16.8 C
Toronto
Tuesday, August 18, 2026
spot_img
HomeਕੈਨੇਡਾFrontਏ.ਐਸ.ਆਈ. ਨੇ ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਏ.ਐਸ.ਆਈ. ਨੇ ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਏ.ਐਸ.ਆਈ. ਨੇ ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ
ਤਰਨਤਾਰਨ ਦੀ ਪੁਲਿਸ ਚੌਕੀ ’ਚ ਤੈਨਾਤ ਸੀ ਅਮਰਜੀਤ ਸਿੰਘ
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਅਮਰਜੀਤ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਅਮਰਜੀਤ ਸਿੰਘ ਕਰੀਬ ਚਾਰ ਮਹੀਨਿਆਂ ਤੋਂ ਕੈਰੋਂ ਪੁਲਿਸ ਚੌਕੀ ’ਚ ਇੰਚਾਰਜ ਵਜੋਂ ਤੈਨਾਤ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਮਰਜੀਤ ਸਿੰਘ ਨੇ ਨਾਕੇ ’ਤੇ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੇ ਕੁਆਰਟਰ ਵਿਚ ਹੀ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਅਮਰਜੀਤ ਸਿੰਘ ਸਟਾਫ ਦੀ ਕਮੀ ਅਤੇ ਤਬਾਦਲਾ ਨਾ ਹੋਣ ਕਰਕੇ ਨਰਾਜ਼ ਚੱਲ ਰਹੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੱਟੀ ਅਦਾਲਤ ਦੇ ਵਿਹੜੇ ਵਿਚ ਸੁਰੱਖਿਆ ਡਿਊਟੀ ’ਤੇ ਤੈਨਾਤ ਇਕ  ਏ.ਐਸ.ਆਈ. ਗੁਰਮੀਤ ਸਿੰਘ ਨੇ ਵੀ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ ਅਤੇ ਉਸਦੀ ਵੀ ਜਾਨ ਚਲੇ ਗਈ ਸੀ।

RELATED ARTICLES
POPULAR POSTS