ਮਿਸੀਸਾਗਾ/ ਬਿਊਰੋ ਨਿਊਜ਼ :ਲੰਘੀ 15 ਜੁਲਾਈ ਨੂੰ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਆਪਣੀ ਸਾਲਾਨਾ ਕਮਿਊਨਿਟੀ ਬਾਰਬੇਕਿਊ ਅਤੇ ਇੰਨਫਰਮੇਸ਼ਨ ਫ਼ੇਅਰ ਦਾ ਪ੍ਰਬੰਧ ਸੇਂਡਲਵੁਡ ਪਾਰਕ, ਫ੍ਰੈਂਕ ਮੈਕਨੀ ਵਿਚ ਕੀਤਾ, ਜੋ ਕਿ 310, ਬ੍ਰਿਸਟਲ ਰੋਡ ਈਸਟ, ਮਿਸੀਸਾਗਾ ਵਿਚ ਹੈ। ਇਹ ਪ੍ਰੋਗਰਾਮ ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਅਤੇ ਉਨ੍ਹਾਂ ਦੀ ਟੀਮ ਵਲੋਂ ਚਲਾਇਆ ਗਿਆ। ਇਸ ਦੌਰਾਨ ਇਸ ਖੇਤਰ ਦੇ ਵਾਸੀਆਂ ਨੇ ਉਥੇ ਆ ਕੇ ਸਥਾਨਕ ਐਮ.ਪੀ.ਪੀ.ਨਾਲ ਮਿਲਣ ਦਾ ਮੌਕਾ ਹਾਸਲ ਕੀਤਾ ਅਤੇ ਆਪਣੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ। ਪ੍ਰੋਗਰਾਮ ਦੌਰਾਨ ਧੁੱਪ ਖਿੜੀ ਹੋਈ ਸੀ ਅਤੇ ਮੌਸਮ ਵੀ ਚੰਗਾ ਸੀ। ਗਾਇਕਾਂ, ਰਵਾਇਤੀ ਚੀਨੀ ਸੰਗੀਤ ਅਤੇ ਨ੍ਰਿਤ, ਲਾਈਵ ਡੀ.ਜੇ.ਅਤੇ ਇਕ ਜੋਕਰ ਵਲੋਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਬੱਚਿਆਂ ਲਈ ਗੁਬਾਰੇ ਅਤੇ ਫੇਸ ਪੇਂਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਦੇ ਦੌਰਾਨ ਐਮ.ਪੀ.ਪੀ. ਮਾਂਗਟ ਦੇ ਨਾਲ ਕਈ ਹੋਰ ਪ੍ਰਬੰਧਕਾਂ ਨੇ ਵੀ ਆਪਣੇ ਸਟਾਲ ਲਗਾਏ ਸਨ, ਜਿਨ੍ਹਾਂ ਵਿਚ ਹੂਰੋਟੈਰੀਓ ਐਲ.ਆਰ.ਟੀ., ਆਟੋ ਬੀਮਾ, ਸ਼ੇਰੀਡਨ ਕਾਲਜ ਦਾ ਵਿਸਥਾਰ ਅਤੇ ਇਨਵੈਸਟਮੈਂਟਸ ਇਨ ਹਾਸਪਿਟਲਸ ਪ੍ਰਮੁੱਖ ਸਨ। ਐਮ.ਪੀ.ਪੀ. ਮੰਗਲ ਨੇ ਕਿਹਾ ਕਿ ਇਸ ਬਾਰਬੇਕਿਊ ਦੀ ਸਫ਼ਲਤਾ ਨੂੰ ਲੋਕਾਂ ਦੀ ਭਾਰੀ ਹਾਜ਼ਰੀ ਨੇ ਸਹੀ ਸਾਬਤ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਆ ਕੇ ਆਪਣੇ ਪ੍ਰਤੀਨਿਧ ਨਾਲ ਮਿਲਣ ਦਾ ਮੌਕਾ ਦੇਣਾ ਹੈ। ਨਾਲ ਹੀ ਉਹ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ ਅਤੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰ ਸਕਦੇ ਹਨ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …