15.4 C
Toronto
Friday, June 26, 2026
spot_img
HomeਕੈਨੇਡਾFrontਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਬਣ ਸਕਦੇ ਹਨ ਰਾਘਵ ਚੱਢਾ

ਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਬਣ ਸਕਦੇ ਹਨ ਰਾਘਵ ਚੱਢਾ


ਆਮ ਆਦਮੀ ਪਾਰਟੀ ਦੇ 6 ਸੰਸਦ ਮੈਂਬਰਾਂ ਨੂੰ ਭਾਜਪਾ ’ਚ ਲੈ ਕੇ ਗਏ ਸਨ ਰਾਘਵ ਚੱਢਾ
ਮੁਹਾਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਜਾਣ ਵਾਲੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਬਣਾਏ ਜਾ ਸਕਦੇ ਹਨ। ਉਨ੍ਹਾਂ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਵੀ ਦਾਅਵੇਦਾਰ ਹਨ। ਇਸਦੇ ਚੱਲਦਿਆਂ ਨਵੇਂ ਬਣਾਏ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਵੀ ਮੰਤਰੀ ਦੀ ਕੁਰਸੀ ਮਿਲ ਸਕਦੀ ਹੈ। ਪੰਜਾਬ ਤੋਂ ਅਜੇ ਰਵਨੀਤ ਸਿੰਘ ਬਿੱਟੂ ਰਾਜ ਮੰਤਰੀ ਹਨ, ਹਾਲਾਂਕਿ ਉਨ੍ਹਾਂ ਦਾ ਰਾਜ ਸਭਾ ਵਿਚ ਕਾਰਜਕਾਲ ਲੰਘੀ 21 ਜੂਨ ਨੂੰ ਖਤਮ ਹੋ ਚੁੱਕਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸੰਸਦ ਮੈਂਬਰ ਨਾ ਹੋਣ ’ਤੇ 6 ਮਹੀਨਿਆਂ ਬਾਅਦ, ਯਾਨੀ 21 ਦਸੰਬਰ ਤੱਕ ਮੰਤਰੀ ਅਹੁਦਾ ਛੱਡਣਾ ਹੋਵੇਗਾ। ਅਜਿਹੀ ਸੂਰਤ ਵਿਚ ਪੰਜਾਬ ਤੋਂ ਕਿਸੇ ਇਕ ਚਿਹਰੇ ਨੂੰ ਕੇਂਦਰ ਵਿਚ ਸ਼ਾਮਲ ਕਰਨਾ ਤੈਅ ਮੰਨਿਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਸੀ।

RELATED ARTICLES
POPULAR POSTS