Breaking News
Home / ਰੈਗੂਲਰ ਕਾਲਮ / ਸਾਥ ਛੱਡ ਗਿਆ ਸਾਥੀ

ਸਾਥ ਛੱਡ ਗਿਆ ਸਾਥੀ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
17 ਜਨਵਰੀ 2019 ਦੀਰਾਤ।ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀਵੈਟਸ-ਐਪਕਾਲ ਆਰਹੀ।ਹਾਲੇ ਕੱਲ੍ਹ ਹੀ ਉਸਦਾਭਾਣਜਾਉਸਦੀਆਂ ਕਿਤਾਬਾਂ ਦੇ ਕੇ ਗਿਐ, ਹਾਂ…ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ ”ਹੈਲੋ…” ਕਹਿੰਦਾ ਹਾਂ।
”ਮਾੜੀਖਬਰ ਐ, ਸਾਥੀਤੁਰ ਗਿਆ ਲੁਧਿਆਣਵੀ…।” ਉਹ ਦੱਸਦਾ ਹੈ।
”ਅੱਛਾ, ਮਾੜੀ ਹੋਈ ਬਹੁਤ, ਕਦੋਂ…?”
”ਅੱਜ ਹੀ, ਹਸਪਤਾਲ ਸੀ, ਕੈਂਸਰ ਨੇ ਢਾਹਲਿਆ ਸੀ, ਕਾਫੀ ਢਿੱਲਾ ਸੀ।”
ਸਾਥੀਲੁਧਿਆਣਵੀ ਦੇ ਤੁਰਜਾਣਦੀ ਗੁਰਪਾਲ ਤੋਂ ਸੁਣੀਂ ਖਬਰਉਦਾਸਕਰ ਗਈ ਹੈ। ਉਸ ਨਾਲਆਪਣੀਆਂ ਵਲੈਤਫੇਰੀਆਂ ਸਮੇਂ ਹੋਈਆਂ ਮੁਲਾਕਾਤਾਂ ਚੇਤੇ ਆਣ ਲੱਗੀਆਂ, ਪਹਿਲਾਂ 2005 ਅਤੇ ਫਿਰ 2010 ਵਿਚ। ਦੁਨੀਆਂ ਦੇ ਕਿਸੇ ਕੋਨੇ ਵਿਚੋਂ ਕੋਈ ਅਦੀਬ, ਫ਼ਨਕਾਰ ਜਾਂ ਕਲਮਕਾਰਵਲੈਤਜਾਂਦਾ ਤਾਂ ਸਾਥੀ ਤੋਂ ਚਾਅ ਨਾ ਚੁਕਿਆ ਜਾਂਦਾ। ਉਹ ਹਰੇਕ ਨੂੰ ਹੁੱਭ੍ਹ ਕੇ ਮਿਲਦਾ ਹੁੰਦਾ। ਆਪਣੇ ਰੇਡੀਓਸਨਰਾਈਜ਼ ਵਿਚ ਮੁਲਾਕਾਤ ਰਿਕਾਰਡਕਰਦਾ।ਸਮਾਗਮਾਂ ‘ਤੇ ਪਹੁੰਚਦਾ ਤੇ ਹਰ ਥਾਂ ਬੋਲਦਾ ਤੇ ਬਹੁਤੀਵਾਰਸਟੇਜ ਸਕੱਤਰੀ ਵੀ ਸੰਭਾਲਦਾ ਦੇਖਿਆ ਸੀ।
ਪਿਛਲੇ ਦਿਨਾਂ ਵਿਚ ਉਸ ਨਾਲਫੋਨ, ਈਮੇਲ ਤੇ ਵੈਟਸ-ਐਪ’ਤੇ ਹੁੰਦੀ ਗੱਲਬਾਤ ਵੀ।ਮਹੀਨਾਪਹਿਲਾਂ ਤਾਂ ਉਸਨੇ ਆਪਣੀ ਇੱਕ ਰਚਨਾਈਮੇਲਕੀਤੀ ਸੀ, ”ਸਲੌਹ ‘ਚ ਨੁਸਰਤਫਤਹਿਅਲੀ ਖਾਂ ਦੀਫੇਰੀ।” ਹੱਥ ਲਿਖਤ, ਸਕੈਨਕਰ ਕੇ ਈਮੇਲਕੀਤੀ ਹੋਈ। ਗੱਲੀਂ-ਗੱਲੀਂ ਉਸ ਆਪਣੇ ਕੈਂਸਰਦੀ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ। ਜਦ ਇਹ ਗੱਲ ਗੁਰਪਾਲ ਸਿੰਘ ਨੂੰ ਦੱਸੀ, ਤਾਂ ਉਸ ਪ੍ਰੋੜਤਾਕੀਤੀ ਕਿ ਹਾਂ, ਸਾਥੀ ਕਿਸੇ ਨੂੰ ਦੱਸਦਾ ਨਹੀਂ ਸੀ, ਬਸਨੇੜਲਿਆਂ ਨੂੰ ਹੀ ਪਤਾ ਸੀ, ਸਾਥੀ ਕਹਿੰਦਾ ਸੀ ਕਿ ਬਿਮਾਰੀ ਨੇ ਤਾਂ ਢਾਹੁੰਣਾ ਹੀ ਢਾਹੁੰਣਾ ਐ ਸਗੋਂ ਪੁੱਛਣ-ਦੱਸਣ ਵਾਲੇ ਪੁੱਛ ਪੁੱਛ ਕੇ ਹੌਸਲਾ ਢਾਅ ਦਿੰਦੇ ਐ।
ਪਿਛਲੇ ਸਾਲਫੋਨ’ਤੇ ਹੋਈਆਂ ਗੱਲਾਂ ਵਿਚ ਉਸ ਨੇ ਵਾਰ-ਵਾਰ ਕਿਹਾ ਸੀ ਕਿ ਉਸਦਾਨਵਾਂ ਛਪਿਆਨਾਵਲ’ਸਾਹਿਲ’ਨਵਯੁਗ ਪਬਲਿਸ਼ਰਜ਼ ਦਿੱਲੀ ਵਾਲੇ ਦਸਕਾਪੀਆਂ ਕੋਰੀਅਰਕਰਰਹੇ ਨੇ, ਇਸ ਨੂੰ ਭਾਸ਼ਾਵਿਭਾਗ ਵਿਚਇਨਾਮਵਾਸਤੇ ਰਿਕਮੈਂਡਕਰਦਿਓ।ਮੈਂ ਦੱਸਿਆ ਕਿ ਲੇਖਕ ਵੱਲੋਂ ਇੱਕ ਪ੍ਰੋਫਾਰਮਾਵੀਨਾਲਭਰ ਕੇ ਭੇਜਣਾਪੈਂਦਾ ਹੈ, ਉਹ ਮਹਿਕਮੇ ਵਾਲੇ ਹੀ ਦਿੰਦੇ ਨੇ, ਉਸ ਕਿਹਾ ਕਿ ਮੈਂ ਕਿੱਥੋਂ ਲੱਭਾਂਗਾ ਪ੍ਰੋਫਾਰਮੇ? ਤੁਸੀਂ ਬਿਨਾਂ ਪ੍ਰੋਫਾਰਮੇ ਦੇ ਭੇਜਦੇਣਾ, ਜੇ ਚੰਗਾ ਲੱਗਿਆ ਤਾਂ ਇਨਾਮਮਿਲਜੂ, ਨਹੀਂ ਅੱਲਾ ਅੱਲਾਖੈਰ ਸੱਲਾ…ਵੈਸੇ ਮੈਨੂੰਮੇਨਇਨਾਮਪਰਵਾਸੀਸਾਹਿਤਕਾਰਵਾਲਾ ਤਾਂ ਮਿਲ ਈ ਚੁਕੈ…ਏਹ ਇਨਾਮ ਤਾਂ ਛੋਟਾ ਐ ਉਸਤੋਂ…।” ਉਹ ਨੌਬਰ-ਨੌਂ ਚੌਬਰ ਵਾਂਗਰ ਹੱਸਿਆ ਤੇ ”ਚੰਗਾ ਫੇ ਗੱਲ ਕਰਦੇ ਆਂ, ਓਕੇ ਬਾਏ ਬਾਏ” ਆਖ ਵੈਟਸਐਪਕਾਲ ਕੱਟ ਦਿੱਤੀ।
ਸਾਥੀਲੁਧਿਆਣਵੀਦੀਵਾਰਤਕਕਿਤਾਬ ‘ਸਮੁੰਦਰੋਂ ਪਾਰ’ ਦਿੱਲੀ ਵਿਸ਼ਵ ਪੁਸਤਕ ਮੇਲੇ ਤੋਂ ਕਈ ਸਾਲਪਹਿਲਾਂ ਖਰੀਦੀ ਸੀ ਤੇ ਵਲੈਤ ਦੁਆਲੇ ਘੁੰਮਦੀ ਉਸਦੀਵਾਰਤਕ ਦੇ ਨਮੂਨੇ ਦਿਲਚਸਪਸਨ। ਇਸੇ ਕਿਤਾਬਵਿਚੋਂ ਇੱਕ ਵੰਨਗੀ ਆਪਣੀ ਸੰਪਾਦਿਤ ਕਿਤਾਬ’ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ’ਲਈਵਰਤਣੀ ਚਾਹੁੰਦਾ ਸਾਂ ਪਰਸਾਥੀਨਵੀਂ ਰਚਨਾਦੇਣੀ ਚਾਹੁੰਦਾ ਸੀ। ਉਸਨੇ ਕਹਾਣੀ’ਖਾਲੀ ਅੱਖਾਂ’ ਭੇਜੀ।ਮੈਂ ਲੇਖ ਮੰਗ ਰਿਹਾ ਸਾਂ। ਫਿਰ ਕਈ ਦਿਨ ਕੋਈ ਜੁਆਬਨਾ ਆਇਆ। ਵਾਰਵਾਰ ਸੁਨੇਹੇ ਲਾਏ। ਗੁਰਪਾਲ ਸਿੰਘ ਦਾਫੋਨ ਆਇਆ ਤੇ ਉਸ ਦੱਸਿਆ ਕਿ ਉਹ ਚੈਕਅੱਪ ਲਈਹਸਪਤਾਲ ਗਿਆ ਹੋਇਆ ਸੀ, ਹੁਣਘਰ ਆ ਗਿਆ ਹੈ। ਨੁਸਰਤਫਤਹਿ ਖਾਂ ਬਾਰੇ ਲਿਖੀ ਹੱਥ ਲਿਖਤ ਦੇ 5 ਪੰਨੇ ਪੁੱਜ ਗਏ ਤੇ ਨਾਲ ਹੀ ਉਸ ਨੇ ਆਪਣੀਵਾਰਤਕ ਪੁਸਤਕ ‘ਨਿੱਘੇ ਮਿੱਤਰ’ ਦੀਪੀ.ਡੀ.ਐਫਭੇਜੀ ਹੋਈ ਸੀ ਤੇ ਪੜ੍ਹ ਕੇ ਸੁਝਾਵ ਲਿਖਣਲਈਵੀ ਕਿਹਾ ਹੋਇਆ ਸੀ।
ਸਾਥੀ ਹਾਸੇ-ਹਾਸੇ ਕਿਹਾ ਕਰਦਾ ਸੀ, ”ਮੈਂ ਲੁਧਿਆਣਵੀ ਤੇ ਤੂੰ ਘੁਗਿਆਣਵੀ…।” ਸਾਥੀ ਦੇ ਸਾਥ ਛੱਡਣ ਨਾਲਬਰਤਾਨੀਆਂ ਦੀਆਂ ਸਾਹਿਤਕਮਹਿਫਿਲਾਂ ਵਿਚਉਦਾਸੀ ਛਾਅ ਗਈ ਹੈ। ਭਾਰਤਬੈਠੇ ਉਹਦੇ ਮਿੱਤਰ ਵੀੳਦਾਸਹਨ।’ਉਦਾਸਡਾਇਰੀਦਾ ਪੰਨਾ’ ਲਿਖਦਿਆਂ ਮੈਂ ਵੀਉਦਾਸ ਹਾਂ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …