22.6 C
Toronto
Sunday, June 14, 2026
spot_img
Homeਪੰਜਾਬਵਿਰਾਸਤ-ਏ-ਖਾਲਸਾ ਦਰਸ਼ਕਾਂ ਲਈ 5 ਤੋਂ 10 ਅਕਤੂਬਰ ਤੱਕ ਬੰਦ ਰਹੇਗਾ

ਵਿਰਾਸਤ-ਏ-ਖਾਲਸਾ ਦਰਸ਼ਕਾਂ ਲਈ 5 ਤੋਂ 10 ਅਕਤੂਬਰ ਤੱਕ ਬੰਦ ਰਹੇਗਾ

virasat-e-khalsaਰੂਪਨਗਰ/ਬਿਊਰੋ ਨਿਊਜ਼
ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਏ ਜਾ ਰਹੇ ਵਿਰਾਸਤ-ਏ-ਖਾਲਸਾ ਦਾ ਦੂਸਰਾ ਹਿੱਸਾ ਜਲਦ ਸੰਗਤਾਂ ਲਈ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰਬੰਧਾਂ ਦੇ ਚੱਲਦਿਆਂ 5 ਤੋਂ 10 ਅਕਤੂਬਰ ਤੱਕ ਪੂਰੇ ਵਿਰਾਸਤ-ਏ-ਖਾਲਸਾ ਕੰਪਲੈਕਸ ਨੂੰ ਸੰਗਤਾਂ ਲਈ ਮੁਕੰਮਲ ਤੌਰ ‘ਤੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਦੇ ਨਿਗਰਾਨ ਇੰਜਨੀਅਰ ਕੇ.ਡੀ. ਸਿੰਘ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੇ ਦੂਸਰੇ ਪੜਾਅ ਦਾ ਕੰਮ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਇਸ ਕਰਕੇ ਪਹਿਲੇ ਤੇ ਦੂਸਰੇ ਹਿੱਸੇ ਦੀਆਂ ਗੈਲਰੀਆਂ ਨੂੰ ਆਪਸ ਵਿੱਚ ਜੋੜਨ ਲਈ 5 ਤੋਂ 10 ਅਕਤੂਬਰ 2016 ਤੱਕ ਵਿਰਾਸਤ-ਏ-ਖਾਲਸਾ ਮੁਕੰਮਲ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਵਿਰਾਸਤ-ਏ-ਖਾਲਸਾ ਦੇ ਪਹਿਲੇ ਭਾਗ ਨੂੰ ਹੁਣ ਤੱਕ 70 ਲੱਖ ਦੇ ਕਰੀਬ ਸੈਲਾਨੀਆਂ ਵੱਲੋਂ ਵੇਖੇ ਜਾਣ ਕਰਕੇ ਇਹ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵੇਖਿਆ ਜਾਣ ਵਾਲਾ ਮਿਊਜ਼ੀਅਮ ਬਣ ਗਿਆ ਹੈ, ਉੱਥੇ ਨਿਰਮਾਣ ਅਧੀਨ ਭਾਗ-2 ਵੀ ਵਿਸ਼ਵ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਬਣੇਗਾ।

RELATED ARTICLES
POPULAR POSTS