ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ‘ਤੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ ਉਸਦੇ ਕੁਝ ਸਮਰਥਕਾਂ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਮੀਡੀਆ ਦੇ ਨਾਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਨੈਸ਼ਨਲ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ ਮੈਂਬਰ ਕਰਨਲ ਜਸਜੀਤ ਸਿੰਘ ਗਿੱਲ, ਸਰਕਲ ਇੰਚਾਰਜ ਜਗਤਾਰ ਸਿੰਘ, ਮਹਿਲਾ ਵਿੰਗ ਨਾਲ ਸਬੰਧਤ ਲਖਵਿੰਦਰ ਕੌਰ, ઠਐਨਆਰਆਈ ਸੈਲ ਨਾਲ ਸਬੰਧਤ ਹਰਪਾਲ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਬਲਜੀਤ ਸਿੰਘ ਚਹਿਲ, ਕਰਨਲ ਦਲਵਿੰਦਰ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ઠਬੋਪਾਰਾਏ ਪਿਛਲੇ ਕਾਫ਼ੀ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਰਟੀ ਤੋਂ ਅਲਗ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਜਨਤਕ ਤੌਰ ‘ਤੇ ਇਨ੍ਹਾਂ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਪਵਿੱਤਰ ਸਿੰਘ ਨੇ ਲੰਘੇ ਦਿਨੀਂ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਕੋ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ‘ਤੇ ਪੈਸਿਆਂ ਦੇ ਲੈਣ ਦੇਣ ਵਿਚ ਗੜਬੜੀ ਕਰਨ ਦੇ ਦੋਸ਼ ਮੜ੍ਹੇ ਸਨ।
Home / ਪੰਜਾਬ / ਜਰਨੈਲ ਸਿੰਘ ‘ਤੇ ਪੈਸਿਆਂ ਦੀ ਗੜਬੜੀ ਦੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ 9 ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਤੋਂ ਦਿੱਤਾ ਬੇਦਾਵਾ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …