18.5 C
Toronto
Wednesday, August 26, 2026
spot_img
Homeਪੰਜਾਬਲੌਂਗੋਵਾਲ ਦਾ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ 'ਚ ਸ਼ਹੀਦ

ਲੌਂਗੋਵਾਲ ਦਾ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ

ਲੌਂਗੋਵਾਲ ਦਾ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦਇਲਾਕੇ ‘ਚ ਫੈਲ ਗਈ ਸੋਗ ਦੀ ਲਹਿਰ
ਲੌਂਗੋਵਾਲ/ਬਿਊਰੋ ਨਿਊਜ਼
ਦੇਸ਼ ਦੀ ਸੇਵਾ ਲਈ ਕੁਝ ਹੀ ਸਮਾਂ ਪਹਿਲਾਂ ਫ਼ੌਜ ‘ਚ ਭਰਤੀ ਹੋਇਆ ਲੌਂਗੋਵਾਲ ਦਾ 23 ਸਾਲਾਂ ਦਾ ਨੌਜਵਾਨ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ ਇਲਾਕੇ ਵਿਚ ਆਪਣੀ ਡਿਊਟੀ ਨਿਭਾਉਂਦਿਆਂ ਸ਼ਹੀਦ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਦੀ ਮੌਤ ਜੰਮੂ-ਕਸ਼ਮੀਰ ਦੇ ਕੁਪਵਾੜਾ ਇਲਾਕੇ ‘ਚ ਬੇਹੱਦ ਉੱਚੀਆਂ ਬਰਫ਼ ਦੀਆਂ ਚੋਟੀਆਂ ਦੀ ਰੱਖਿਆ ਦੌਰਾਨ ਬਰਫ਼ ਦਾ ਤੋਦਾ ਡਿੱਗਣ ਕਾਰਨ ਹੋਈ ਹੈ। ਉਸ ਦੀ ਮੌਤ ਦੀ ਭਾਵੇਂ ਅਜੇ ਸਰਕਾਰੀ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਮਨਪ੍ਰੀਤ ਦੇ ਨਾਲ ਦੇ ਸਾਥੀ ਨੌਜਵਾਨਾਂ ਨੇ ਉਸ ਦੇ ਸ਼ਹੀਦ ਹੋਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਹੈ। ਲੌਂਗੋਵਾਲ ਨਿਵਾਸੀ ਪਿਆਰਾ ਸਿੰਘ ਢੱਡੇ ਦਾ ਪੋਤਰਾ ਅਤੇ ਜਗਤਾਰ ਸਿੰਘ ਦਾ ਪੁੱਤਰ ਮਨਪ੍ਰੀਤ ਸਿੰਘ ਲੰਘੇ ਸਾਲ ਮਾਰਚ ਮਹੀਨੇ ਫ਼ੌਜ ‘ਚ ਭਰਤੀ ਹੋਇਆ ਸੀ। ਅੱਜ ਜਦੋਂ ਉਸ ਦੇ ਸ਼ਹੀਦ ਹੋਣ ਦੀ ਸੂਚਨਾ ਜਿਉਂ ਹੀ ਲੌਂਗੋਵਾਲ ਪੁੱਜੀ ਤਾਂ ਸ਼ਹਿਰ ‘ਚ ਸੋਗ ਪਸਰ ਗਿਆ। ਧਿਆਨ ਰਹੇ ਪਿਛਲੇ ਦਿਨੀਂ ਵੀ ਬਰਫ ਦੇ ਤੋਦਿਆਂ ਹੇਠਾਂ ਆ ਕੇ ਪੰਜਾਬ ਦੇ ਤਿੰਨ ਜਵਾਨਾਂ ਦੀ ਜਾਨ ਚਲੀ ਗਈ ਸੀ।

RELATED ARTICLES
POPULAR POSTS