20.7 C
Toronto
Saturday, August 15, 2026
spot_img
HomeਕੈਨੇਡਾFrontਭਾਰਤ ’ਚ ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ - ਕੇਂਦਰ ਸਰਕਾਰ ਨੇ ਵਧਾਈ ਫੀਸ

ਭਾਰਤ ’ਚ ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ – ਕੇਂਦਰ ਸਰਕਾਰ ਨੇ ਵਧਾਈ ਫੀਸ

ਭਾਰਤ ’ਚ ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ – ਕੇਂਦਰ ਸਰਕਾਰ ਨੇ ਵਧਾਈ ਫੀਸ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਪਾਸਪੋਰਟ ਫੀਸਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਨਵੀਂ ਫੀਸ ਆਉਂਦੀ 1 ਜੁਲਾਈ 2026 ਤੋਂ ਲਾਗੂ ਹੋਵੇਗੀ। ਇਸਦੇ ਚੱਲਦਿਆਂ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਪਾਸਪੋਰਟ ਨਿਯਮਾਂ ਵਿਚ ਸੋਧ ਕੀਤੀ ਹੈ, ਜਿਸ ਨਾਲ ਇਹ ਨਵੀਆਂ ਫੀਸਾਂ ਲਗਾਈਆਂ ਗਈਆਂ ਹਨ। ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਬਿਨੈਕਾਰਾਂ ਨੂੰ ਹੁਣ ਵਾਧੂ 1 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਭਾਵ ਕਿ 36 ਪੰਨਿਆਂ ਦੇ ਸਟੈਂਡਰਡ ਪਾਸਪੋਰਟ ਦੀ ਫੀਸ 1500 ਤੋਂ ਵਧਾ ਕੇ 2500 ਰੁਪਏ ਹੋ ਗਈ ਹੈ। ਤੱਤਕਾਲ ਸੇਵਾ ਫੀਸ, ਜੋ ਪਹਿਲਾਂ 3500 ਰੁਪਏ ਸੀ, ਹੁਣ 5,000 ਰੁਪਏ ਹੋ ਗਈ ਹੈ। ਭਾਰਤ ਸਰਕਾਰ ਨੇ ਪਾਸਪੋਰਟ ਐਕਟ, 1967 ਦੀ ਧਾਰਾ 24 ਦੇ ਤਹਿਤ ਇਹ ਬਦਲਾਅ ਕੀਤੇ ਹਨ। ਨਵੀਂ ਪ੍ਰਣਾਲੀ ਦੇ ਤਹਿਤ, ਪਾਸਪੋਰਟ ਅਰਜ਼ੀਆਂ ਦੀਆਂ ਵੱਖ-ਵੱਖ ਸ਼ੇ੍ਰਣੀਆਂ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਨਾਲ ਫੀਸ ਢਾਂਚੇ ਨੂੰ ਸਰਲ ਅਤੇ ਸਪੱਸ਼ਟ ਕੀਤਾ ਗਿਆ ਹੈ। ਨਵੇਂ ਨਿਯਮਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 15 ਤੋਂ 18 ਸਾਲ ਦੀ ਉਮਰ ਦੇ ਨਾਬਾਲਗ, ਜੋ ਬਾਲਗ ਸ਼ੇ੍ਰਣੀ ਦੇ ਤਹਿਤ ਅਰਜ਼ੀ ਦਿੰਦੇ ਹਨ, ਉਨ੍ਹਾਂ ਨੂੰ ਬਾਲਗਾਂ ਵਾਂਗ ਹੀ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ। ਵਧੇਰੇ ਜਾਣਕਾਰੀ ਲਈ ਪਾਸਪੋਰਟ ਸੇਵਾ ਕੇਂਦਰ ਦੀ ਵੈਬਸਾਈਟ ’ਤੇ ਵੀ ਜਾ ਸਕਦੇ ਹੋ।

RELATED ARTICLES
POPULAR POSTS