26.9 C
Toronto
Friday, August 14, 2026
spot_img
HomeਕੈਨੇਡਾFrontਵੈਨੇਜ਼ੁਏਲਾ ’ਚ ਭਿਆਨਕ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 235 ਹੋਈ

ਵੈਨੇਜ਼ੁਏਲਾ ’ਚ ਭਿਆਨਕ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 235 ਹੋਈ

ਵੈਨੇਜ਼ੁਏਲਾ ’ਚ ਭਿਆਨਕ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 235 ਹੋਈ
4300 ਤੋਂ ਵੱਧ ਵਿਅਕਤੀ ਜ਼ਖ਼ਮੀ ਅਤੇ ਰਾਹਤ ਕਾਰਜ ਅਜੇ ਵੀ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਵੈਨੇਜ਼ੁਏਲਾ ਵਿੱਚ ਲੰਘੇ ਬੁੱਧਵਾਰ ਦੀ ਸ਼ਾਮ ਨੂੰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ।  7.2 ਅਤੇ 7.5 ਗਤੀ ਦੇ ਇਨ੍ਹਾਂ ਭੂਚਾਲਾਂ ਕਾਰਨ ਹੁਣ ਤੱਕ ਕਰੀਬ 235 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 4300 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਸਿਹਤ ਮੰਤਰੀ ਕਾਰਲੋਸ ਅਲਵਾਰਾਡੋ ਨੇ ਦੱਸਿਆ ਕਿ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਬਹੁਤ ਵਿਅਕਤੀ ਲਾਪਤਾ ਹਨ। ਪਿਛਲੀ ਇੱਕ ਸਦੀ ਵਿੱਚ ਵੈਨੇਜ਼ੂਏਲਾ ਵਿੱਚ ਆਏ ਇਹ ਸਭ ਤੋਂ ਤਾਕਤਵਰ ਭੂਚਾਲ ਮੰਨੇ ਜਾ ਰਹੇ ਹਨ। ਤਬਾਹੀ ਦਾ ਸਭ ਤੋਂ ਵੱਧ ਅਸਰ ਰਾਜਧਾਨੀ ਕਾਰਾਕਸ ਦੇ ਉੱਤਰ ਵਿੱਚ ਸਥਿਤ ਤੱਟਵਰਤੀ ਖੇਤਰ ‘ਲਾ ਗੁਆਇਰਾ’ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੇ ਮੁੱਖ ਹਵਾਈ ਅੱਡਾ ਵੀ ਨੁਕਸਾਨਿਆ ਗਿਆ ਹੈ, ਜਿਸ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਸਰਕਾਰੀ ਮਸ਼ੀਨਰੀ ਦੀ ਘਾਟ ਕਾਰਨ ਆਮ ਲੋਕ ਆਪਣੇ ਪੱਧਰ ’ਤੇ ਹੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਭਾਲ ਲਈ ਸੋਸ਼ਲ ਮੀਡੀਆ ਅਤੇ ਹੱਥ-ਲਿਖਤ ਸੂਚੀਆਂ ਦਾ ਸਹਾਰਾ ਲਿਆ ਹੈ। ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਸੰਕਟ ਦੀ ਘੜੀ ਵਿੱਚ ਅਮਰੀਕਾ, ਮੈਕਸੀਕੋ, ਕੈਨੇਡਾ, ਭਾਰਤ, ਬ੍ਰਾਜ਼ੀਲ, ਕਤਰ, ਸਪੇਨ ਅਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਨੇ ਵੈਨੇਜ਼ੂਏਲਾ ਦੀ ਮਦਦ ਕਰਨ ਲਈ ਪੇਸ਼ਕਸ਼ ਕੀਤੀ ਹੈ।

RELATED ARTICLES
POPULAR POSTS