ਕਨੇਡਾ ‘ਚ ਟਰਾਲਾ ਸ਼ੂਕਦਾ..
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਪਹਿਲਾਂ ਮੱਥਾ ਟੇਕ ਫੇਰ ਸਟੇਟਿੰਗ ਫੜੀਏ।
ਮੰਜ਼ਿਲਾਂ ‘ਤੇ ਜਾਣ ਲਈ ਰੱਬ ਚੇਤੇ ਕਰੀਏ।
ਗੇੜੇ ਲਾਉਂਦੇ ਅਸੀਂ ਸ਼ਾਮ ਸਵੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਹਿੱਸਾ ਦੇਸ਼ ਦੀ ਤਰੱਕੀ ‘ਚ ਪਾਈਏ ਬੱਲੀਏ।
ਜੱਗ ਉੱਤੇ ਮਾਣ ਵਧਾਈਏ ਬੱਲੀਏ।
ਬੁਲੰਦ ਹੌਂਸਲੇ ਪਹਾੜਾਂ ਵਾਂਙ ਜੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਦੁਨੀਆਂ ਟਰੱਕਾਂ ਵਾਲੇ ਬਾਈ ਸਾਨੂੰ ਆਖਦੀ।
ਹਾਈਵੇ ਦੇ ਕਿੰਗ ਹਾਈ ਫਾਈ ਸਾਨੂੰ ਆਖਦੀ।
ਲਾਈਏ ਟਰੰਟੋ ਤੋਂ ਟੈਕਸਸ ਨੂੰ ਫੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਔਨ ਰੂਟਾਂ ਉੱਤੇ ਬਹਿ ਕੇ ਖਾਣਾ ਖਾਈਦਾ।
ਜੀ ਟੀ ਰੋਡ ਢਾਬੇ ਵਾਂਙ ਅਰਾਮ ਫਰਮਾਈਦਾ।
ਗਾਣੇ ਸੀ ਡੀ ‘ਤੇ ਵੀ ਸੁਣੀਏ ਬਥੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ…..
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਲੰਘੀਏ ਪੁਲਾਂ ਤੋਂ ਜਿਵੇਂ ਹੋਈਏ ਸਕਾਈਵੇ ਤੇ।
ਝੀਲ ਕਿਨਾਰੇ ਤੋਂ ਹੋ ਕੇ ਜਾਈਏ ਹਾਈਵੇ ਤੇ।
ਕਦੇ ਰਾਹਾਂ ‘ਚ ਤੂਫ਼ਾਨ ਸਾਨੂੰ ਘੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਲਾਗ ਬੁੱਕ ਭਰਨੀ ਸਭ ਨੂੰ ਹੀ ਪੈਂਦੀ ਏ।
ਸਕੇਲ ਵਾਲੀ ਲਾਲ ਬੱਤੀ ਜਾਨ ਕੱਢ ਲੈਂਦੀ ਏ।
ਕੋਈ ਡਰ ਨਾ ਹਿਸਾਬੀ ਹੁੰਦੇ ਜਿਹੜੇ।
ਕਨੇਡਾ ‘ਚ ਟਰਾਲਾ ਸ਼ੂਕਦਾ….
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਹਾੜ੍ਹ ਤੇ ਸਿਆਲ ਵਿੱਚ ਸਦਾ ਰਹੀਏ ਬੁੱਕਦੇ।
ਸੱਪਾਂ ਦੀ ਸਿਰੀ ਤੋਂ ਅਸੀਂ ਡਾਲਰਾਂ ਨੂੰ ਚੁੱਕਦੇ।
ਪੱਕੇ ਲਾਏ ਨਾ ਕਦੇ ਵੀ ਕਿਤੇ ਡੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ…..
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
ਵੀਕਐਂਡ ਤੇ ਥਕੇਵਾਂ ਘਰ ਆ ਕੇ ਲਾਹੀਦਾ।
ਰਾਜ, ਇਕਬਾਲ ਦਾ ਅਖਾੜਾ ਵੀ ਲਵਾਈਦਾ।
ਲਾ ਕੇ ‘ਸੁਲੱਖਣਾ’ ਸਪੀਕਰ ਬਨੇਰੇ।
ਕਨੇਡਾ ‘ਚ ਟਰਾਲਾ ਸ਼ੂਕਦਾ…..
ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ।
– ਸੁਲੱਖਣ ਮਹਿਮੀ
+647-786-6329