ਉਤਰਾਖੰਡ ਵਿਚ ਵੀ ਦੋ ਸੜਕ ਹਾਦਸਿਆਂ ਵਿਚ 8 ਸਕੂਲੀ ਬੱਚਿਆਂ ਸਮੇਤ 15 ਵਿਅਕਤੀਆਂ ਦੀ ਗਈ ਜਾਨ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਪੈਂਦੇ ਦੋਰਾਹਾ ਨੇੜੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰ ਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਸੋਹਣ ਸਿੰਘ ਵਾਸੀ ਪਟਿਆਲਾ, ਗਿਆਨ ਸਿੰਘ ਅਤੇ ਹਰਕੀਰਤ ਸਿੰਘ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਇਨ੍ਹਾਂ ਵਿਚੋਂ ਸੋਹਣ ਸਿੰਘ ਨੇ ਵਿਦੇਸ਼ ਜਾਣਾ ਸੀ ਅਤੇ ਉਹ ਤਿੰਨੇ ਨੌਜਵਾਨ ਮੈਡੀਕਲ ਕਰਵਾਉੋਣ ਲਈ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਜਾ ਰਹੇ ਸਨ। ਇਹ ਟੱਕਰ ਇਨੋਵਾ ਕਾਰ ਨਾਲ ਹੋਈ ਅਤੇ ਮੋਟਰ ਸਾਈਕਲ ਦੇ ਕਈ ਟੁਕੜੇ ਹੋ ਗਏ।
ਉਧਰ ਦੂਜੇ ਪਾਸੇ ਉਤਰਾਖੰਡ ਵਿਚ ਅੱਜ ਦੋ ਸੜਕ ਹਾਦਸਿਆਂ ਵਿਚ 8 ਸਕੂਲੀ ਬੱਚਿਆਂ ਸਮੇਤ 15 ਵਿਅਕਤੀਆਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚੋਂ ਇਕ ਹਾਦਸਾ ਟਿਹਰੀ-ਗੜਵਾਲ ਨੇੜੇ ਉਦੋਂ ਹੋਇਆਂ ਜਦੋਂ ਇਕ ਸਕੂਲੀ ਵੈਨ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ 8 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 10 ਬੱਚੇ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਇਕ ਬੱਸ ‘ਤੇ ਚੱਟਾਨ ਡਿੱਗਣ ਨਾਲ ਵਾਪਰਿਆ, ਜਿਸ ਵਿਚ ਵੀ 7 ਵਿਅਕਤੀਆਂ ਦੀ ਜਾਨ ਚਲੀ ਗਈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …