Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਦੁਸਹਿਰਾ
ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ,
ਰਾਵਣ ਨੂੰ ਫੂਕ ਕੇ ਦੁਸਹਿਰਾ ਹਾਂ ਮਨਾਈ ਜਾਂਦੇ,

ਪਰ ਸਾਡੇ ਅੰਦਰਲਾ ਰਾਵਣ ਤਾਂ ਮਰਿਆ ਹੀ ਨਹੀਂ ।
14 ਸਾਲਾਂ ਦਾ ਸ੍ਰੀ ਰਾਮ ਸੀ ਬਨਵਾਸ ਕੱਟਿਆ,
ਦੁੱਖ ਵੈਸਾ ਤਾਂ ਅਸੀਂ ਕਦੇ ਜਰਿਆ ਹੀ ਨਹੀਂ ।
ਜੇਠ-ਹਾੜ੍ਹ ਦੀ ਧੁੱਪ ਨਾ ਵੀ ਚੁਭੀ ਉਸਨੂੰ,
ਪੋਹ-ਮਾਘ ਵਿੱਚ ਸਰੀਰ ਕਦੇ ਠਰ੍ਹਿਆ ਹੀ ਨਹੀਂ ।
ਲੰਕਾ ਜਿੱਤ ਕੇ ਸੀ ਵਿਭੀਸ਼ਣ ਨੂੰ ਮੋੜ ਦਿੱਤੀ,
ਪਰਾਏ ਹੱਕ ‘ਤੇ ਹੱਥ ਉਹਨਾਂ ਧਰਿਆ ਹੀ ਨਹੀਂ ।
ਡਾਇਲਗ਼ ਰਮਾਇਣ ਦੇ ਬੇਸ਼ਕ ਨੇ ਯਾਦ ਸਾਨੂੰ,
ਮੀਂਹ ਪਿਆਰ ਦਾ ਪਰ ਦਿਲਾਂ ‘ਤੇ ਵਰ੍ਹਿਆ ਹੀ ਨਹੀਂ ।
ਮਰਿਆਦਾ ਪ੍ਰਸ਼ੋਤਮ ਸੀ ਸੱਚ ਦਾ ਸੱਚਾ ਪਾਂਧੀ,
ਤੇ ਬਿਨਾ ਝੂਠ ਦੇ ਸਾਡਾ ਕਦੇ ਸਰਿਆ ਹੀ ਨਹੀਂ ।
ਮੇਲਾ ਵੇਖ ਕੇ ਜਲੇਬੀਆਂ ਬਸ ਖਾ ਛੱਡੀਆਂ,
ਕੰਮ ‘ਬਲਵਿੰਦਰਾ’ ਨੇਕ ਕੋਈ ਕਰਿਆ ਹੀ ਨਹੀਂ ।
ਗਿੱਲ ਬਲਵਿੰਦਰ
CANADA +1.416.558.5530, ([email protected])

 

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …