7.8 C
Toronto
Tuesday, October 28, 2025
spot_img
Homeਭਾਰਤਬਿਪਲਬ ਦੇਵ ਬਣੇ ਤ੍ਰਿਪੁਰਾ ਦੇ ਮੁੱਖ ਮੰਤਰੀ

ਬਿਪਲਬ ਦੇਵ ਬਣੇ ਤ੍ਰਿਪੁਰਾ ਦੇ ਮੁੱਖ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ, ਵਿਰੋਧੀ ਧਿਰ ਕੋਲ ਲੰਬਾ ਤਜਰਬਾ, ਸਾਡੀ ਟੀਮ ਨਵੀਂ
ਅਗਰਤਲਾ/ਬਿਊਰੋ ਨਿਊਜ਼
ਤ੍ਰਿਪੁਰਾ ਵਿਚ 25 ਸਾਲ ਤੋਂ ਖੱਬੇ ਪੱਖੀਆਂ ਦੇ ਸ਼ਾਸ਼ਨ ਨੂੰ ਖਤਮ ਕਰਕੇ ਭਾਜਪਾ ਦੀ ਨਵੀਂ ਸਰਕਾਰ ਨੇ ਸਹੁੰ ਚੁੱਕੀ ਲਈ। ਅਗਰਤਲਾ ਦੇ ਅਸਮ ਰਾਈਫਲਜ਼ ਗਰਾਊਂਡ ਵਿਚ ਬਿਪਲਬ ਦੇਵ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਸ ਤੋਂ ਇਲਾਵਾ ਜਿਣੂ ਦੇਵ ਵਰਮਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸਦੇ ਨਾਲ ਹੀ ਤ੍ਰਿਪੁਰਾ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਸਹੁੰ ਚੁੱਕ ਸਮਾਗਮ ਦੌਰਾਨ 9 ਮੰਤਰੀਆਂ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਵੀ ਚੁੱਕੀ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤ੍ਰਿਪੁਰਾ ਦੀਆਂ ਚੋਣਾਂ ਲੰਬੇ ਸਮੇਂ ਤੱਕ ਯਾਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ। ਮੋਦੀ ਨੇ ਕਿਹਾ ਕਿ ਤ੍ਰਿਪੁਰਾ ਵਿਚ ਵਿਰੋਧੀ ਧਿਰ ਕੋਲ ਲੰਬਾ ਤਜਰਬਾ ਹੈ ਅਤੇ ਸਾਡੀ ਟੀਮ ਨਵੀਂ ਹੈ।

RELATED ARTICLES
POPULAR POSTS