ਗਿੱਲ ਬਲਵਿੰਦਰ
+1 416-558-5530
ਬਰਫ਼ ਹੀ ਬਰਫ਼
ਟੋਰਾਂਟੋ ਏਰੀਏ ਵਿੱਚ ਕੱਲ੍ਹ ਰਾਤੀਂ ਬਰਫ਼ ਪੈ ਗਈ,
ਕਈਆਂ ਚੁੱਕ ਲਈ ਤੇ ਕਈਆਂ ਅਜੇ ਚੁੱਕਣੀ ਹੈ।
Snow ਪਹਿਲੀ ਹੀ ਹਾਲੇ ਨਾ ਖ਼ੁਰੀ ਏਥੇ,
ਆਉਂਦੀ ਸਮਝ ਹੈ ਨਹੀਂ ਹੁਣ ਕਿੱਥੇ ਸੁੱਟਣੀ ਹੈ।
ਇੱਕ ਦਿਨ ਵੀ ਕਰਨਗੇ ਘੌਲ ਜਿਹੜੇ,
ਸ਼ੈਣੀ ਹਥੌੜਿਆਂ ਨਾਲ ਪੈਣੀ ਫਿਰ ਪੁੱਟਣੀ ਹੈ।
ਜੋ ਸੋਚਦੇ ਅੱਜ ਜਾਂ ਕੱਲ੍ਹ ਖ਼ੁਰੂ ਆਪੇ,
ਜਾਨ ਵਿਚਾਰਿਆਂ ਦੀ ਬੜੇ ਦਿਨ ਸੁੱਕਣੀ ਹੈ।
ਓਹ ਮਾਈ ਗੌਡ ਆਖ ਪ੍ਰੇਸ਼ਾਨ ਹੋਣਗੇ ਉਹ,
ਗੱਡੀ ਜਿਨ੍ਹਾਂ ਦੀ Snow ਵਿੱਚ ਰੁੱਕਣੀ ਹੈ।
ਸੁੰਢ, ਅਲਸੀ ਜਾਂ ਤਲ ਕੇ ਛਕੋ ਮੱਛੀ,
ਚਾਰ-ਪੰਜ ਦਿਨ ਕਮਰ ਤਾਂ ਦੁੱਖਣੀ ਹੈ।
Vedio ਬਣਾ ਯਾਰਾਂ ਨੂੰ ਭੇਜੀ,
Canada ਆ ਜਾਵੋ ਮੌਜ ਜੇ ਲੁੱਟਣੀ ਹੈ।
‘ਗਿੱਲ ਬਲਵਿੰਦਰ’ ਦੇ ਸਰਦੀ ਨੇ ਵੱਟ ਕੱਢੇ,
ਪੁੱਛੇ ਗੋਰਿਆਂ ਨੂੰ ਠੰਡ ਕਦੋਂ ਮੁੱਕਣੀ ਹੈ।
gillbs@’hotmail.com