ਬਰੈਂਪਟਨ/ ਬਿਊਰੋ ਨਿਊਜ਼
ਲੰਘੇ ਐਤਵਾਰ ਨੂੰ ਰੈਡ ਵਿਲੋ ਸੀਨੀਅਰਸ ਕਲੱਬ ਬਰੈਂਪਟਨ ਦੇ ਲਗਭਗ 150 ਮੈਂਬਰਾਂ ਨੇ ਸ਼ੇਰਬੋਰਨ ਕਾਮਨ, ਟੋਰਾਂਟੋ ‘ਚ ਕਰਵਾਏ ਫ਼ੈਸਟੀਵਲ ਆਫ਼ ਇੰਡੀਆ ਦੇ 45ਵੇਂ ਉਤਸਵ ਦਾ ਦੌਰਾ ਕੀਤਾ। ਵਾਟਰ ਫਰੰਟ ‘ਚ ਇਹ ਇਕ ਖੂਬਸੂਰਤ ਥਾਂ ਸੀ। ਇਸ ਦੌਰਾਨ ਯੋਗਾ ਸ਼ੋਅ, ਡਰਾਮਾ ਦ ਗੀਤਾ, ਗੰਗਾ ਅਤੇ ਕੁਮਾਰੀ ਵਲੋਂ ਡਾਂਸ, ਹਰੇ ਕ੍ਰਿਸ਼ਨਾ ਫ਼ੈਸ਼ਨ, ਮੈਜਿਕ ਅਤੇ ਕੀਰਤਨ ਵੀ ਕੀਤਾ ਗਿਆ। ਇਹ ਇਕ ਸ਼ਾਨਦਾਰ ਸਮਾਗਮ ਰਿਹਾ। ਰੈਡ ਵਿਲੋ ਸੀਨੀਅਰਸ ਕਲੱਬ, ਬਰੈਂਪਟਨ ਦੇ ਮੈਂਬਰਾਂ ਨੇ ਇਸ ਸਮਾਗਮ ਦਾ ਬਹੁਤ ਅਨੰਦ ਮਾਣਿਆ। ਕਲਾਸਿਕ ਡਾਂਸੇਜ਼ ਨੂੰ ਵੀ ਸਾਰਿਆਂ ਨੇ ਸਰਾਹਿਆ। ਇਹ ਇਕ ਸ਼ਾਨਦਾਰ ਪ੍ਰੋਗਰਾਮ ਰਿਹਾ ਅਤੇ ਸਾਰਿਆਂ ਨੇ ਸੰਗੀਤ, ਡਾਂਸ ਅਤੇ ਗੀਤਾਂ ਦੇ ਪ੍ਰੋਗਰਾਮ ਦਾ ਅਨੰਦ ਮਾਣਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …