Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ ਦੇ ਫੈਸਲੇ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ ਦੇ ਫੈਸਲੇ

association-of-seniors-pic-copy-copyਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 9 ਸਤੰਬਰ ਦਿਨ ਸ਼ੱਕਰਵਾਰ ਨੂੰ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸੰਧੂ ਦੁਆਰਾ ਆਏ ਮੈਂਬਰਾਂ ਨੂੰ ਜੀਅ ਆਇਆਂ ਕਹਿਣ ਤੋਂ ਬਾਦ ਉਹਨਾਂ ਪਰਮਜੀਤ ਬੜਿੰਗ ਨੁੰ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਅਪੱਡੇਟ ਕਰਨ ਦਾ ਸੱਦਾ ਦਿੱਤਾ ਜਿਸ ਵਿੱਚ ਉਹਨਾਂ ਫਿਊਨਲ ਕਮੇਟੀ ਦੇ ਜਮ੍ਹਾਂ ਕੀਤੇ ਫੰਡ ਦੇ ਬੈਂਕ ਅਕਾਊਂਟ ਨੂੰ ਅਨ-ਲੌਕ  ਕਰਾਉਣ ਲਈ ਕੀਤੇ ਯਤਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਕਰਨਲ ਸੋਹੀ ਰਾਹੀਂ ਇਸ ਸਬੰਧੀ ਗੱਲਬਾਤ ਜਾਰੀ ਹੈ। ਪਰਮਜੀਤ ਬੜਿੰਗ ਨੇ ਬਰੈਂਪਟਨ ਯੁਨੀਵਰਸਿਟੀ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਰੋਵਿੰਸਲ ਸਰਕਾਰ ਦੇ ਯਤਨ ਸਰਾਹੁਣਯੋਗ ਹਨ ਤੇ ਹੁਣ ਇਹ ਸਿਟੀ ਕਾਊਂਸਲ ਦੇ ਹੱਥ ਹੈ ਕਿ 12 ਸਤੰਬਰ ਨੂੰ ਯੁਨੀਵਰਸਿਟੀ ਬਾਰੇ ਪੇਸ਼ ਹੋ ਰਹੇ ਮਤੇ ਵਿੱਚ ਕੀ ਫੈਸਲਾ ਕਰਦੀ ਹੈ । ਉਹਨਾਂ ਸਮੂਹ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਸਿਟੀ ਕੌਂਸਲਰਾਂ ਤੇ ਇਸ ਗੱਲ ਦਾ ਦਬਾਅ ਬਣਾਉਣ ਕਿ 12 ਸਤੰਬਰ ਨੂੰ ਪੇਸ਼ ਹੋਣ ਵਾਲੇ ਮੋਸ਼ਨ ਨੂੰ ਸਰਬਸੰਮਤੀ ਨਾਲ ਪਾਸ ਕਰਨ।
ਐਸੋਸੀਏਸ਼ਨ ਵਲੋਂ ਇਸ ਵਿੱਚ ਸ਼ਾਮਲ ਸਾਰੇ ਕਲੱਬਾਂ ਦਾ ਇਸ ਗੱਲ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਗੱਲ ਲਈ ਵਧਾਈ ਦੇ ਪਾਤਰ ਨੇ ਜਿੰਨ੍ਹਾਂ ਨੇ ਜਥੇਬੰਦੀ ਦੇ ਡਸਿਪਲਨ ਨੂੰ ਮੰਨਿਆਂ ਅਤੇ ਅਜੀਤ ਰੱਖੜਾ ਦੇ ਐਸੋਸੀਏਸ਼ਨ ਵਲੋਂ ਬਾਹਰ ਕਰਨ ਤੋਂ ਬਾਅਦ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਮੁਤਾਬਕ ਉਸ ਦੇ ਪਰੋਗਰਾਮਾਂ ਦਾ ਬਾਈਕਾਟ ਕੀਤਾ ਸਿਵਾਏ ਕੁੱਝ ਇੱਕ ਵਿਅਕਤੀਆਂ ਨੂੰ ਛੱਡ ਕੇ। ਐਸੋਸੀਏਸ਼ਨ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੀਆਂ ਮਜ਼ਬੂਰੀਆਂ ਕਾਰਣ ਉਹਨਾਂ ਨੇ ਇਹ ਕੀਤਾ। ਐਸੋਸੀਏਸ਼ਨ ਵਲੋਂ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਬੇਨਤੀ ਕੀਤੀ ਜਾ ਰਹੀ ਹੈ। ਇਸ ਉਪਰੰਤ ਐਸੋਸੀਏਸ਼ਨ ਦੇ ਵਿਧਾਨ ਵਿੱਚ ਜਰੂਰੀ ਸੋਧਂਾਂ ਬਾਰੇ ਗੱਲਬਾਤ ਸ਼ੁਰੂ ਕਰਦੇ ਹੋਏ ਪਰਧਾਨ ਪਰਮਜੀਤ ਬੜਿੰਗ ਨੇ ਕਿਹਾ ਕਿ ਵਿਧਾਨ ਜਥੇਬੰਦੀ ਦੀ ਜਾਨ ਹੁੰਦਾ ਹੈ ਤੇ ਜਥੇਬੰਦੀ ਨੂੰ ਹੋਰ ਕਾਰਗਰ ਢੰਗ ਨਾਲ ਚਲਾਉਣ ਲਈ ਇਸ ਵਿੱਚ ਸੋਧਾਂ ਕਰਨ ਲਈ ਮੈਂਬਰਾਂ ਨੂੰ ਸੁਝਾਅ ਦੇਣ ਲਈ ਕਿਹਾ। ਵਿਧਾਨ ਵਿੱਚ ਸੋਧਾਂ ਦੇ ਮਸਲੇ ਤੇ ਹੋਈ ਬਹਿਸ ਵਿੱਚ ਸੱਤਿਆ ਨਾਰਾਇਨ ਸ਼ਰਮਾ, ਕਸ਼ਮੀਰਾ ਸਿੰਘ ਦਿਓਲ, ਹਰਦਿਆਲ ਸਿੰਘ ਸੰਧੂ, ਬਲਵਿੰਦਰ ਬਰਾੜ,ਸੁਖਮੰਦਰ ਰਾਮਪੁਰੀ , ਜੰਗੀਰ ਸਿੰਘ ਸੈਂਭੀ, ਸੁਖਦੇਵ ਸਿੰਘ ਗਿੱਲ ਅਤੇ ਕਈ ਹੋਰਾਂ ਨੇ ਸਰਗਰਮੀ ਨਾਲ ਭਾਗ ਲੈਂਦਿਆਂ ਆਪਣੇ ਵਿਚਾਰ ਪੇਸ਼ ਕੀਤੇ ਜਿੰਨ੍ਹਾਂ ਨੂੰ ਮੁੱਖ ਰੱਖ ਕੇ ਮੈਂਬਰਾਂ ਦੀ ਸਹਿਮਤੀ ਵਿਧਾਨ ਵਿੱਚ ਕੁੱਝ ਜਰੂਰੀ ਸੋਧਾਂ ਕੀਤੀਆਂ ਗਈਆਂ। ਹਾਜ਼ਰ ਹੋਣ ਵਾਲੇ ਮੈਂਬਰਾਂ ਦਾ ਧੰਨਵਾਦ ਕਰਨ ਨਾਲ ਮੀਟਿੰਗ ਖਤਮ ਹੋਈ। ਐਸੋਸੀਏਸ਼ਨ ਦੀ ਅਗਲੀ ਮੀਟਿੰਗ 7 ਅਕਤੂਬਰ ਦਿਨ ਸ਼ੁਕਰਵਾਰ ਨੂੰ ਹੋਵੇਗੀ। ਐਸੋਸੀਏਸ਼ਨ ਦੁਆਰਾ ਕੀਤੇ ਜਾ ਰਹੇ ਕਾਰਜਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ, ਐਸੋਸੀਏਸ਼ਨ ਦੀਆਂ ਗਤੀਵਿਧੀਆਂ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331 ), ਨਿਰਮਲ ਸੰਧੂ (416-970-5153 ), ਪ੍ਰੋ: ਨਿਰਮਲ ਧਾਰਨੀ(647-667-9061) ਬਲਵਿੰਦਰ ਬਰਾੜ ( 647-855-0880), ਜਾਂ ਜੰਗੀਰ ਸਿੰਘ ਸੈਂਭੀ ਨਾਲ (416-409-0126) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …