Breaking News
Home / ਰੈਗੂਲਰ ਕਾਲਮ / ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ
ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ ਵਿਚ-ਵਿਚ ਮਾਪਿਆਂ ਨੂੰ ਵੀਜਾ ਦੇਣ ਦਾ ਵਾਅਦਾ  ਕੀਤਾ ਸੀ ।  ਹੁਣ  ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਸੁਪਰ ਵੀਜਾ ਜਿਸ ਮਕਸਦ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ ਉਹ ਪੂਰਾ ਹੋ ਰਿਹਾ ਹੈ ਕਿਉਕਿ ਹੁਣ ਤੱਕ 50000 ਤੋਂ ਵੱਧ ਮਾਪਿਆਂ ਦੇ ਸੁਪਰ ਵੀਜੇ ਮਨਜੂਰ ਹੋ ਚੁੱਕੇ ਨੇ ਅਤੇ ਸੁਪਰ ਵੀਜੇ ਦਾ ਮਨਜੂਰੀ ਰੇਟ 87% ਤੋਂ ਵੀ ਵੱਧ ਹੈ । ਉਨਾਂ ਨੇ ਦੱਸਿਆ ਕਿ ਜੇ  ਆਮਦਨ,ਮੈਡੀਕਲ ਅਤੇ ਹੈਲਥ ਇੰਸ਼ੋਰੈਂਸ ਦੀਆਂ ਸ਼ਰਤਾਂ ਪੂਰੀਆਂ ਹੋ ਜਾਣ ਤਾਂ 99% ਬਿਨੇਕਾਰ ਬਾਕੀ ਦੀਆਂ ਸ਼ਰਤਾਂ ਬੜੀ ਅਸਾਨੀ ਨਾਲ ਪੂਰੀਆਂ ਕਰ ਜਾਂਦੇ ਨੇ ਅਤੇ ਵੀਜਾ ਮਨਜੂਰ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਦੀ।
ਸੁਪਰ ਵੀਜੇ ਅਧੀਨ ਕੈਨੇਡਾ ਆਉਣ ਦੇ ਚਾਹਵਾਨ ਮਾਪਿਆਂ ਨੂੰ ਆਪਣਾ ਮੈਡੀਕਲ ਚੈਕਅੱਪ ਕਰਵਾਉਣਾ ਪਵੇਗਾ ।
2. ਕੈਨੇਡਾ ਵਿਚ ਰਹਿੰਦੇ ਬੱਚਿਆਂ ਵਲੋਂ ਮਾਪਿਆਂ ਦੀ ਆਰਥਿਕ ਮਦਦ ਕਰਨ ਦਾ ਲਿਖਤੀ ਵਾਅਦਾ ਕਰਨਾ ਹੋਵੇਗਾ ਅਤੇ ਆਮਦਨ ਦੀ ਘੱਟੋ-ਘੱਟ ਸ਼ਰਤ ਪੂਰੀ ਕਰਨੀ ਹੋਵੇਗੀ।
3. ਕੈਨੇਡਾ ਵਿਚ ਰਹਿੰਦੇ ਬੱਚਿਆਂ ਵਲੋਂ ਆਪਣੇ ਮਾਪਿਆਂ ਵਾਸਤੇ ਘੱਟੋ-ਘੱਟ 100000 ਡਾਲਰ ਦੀ ਇਕ ਸਾਲ ਦੀ ਕੈਨੇਡੀਅਨ  ਕੰਪਨੀ ਤੋਂ ਹੈਲਥ ਇੰਸੋਰੈਂਸ ਲੈਣੀ ਪਵੇਗੀ ਜਿਹੜੀ  ਹੈਲਥ ਕਵਰੇਜ਼,ਹਸਪਤਾਲ ਦੇ ਖਰਚੇ ਅਤੇ ਵਾਪਸ ਭੇਜਣ ਦੇ ਖਰਚੇ ਵੀ ਕਵਰ ਕਰੇਗੀ । ਇਹ ਸ਼ਰਤਾਂ ਪੂਰੀਆਂ ਕਰਨ ਤੇ 10 ਸਾਲ ਦਾ ਮਲਟੀਪਲ ਐਂਟਰੀ ਵੀਜਾ ਮਿਲ ਜਾਵੇਗਾ ਅਤੇ ਮਾਪੇ ਇਥੇ ઠ2 ਸਾਲ ਤੱਕ ਲਗਾਤਾਰ ਰਹਿ ਸਕਣਗੇ । ਕਿਉਂਕਿ ਮਾਪੇ ਸੁਪਰ-ਵੀਜੇ ਤੇ ਕਨੇਡਾ ਆਉਣਗੇ ਇਸ ਲਈ ਉਨ੍ਹਾਂ ਨੂੰ ਹੈਲਥ ਕਾਰਡ ਨਹੀਂ ਮਿਲੇਗਾ ਅਤੇ ਸਰਕਾਰ ਵੱਲੋਂ ਉਹਨਾਂ ਦਾ ਮੈਡੀਕਲ ਖਰਚਾ ਨਹੀਂ ਚੁੱਕਿਆ ਜਾਵੇਗਾ। ਇਹ ਅਮਰਜੈਂਸੀ ਮੈਡੀਕਲ ਖਰਚਾ ਹੁਣ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ਼   ਚੁਕੇਗੀ: 1 ਇਸ ਪਾਲਿਸੀ ਅਧੀਨ  ਅਚਾਨਕ ਬਿਮਾਰੀ ਅਤੇ ਐਕਸੀਡੈਂਟ ਦਾ ਖਰਚਾ  ਕਵਰ ਹੋਵੇਗਾ: ਜਿਵੇਂ  ਐਮਰਜੈਂਸੀ ਹਸਪਤਾਲ ਦਾ ਅਤੇ ਮੈਡੀਕਲ ਖਰਚਾ, ਡਾਕਟਰਾਂ ਦੀ ਫੀਸ,ਐਂਬੂਲੈਂਸ ਅਤੇ ਐਕਸਰੇ ਦਾ ਖਰਚਾ,ਦਵਾਈਆਂ ਦਾ ਖਰਚਾ ਕਵਰ ਹੋਵੇਗਾ .ਅਤੇ ਅੰਤਮ ਸਮੇਂ ਵਾਪਸ ਭੇਜਣ ਦਾ ਖਰਚਾ ਵੀ ਕਵਰ ਹੁੰਦਾ ਹੈ
ਸਰਕਾਰ ਵਲੋਂ ਦਿਤੇ ਚਾਰਟ ਅਨੁਸਾਰ ਜਿਹੜਾ ਕਿ 01 ਜਨਵਰੀ 2016 ਤੋਂ 31 ਦਸੰਬਰ 2016 ਤੱਕ ਲਾਗੂ ਹੈ,ਅਸੀਂ ਆਪ ਹੀ ਆਪਣੀ ਆਮਦਨ ਬਾਰੇ ਜਾਣ ਸਕਦੇ ਹਾਂ।  ਜੇ ਪ੍ਰੀਵਾਰ ਦੇ ਮੈਂਬਰਾਂ ਦੀ ਗਿਣਤੀ 3 ਹੈ ਤਾਂ ਘੱਟੋ-ਘੱਟ ਆਮਦਨ 37234 ਡਾਲਰ  4= 45206 ਅਤੇ 5 = 51272 ਅਤੇ 7=  64381 ਡਾਲਰ ਅਤੇ ਇਸ ਤੋਂ ਵੱਧ ਹਰ ਇਕ ਮੈਂਬਰ ਦੇ 6555 ਡਾਲਰ ਜਮਾਂ ਕਰਕੇ ਆਮਦਨ ਦਾ ਪਤਾ ਲਗਾ ਸਕਦੇ ਹਾਂ।
ਇਹ ਹੈਲਥ ਇੰਸ਼ੋਰੈਂਸ਼ 100000 ਡਾਲਰ ਦੀ ਇਕ ਸਾਲ ਦੇ ਸਮੇਂ ਲਈ ਖਰੀਦਣੀ ਪੈਣੀ ਹੇ ਅਤੇ ਇਸ ਦੇ ਰੇਟ ਮਾਪਿਆਂ ਦੀ ਉਮਰ, ਸਿਹਤ ਅਤੇ ਸਮੇਂ ਅਨੁਸਾਰ ਨਿਰਧਾਰਤ ਹੁੰਦੇ ਹਨ । ਹੁਣ ਵੱਧ ਡਡੱਟੀਵਲ ਪਾਕੇ ਇਹ ਰੇਟ 45% ਤੱਕ ਘਟਾਏ ਜਾ ਸਕਦੇ ਹਨ। ਜੇ ਮਾਪੇ ਦੀ ਉਮਰ  41 ਤੋਂ 64 ਸਾਲ ਦੇ ਵਿਚਕਾਰ ਹੈ ਤਾਂ 100000 ਦੀ ਇੰਸ਼ੋਰੈਂਸ਼ ਦੇ 1000 ਡਾਲਰ ਸਾਲਾਨਾ ਤੋਂ ਸੁਰੂ  ਹੋ ਜਾਂਦੇ ਹਨ।   ਹੁਣ ਇਕ ਕੰਪਨੀ ਨੇ 90 ਸਾਲ ਤੋਂ ਉਪਰ ਵੀ ਇਹ ਇੰਸੋਰੈਂਸ ਕਰਨੀ ਸੁਰੂ ਕਰ ਦਿਤੀ ਹੈ।  ਸੋ ਪਹਿਲਾਂ ਜਿਹੜੇ ਮਾਪੇ ਵੱਧ ਉਮਰ ਕਰਕੇ ਨਹੀ ਸੀ ਆ ਸਕੇ ਉਹ ਵੀ ਹੁਣ ਆ ਸਕਦੇ ਹਨ।  ਮੈਡੀਕਲ ਇੰਸ਼ੋਰੈਂਸ਼ ਦੀ ਪਲਿਸੀ ਲਿਖਣ ਵੇਲੇ ਅਸੀਂ ਮਾਪਿਆਂ ਦੀ ਉਮਰ,ਸਿਹਤ ਅਤੇ ਜੇ ਕੋਈ ਪੁਰਾਣੀ ਬਿਮਾਰੀ ਹੈ ઠਦਾ ਧਿਆਨ ਰੱਖਕੇ ਹੀ ਕੰਪਨੀ ਦੀ ਚੋਣ ਕਰਦੇ ਹਾਂ ।
ਆਮ ਤੌਰ ਤੇ ਇਹਨਾਂ ਪਾਲਸੀਆਂ ਵਿਚ ਕਾਫੀ  ਫਰਕ ਹੁੰਦਾ ਹੈ।
1.ਕਈ ਕੰਪਨੀਆਂ ਐਕਸੀਡੈਂਟਲ ਕਵਰੇਜ਼ ਘੱਟ ਕਵਰ ਕਰਦੀਆਂ ਹਨ ਕਈ ਨਹੀਂ ਵੀ ਕਰਦੀਆਂ। ਇਕ ਕੰਪਨੀ 100000 ਡਾਲਰ ਤੱਕ ਕਵਰ ਕਰਦੀ ਹੈ ਅਤੇ ਦੂਸਰੀ ਦਸ ਹਜਾਰ ਹੀ ਕਵਰ ਕਰਦੀ ਹੈ।
2.ਕਈ ਕੰਪਨੀਆਂ ਅੰਤਮ ਸਮੇਂ ਵਾਪਸ ਭੇਜਣ ਦੇ ਖਰਚੇ ਕਵਰ ਨਹੀਂ ਕਰਦੀਆਂ ਅਤੇ ਇਕ ਕੰਪਨੀ 3000 ਡਾਲਰ ਕਵਰ ਕਰਦੀ ਹੈ ਤਾਂ ਦੂਸਰੀ 12000 ਤੱਕ ਕਵਰ ਕਰਦੀ ਹੈ। 3.ਦੰਦਾਂ ਤੇ ਸੱਟ ਲੱਗਣ ਤੇ ਇਲਾਜ ਦੇ ਖਰਚਿਆਂ ਵਿਚ ਵੀ ਬਹੁਤ ਫਰਕ ਹੈ। ਸਸਤੀਆਂ ਪਾਲਸੀਆਂ ਕਵਰ ਨਹੀਂ ਕਰਦੀਆਂ।
4.ਪੁਰਾਣੀਆਂ ਬਿਮਾਰੀਆਂ ਕਵਰ ਕਰਨ ਸਬੰਧੀ ਵੀ ਪਤਾ ਕਰਨ ਦੀ ਲੋੜ ਹੈ।
6.ਜੇ ਮਾਪੇ ਕੁਝ ਸਮਾਂ ਰਹਿਕੇ ਵਾਪਸ ਚਲੇ ਜਾਂਦੇ ਹਨ ਤਾਂ ਜੇ ਕੋਈ ਕਲੇਮ ਨਹੀਂ ਲਿਆ ਤਾਂ ਰਹਿੰਦੇ ਸਮੇਂ ਦੇ ਪੈਸੇ ਵਾਪਸ ਮਿਲ ਜਾਂਦੇ ਹਨ ਪਰ ਕਈ ਪਾਲਸੀਆਂ ਵਿਚ ਇਹ ਸਹੂਲਤ ਨਹੀਂ ਹੈ ।
7.ਵੀਜਾ ਨਾ ਲੱਗਣ ਤੇ ਸਾਰੇ ਪੈਸੇ ਵਾਪਸ ਹੋਣ ਦੀ ਵੀ ਸਹੂਲਤ ਹੋਵੇ।ਕਈ ਕੰਪਨੀਆਂ ਇਹ ਸਹੂਲਤ ਫਰੀ ਦਿੰਦੀਆਂ ਹਨ ਪਰ ਕਈ ਫੀਸ ਲੈਂਦੀਆਂ ਹਨ।
ਸਰਕਾਰੀ ਹਦਾਇਤਾਂ ਮੁਤਾਬਿਕ ਮੈਡੀਕਲ ਹੈਲਥ ਇੰਸ਼ੋਰੈਂਸ ਦੀ ਪੜਤਾਲ ਕਿ ਇਹ ਪਾਲਿਸੀ ਹੈਲਥ ਕੇਅਰ ,ਹਸਪਤਾਲ ਦੇ ਖਰਚੇ ਅਤੇ ਵਾਪਸ  ਭੇਜਣ ਦੇ ਖਰਚੇ  ਕਵਰ ਕਰਦੀ ਹੈ ਕਿ ਨਹੀਂ ,ਇੰਮੀਗਰੇਸ਼ਨ ਅਫਸਰ ਦੁਆਰਾ  ਕੈਨੇਡਾ ਵਿਚ ਐਂਟਰੀ ਦੇਣ ਤੋਂ ਪਹਿਲਾਂ ਉਸ ਵੇਲੇ ਕੀਤੀ ਜਾਣੀ ਹੈ ਜਦੋਂ ਮਾਪਿਆਂ ਨੇ ਕੈਨੇਡਾ ਏਅਰਪੋਰਟ ਤੇ ਪਾਹੁੰਚਣਾ ਹੈ ਜੇ ਉਸ ਵੇਲੇ ਪਾਲਿਸੀ ਦੇ ਵਿਚ ਕੋਈ ਨੁਕਸ਼ ਨਿਕਲ ਆਵੇ ਤਾਂ  ਬਹੁਤ ਮੁਸ਼ਕਿਲ  ਖੜੀ ਹੋ ਸਕਦੀ ਹੈ ।ਕਈ ਵਾਰ ਅਸੀਂ ਸਸਤੇ ਰੇਟ ਲੈਣ ਦੇ ਚੱਕਰ ਵਿਚ ਗਲਤ ਪਾਲਿਸੀ ਲੈ ਬੈਠਦੇ ਹਾਂ । ਸਾਰੀਆਂ ਕੰਪਨੀਆਂ ਇਕ ਦੂਜੇ ਦੇ ਮੁਕਾਬਲੇ ਤੇ ਕੰਮ ਕਰਦੀਆਂ ਹਨ ਇਸ ਲਈ ਜੇ ਕਿਸੇ ਕੰਪਨੀ ਦੇ ਰੇਟ ਬਹੁਤ ਘੱਟ ਹਨ ਤਾਂ ਸਮਝੋ ਉਸ ਪਾਲਿਸੀ ਵਿਚ ਕੋਈ ਕਮੀ ਹੋਵੇਗੀ ਅਤੇ ਉਹ ਪਾਲਿਸੀ ਇੰਮੀਗਰੇਸ਼ਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਹੋਵੇਗੀ। ਮਾਪਿਆਂ ਦੇ ਸੁਪਰ ਵੀਜ਼ੇ  ਦੀ ਇਜ਼ਾਜਤ ਇਸ ਪਾਲਿਸੀ ਤੇ ਹੀ ਜਿਆਦਾ ਨਿਰਭਰ ਕਰਦੀ ਹੈ ਇਸ ਲਈ ਇਹ ਪਾਲਿਸੀ ਕਿਸੇ ਤਜ਼ਰਵੇਕਾਰ ਇੰਸ਼ੋਰੈਂਸ ਅਡਵਾਈਜਰ ਤੋਂ ਹੀ ਲੈਣੀ ਚਾਹੀਦੀ ਹੈ ਤਾਂਕਿ ਐਂਨ ਮੌਕੇ ਸਿਰ ਕੋਈ ਮੁਸ਼ਕਲ ਨਾ ਖੜੀ ਹੋ ਜਾਵੇ।  ਇਸ ਤਰ੍ਹਾਂ ਦੇ ਕੇਸ ਵੀ ਹੋ ਚੁਕੇ ਹਨ ਕਿ ਜਦ ਮਾਪੇ ਏਅਰਪੋਰਟ ਤੇ ਆਏ ਤਾਂ ਇਹ ਪਾਲਸੀ ਨਾ ਦਿਖਾ ਸਕੇ ਜਾਂ ਪਾਲਸੀ ਠੀਕ ਨਹੀਂ ਸੀ ਤਾਂ ਇਮੀਗਰੇਸਨ ਅਫਸਰ ਨੇ 2 ਸਾਲ ਦੀ ਵਜਾਏ ਇਹ ਵੀਜਾ ਸਿਰਫ 6 ਮਹੀਨੇ ਦਾ ਹੀ ਲਾੱਇਆ ਅਤੇ ਹੁਣ ਇਹ ਸੁਪਰ ਵੀਜਾ ਨਾਂ ਰਹਿ ਕੇ ਇਕ ਆਮ ਵੀਜਾ ਬਣ ਗਿਆ ਅਤੇ ਹੁਣ ਮਾਪਿਆਂ  ਨੂੰ 2 ਸਾਲ ਦੀ ਵਜਾਏ 6 ਮਹੀਨੇ ਬਾਅਦ ਹੀ ਵਾਪਸ ਜਾਣਾ ਪਵੇਗਾ। ਇਸ ਸਬੰਧੀ ਕੋਈ ਵੀ ਹੋਰ ਜਾਣਕਾਰੀ ਲੈਣ ਲਈ  ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ, ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ । ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …