਾਲ ਮੌਕੇ ਪੈਦਾ ਹੁੰਦੇ ਹਨ, PayPal (NASDAQ: PYPL) ਵਿੱਤੀ ਸੇਵਾਵਾਂ ਨੂੰ ਲੋਕਤਾਂਤਰਿਕ ਬਣਾਉਣ ਅਤੇ ਲੋਕਾਂ ਅਤੇ ਕਾਰੋਬਾਰਾਂ ਨੂੰ ਵਿਸ਼ਵ ਅਰਥ-ਵਿਵਸਥਾ ਵਿੱਚ ਸ਼ਾਮਲ ਹੋਣ ਅਤੇ ਅੱਗੇ ਵਧਣ ਦੇ ਸਮਰੱਥ ਬਣਾਉਣ ਲਈ ਵਚਨਬੱਧ ਹੈ। ਸਾਡਾ ਖੁੱਲ੍ਹਾ ਡਿਜੀਟਲ ਭੁਗਤਾਨ ਪਲੇਟਫਾਰਮ PayPal ਦੇ 254 ਮਿਲੀਅਨ ਸਰਗਰਮ ਖਾਤਾ ਧਾਰਕਾਂ ਨੂੰ ਨਵੇਂ ਅਤੇ ਸ਼ਕਤੀਸ਼ਾਲੀ ਤਰੀਕਿਆਂ ਨਾਲ ਕਨੈਕਟ ਕਰਨ ਅਤੇ ਲੈਣ-ਦੇਣ ਕਰਨ ਦਾ ਭਰੋਸਾ ਦਿੰਦਾ ਹੈ, ਭਾਵੇਂ ਉਹ ਔਨਲਾਈਨ, ਕਿਸੇ ਮੋਬਾਈਲ ਡਿਵਾਈਸ ‘ਤੇ, ਕਿਸੇ ਐਪ ਵਿੱਚ, ਜਾਂ ਵਿਅਕਤੀਗਤ ਤੌਰ ‘ਤੇ ਮੌਜੂਦ ਹੋਣ। ਟੈਕਨੋਲੋਜੀ ਵਿੱਚ ਨਵੀਨਤਾ ਅਤੇ ਰਣਨੀਤਕ ਸਾਂਝੇਦਾਰੀਆਂ ਦੇ ਸੁਮੇਲ ਰਾਹੀਂ, PayPal ਪੈਸੇ ਦਾ ਪ੍ਰਬੰਧਨ ਕਰਨ ਅਤੇ ਭੇਜਣ ਦੇ ਬਿਹਤਰ ਢੰਗ ਬਣਾਉਂਦਾ ਹੈ, ਅਤੇ ਪੈਸੇ ਭੇਜਣ, ਭੁਗਤਾਨ ਕਰਨ ਜਾਂ ਭੁਗਤਾਨ ਪ੍ਰਾਪਤ ਕਰਨ ਵੇਲੇ ਵਿਕਲਪ ਅਤੇ ਲਚਕਤਾ ਮੁਹੱਈਆ ਕਰਦਾ ਹੈ। ਦੁਨੀਆ ਭਰ ਵਿੱਚ 200 ਤੋਂ ਵੱਧ ਬਜ਼ਾਰਾਂ ਵਿੱਚ ਉਪਲਬਧ, Braintree, Venmo ਅਤੇ Xoom ਸਮੇਤ PayPal ਪਲੇਟਫਾਰਮ, ਉਪਭੋਗਤਾਵਾਂ ਅਤੇ ਵਪਾਰੀਆਂ ਨੂੰ 100 ਤੋਂ ਵੱਧ ਮੁਦਰਾਵਾਂ ਵਿੱਚ ਪੈਸਾ ਪ੍ਰਾਪਤ ਕਰਨ, 56 ਮੁਦਰਾਵਾਂ ਵਿੱਚ ਪੈਸੇ ਕਢਵਾਉਣ ਅਤੇ ਆਪਣੇ PayPal ਖਾਤੇ ਵਿੱਚ 25 ਮੁਦਰਾਵਾਂ ਵਿੱਚ ਬੈਲੰਸ ਰੱਖਣ ਦੇ ਸਮਰੱਥ ਬਣਾਉਂਦਾ ਹੈ। PayPal ਕੈਨੇਡਾ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ www.paypal.ca ‘ਤੇ ਜਾਓ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …