Breaking News
Home / ਨਜ਼ਰੀਆ / ਆਤਮ ਚਿੰਤਨ

ਆਤਮ ਚਿੰਤਨ

ਹਰਜੀਤਬੇਦੀ
ਬਹੁਤੇ ਲੋਕਚੜ੍ਹਦੇ ਸੂਰਜ ਨੂੰ ਸਲਾਮਕਰਦੇ ਹਨ।ਪਰਅਸਲੀਸੂਰਜ ਤਾਂ ਸੂਰਜ ਹੈ ਭਾਵੇਂ ਚੜ੍ਹਦਾਹੋਵੇ ਜਾਂ ਲਹਿੰਦਾ ਕਿਉਂਕਿ ਉਸ ਦਾ ਕੰਮ ਤਾਂ ਚਾਨਣਬਿਖੇਰਣਾ ਹੈ। ਸੂਰਜਕਦੇ ਹਨੇਰੇ ਤੋਂ ਨਹੀਂ ਡਰਦਾ ਤੇ ਜਦੋਂ ਚੜ੍ਹਦਾਦਿਖਾਈ ਦਿੰਦਾ ਹੈ ਤਾਂ ਹਨੇਰੇ ਨੂੰ ਪਦੀੜਾਂ ਪਾ ਦਿੰਦਾ ਹੈ। ਸਿਰਫਡਰਾਕਲਲੋਕ ਹੀ ਕਿਸੇ ਵਿਅਕਤੀਦੀ ਗੁੱਡੀ ਚੜ੍ਹੀ ਤੋਂ ਉਸ ਨੂੰ ਸਲਾਮਾਂ ਕਰਦੇ ਹਨ। ਉਸ ਮੂਹਰੇ ਝੁਕ ਝੁਕ ਕੇ ਖੜ੍ਹਦੇ ਹਨ। ਕੀ ਕੋਈ ਵੀ ਮਹਾਂਪੁਰਖ ਐਸਾ ਹੋਇਆ ਹੈ ਜਿਸਨੇ ਚੜ੍ਹਦੇ ਸੂਰਜ ਨੂੰ ਹੀ ਸਲਾਮਕੀਤੀਹੋਵੇ? ਜੇ ਕੀਤੀਹੋਵੇਗੀ ਤਾਂ ਉਹ ਮਹਾਂਪੁਰਖ ਹੋ ਹੀ ਨਹੀਂ ਸਕਦਾ। ਸੱਚ ਨੂੰ ਸੱਚ ਕਹਿਣਦੀ ਜੇ ਕੋਈ ਜੁਅਰਤਕਰਦਾ ਹੈ ਤਾਂ ਸਮਝਲਵੋ ਉਹ ਸੀਸ ਤਲੀ ਤੇ ਰੱਖ ਕੇ ਲੜਦਾ ਹੈ। ”ਰਾਜੇ ਸ਼ੀਂਹ ਮੁਕੱਦਮ ਕੁੱਤੇ” ਕੋਈ ਵਿਰਲਾ ਹੀ ਕਹਿ ਸਕਦਾ ਹੈ ਪਰ ਵਿਡੰਵਨਾ ਹੈ ਕਿ ਸੱਚ ਕਹਿਣਵਾਲੇ ਨੂੰ ਉਸਦੇ ਪੈਰੋਕਾਰਕਹਾਉਣਵਾਲੇ ਹੀ ਹਕੀਕੀ ਤੌਰ ਤੇ ਉਸ ਦੇ ਵਿਰੋਧ ਵਿੱਚ ਖੜ੍ਹ ਜਾਂਦੇ ਹਨ।
ਹਰ ਇੱਕ ਦੀਮਨਸ਼ਾ ਹੁੰਦੀ ਹੈ ਕਿ ਲੋਕ ਉਸ ਨੂੰ ਸੁਪਰੀਮ ਜਾਂ ਵਧੀਆਸਮਝਣ।ਪਰਹਰ ਕੋਈ ਵਧੀਆਬਣਨਦੀਕੋਸ਼ਿਸ਼ਨਹੀਂ ਕਰਦਾਪਰਵਧੀਆਅਖਵਾਉਣਲਈ ਜੁਗਾੜਕਰਨ ਵਿੱਚ ਸਾਰੀਸ਼ਕਤੀਲਾ ਦਿੰਦਾ ਹੈ। ਇਹ ਇੱਕ ਪੁਰਾਣੀ ਕਹਾਣੀ ਹੈ ਕਿ ਦੋ ਬੰਦਿਆਂ ਵਿੱਚ ਬਹਿਸ ਹੋ ਗਈ ਕਿ ਕਿਸ ਦੀਲਕੀਰ ਵੱਡੀ ਹੈ? ਛੋਟੀਲਕੀਰਵਾਲੇ ਨੇ ਜੁਗਾੜਲਾਲਿਆ ਤੇ ਦੂਜੇ ਦੀਲਕੀਰਦਾ ਕੁੱਝ ਹਿੱਸਾ ਢਾਅ ਦਿੱਤਾ। ਵੱਡੀ ਲਕੀਰਵਾਲਾਛੋਟੀਲਕੀਰਵਾਲਾਬਣ ਗਿਆ। ਇਸੇ ਢੰਗ ਨਾਲਦੂਜੇ ਦੇ ਨੁਕਸ ਨੂੰ ਪਰਚਾਰ ਕੇ ਆਪ ਚੰਗਾ ਕਹਾਉਣਦਾ ਚੱਲਣ ਜੋਰਾਂ ਤੇ ਜਾਰੀ ਹੈ। ਚੰਗੇ ਨੂੰ ਤਾਂ ਕਿਸੇ ਪਰਚਾਰਦੀਲੋੜ ਹੀ ਨਹੀਂ ਹੁੰਦੀ। ਹਿਟਲਰਦੀ ਔਲਾਦ ਸੌ ਵਾਰਝੂਠਬੋਲ ਕੇ ਝੂਠ ਨੂੰ ਸੱਚ ਬਣਾਉਣ ਦੇ ਆਹਰ ਵਿੱਚ ਲੱਗੀ ਹੋਈ ਹੈ।
ਮੇਰੇ ਮਿੱਤਰ ਨੇ ਜੋ ਮੈਨੂੰ ਅੰਕਲ ਕਹਿੰਦਾ ਹੈ ਆਪਣੇ ਨਾਨੇ ਦੀ ਗੱਲ ਦੱਸੀ ਜਿਹੜੀ ਉਸ ਨੇ ਪੱਲੇ ਬੰਨ੍ਹੀ ਹੋਈ ਹੈ। ਉਸ ਦੇ ਨਾਨੇ ਨੇ ਉਸ ਨੂੰ ਸਿੱਖਿਆ ਦਿੱਤੀ ਸੀ ਕਿ ਦਿਨਵੇਲੇ ਐਸਾ ਕੋਈ ਕੰਮ ਨਾਕਰੋ ਕਿ ਰਾਤ ਨੂੰ ਤੁਹਾਨੂੰਨੀਂਦਨਾਆਵੇ ਅਤੇ ਰਾਤਵੇਲੇ ਅਜਿਹਾ ਕੁੱਝ ਨਾਕਰੋਂ ਕਿ ਦਿਨੇ ਮੂੰਹ ਦਿਖਾਊਣ ਜੋਗੇ ਨਾਰਹੋ।ਸਾਡੇ ਵਿੱਚੋਂ ਕਿੰਨੇ ਕੁ ਅਜਿਹੇ ਹਨ ਜੋ ਇਸ ਗੱਲ ‘ਤੇ ਚੱਲ ਸਕਦੇ ਹਨ। ਅਜਿਹਾ ਕਰਨਵਾਲੇ ਨੂੰ ਤਾਂ ਮੂਰਖਸਮਝਿਆਜਾਂਦਾ ਹੈ। ਅਸੀਂ ਗਲਤ ਕੰਮ ਕਰ ਕੇ ਉਸ ਤੇ ਮਾਨਕਰਦੇ ਹਾਂ ਤੇ ਮੁੱਛਾਂ ਉੱਚੀਆਂ ਕਰ ਕੇ ਰਖਦੇ ਹਾਂ ਤੇ ਇਸ ਨੂੰ ਆਪਣੀਦਲੇਰੀ ਜਾਂ ਬਹਾਦਰੀਸਮਝਦੇ ਹਾਂ। ਮੇਰੇ ਨਾਲ ਇੱਕ ਟੀਚਰ ਹੁੰਦਾ ਸੀ ਜਿਹੜਾਪੀਰੀਅਡ ਲੱਗਣ ਤੇ ਜਮਾਤ ਵਿੱਚ ਗੇੜਾਮਾਰ ਕੇ ਬੱਚਿਆਂ ਨੂੰ ”ਕੰਮ ਕਰੋ” ਕਹਿ ਕੇ ਵਾਪਸਸਕੂਲ ਦੇ ਅਹਾਤੇ ਵਿੱਚ ਬੋਹੜ ਥੱਲੇ ਬਹਿਜਾਂਦਾ ਸੀ। ਇੱਕ ਦਿਨਮੈਂ ਉਸ ਨੂੰ ਕਹਿ ਬੈਠਾ, ਬਾਈ ਜੀ ਆਪਾਂ ਨੂੰ ਤਨਖਾਹਮਿਲਦੀ ਆ, ਰੁਪਈਏ ਚੋਂ ਪੰਜਾਹ ਪੈਸਿਆਂ ਦਾ ਕੰਮ ਤਾਂ ਕਰਲਿਆਕਰੋ।ਪਤਾ ਉਸ ਨੇ ਕੀ ਜਵਾਬ ਦਿੱਤਾ? ਅਖੇ ਮੈਂ ਤੇਰੇ ਵਰਗਾਡਰਾਕਲਨਹੀਂ।ਆਪਣੀ ਕੰਮ ਚੋਰੀ ਨੂੰ ਉਸ ਨੇ ਬਹਾਦਰੀਸਮਝ ਰੱਖਿਆ ਸੀ ਅਤੇ ਕੰਮ ਕਰਨਵਾਲਿਆਂ ਨੂੰ ਡਰਾਕਲ।
ਝੂਠ ਨੂੰ ਸੱਚ ਦੇ ਖੰਭ ਲਾ ਕੇ ਉਡਾਉਣ ਨੂੰ ਹੁੱਨਰ ਜਾਂ ਕਾਬਲੀਅਤਸਮਝਿਆਜਾਣ ਲੱਗਾ ਹੈ। ਅਜਿਹੇ ਬੰਦੇ ਸਮਾਰਟ ਬੰਦਿਆਂ ਦੀਸ਼੍ਰੇਣੀ ਵਿੱਚ ਛਾਲਮਾਰ ਕੇ ਆ ਵੜਦੇ ਹਨ।ਜਦੋਂ ਲੋਕਾਂ ਨੂੰ ਸਮਝਲਗਦੀ ਹੈ ਉਦੋਂ ਕਾਫੀਸਮਾਂ ਲੰਘ ਚੁੱਕਿਆ ਹੁੰਦਾ ਹੈ। ਬਹੁਤੇ ਤਾਂ ਗੱਲ ਨੂੰ ਭੁੱਲ ਹੀ ਚੁੱਕੇ ਹੁੰਦੇ ਹਨ।
ਦੂਜਿਆਂ ਦੇ ਭੁੱਲਣ ਦੀਬਿਰਤੀਦਾਲਾਭਝੂਠੇ ਜਾਂ ਲਿਫਾਫੇਬਾਜਖੂਬਉਠਾਉਂਦੇ ਹਨ।ਪਰਅਸਲ ਵਿੱਚ ਇਸ ਸਭ ਕੁੱਝ ਦਾਲਾਭ ਕਿਸੇ ਨੂੰ ਵੀਨਹੀਂ ਹੁੰਦਾ। ਨਾ ਹੀ ਝੂਠ’ਤੇ ਇਤਬਾਰਕਰਨਵਾਲਿਆਂ ਨੂੰ ਅਤੇ ਨਾ ਹੀ ਝੂਠਬੋਲਣਵਾਲਿਆਂ ਨੂੰ। ਦੁਨੀਆਂ ਵਿੱਚ ਹਫੜਾ-ਦਫੜੀਦਾਕਾਰਣ ਅਸੀਂ ਹੀ ਹਾਂ ਜੋ ਆਪਭੁਲੇਖੇ ਦਾਸ਼ਿਕਾਰ ਹੋ ਕੇ ਦੂਜਿਆਂ ਨੂੰ ਭੁਲੇਖੇ ਵਿੱਚ ਰੱਖਣ ਦਾਬੇਲੋੜਾਕਾਰਜਕਰਰਹੇ ਹਾਂ। ਦੋਸ਼ਦੂਜਿਆਂ ਦੇ ਸਿਰਧਰ ਕੇ ਆਪਦੋਸ਼ ਮੁਕਤ ਹੋ ਕੇ ਹਿੱਕ ਚੌੜੀ ਕਰ ਕੇ ਤੁਰੇ ਫਿਰਦੇ ਹਾਂ। ਸਾਡਾ ਇਹ ਨਕਲੀ ਛਪੰਜਾ ਇੰਚੀ ਸੀਨਾਅਸਲ ਵਿੱਚ ਸੋਲਾਂ ਇੰਚੀ ਵੀਨਹੀਂ ਹੁੰਦਾ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …