ਬਰੈਂਪਟਨ/ਬਿਊਰੋ ਨਿਊਜ਼ : 2019 ਦੀਆਂ ਫੈਡਰਲ ਚੋਣਾਂ ‘ਚ ਬਰੈਂਪਟਨ ਨੌਰਥ ਸੀਟ ਤੋਂ ਕੰਸਰਵੇਟਿਵ ਪਾਰਟੀ ਲਈ ਨੱਕ ਦਾ ਸਵਾਲ ਬਣਾਇਆ ਹੋਇਆ ਹੈ, ਇਸ ਲਈ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਇੱਥੇ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡ ਰਹੀ, ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਉਮੀਦਵਾਰ ਅਰਪਨ ਖੰਨਾ ਦੇ ਪ੍ਰਚਾਰ ਲਈ ਉਹਨਾਂ ਦੇ ਦਫ਼ਤਰ ਬਰੈਂਪਟਨ ਪੁੱਜੇ।
ਬਰੈਂਪਟਨ ਦੀਆਂ ਪੰਜ ਪਾਰਲੀਮੈਂਟਰੀ ਸੀਟਾਂ ‘ਚੋ ਸਭ ਤੋਂ ਰੋਮਾਂਚਿਕ ਸੀਟ ਮੰਨੀ ਜਾਣ ਵਾਲੀ ਬਰੈਂਪਟਨ ਨੌਰਥ ‘ਚ ਚੋਣ ਪ੍ਰਚਾਰ ਦੇ ਲਈ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਪੁੱਜੇ ਜਿੱਥੇ ਜੇਸਨ ਕੇਨੀ ਨੇ ਅਰਪਣ ਖੰਨਾ ਦੇ ਹੱਕ ਵਿਚ 21 ਅਕਤੂਬਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਲਿਬਰਲ ਸਰਕਾਰ ‘ਤੇ ਜੰਮ ਕੇ ਸਿਆਸੀ ਹਮਲੇ ਕੀਤੇ। ਜੇਸਨ ਕੇਨੀ ਨੇ ਕਿਹਾ ਜਸਟਿਨ ਟਰੂਡੋ ਨੇ ਪਿਛਲੇ ਚਾਰ ਸਾਲਾਂ ‘ਚ ਕੈਨੇਡਾ ਦਾ ਹਰ ਪੱਖੋਂ ਨੁਕਸਾਨ ਕੀਤਾ। ਬਰੈਂਪਟਨ ਨੌਰਥ ਪੁੱਜੇ ਜੇਸਨ ਕੇਨੀ ਨੇ ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਐਂਡ੍ਰਿਊ ਸ਼ੀਅਰ ਲਈ ਵੀ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਨਾਲ ਐਂਡ੍ਰਿਊ ਸ਼ੀਅਰ ਅਤੇ ਜਸਟਿਨ ਟਰੂਡੋ ਦੀ ਤੁਲਨਾ ਕਰਦਿਆਂ ਐਂਡ੍ਰਿਊ ਸ਼ੀਅਰ ਨੂੰ ਇਕ ਕਾਬਿਲ, ਕੈਨੇਡੀਅਨਾਂ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਇਕ ਸੂਝਵਾਨ ਨੇਤਾ ਦੱਸਿਆ ਪਰ ਉਥੇ ਹੀ ਉਹਨਾਂ ਨੇ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵਲੋਂ ਕੀਤੀ ਜਾ ਰਹੀ ਫੰਡਾਂ ‘ਚ ਕਟੌਤੀ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …