-1.8 C
Toronto
Wednesday, December 3, 2025
spot_img
Homeਕੈਨੇਡਾਮਾਊਨਟੇਨਐਸ਼ ਕਲੱਬ ਦਾ ਅਜ਼ਾਦੀ ਦਿਵਸ ਅਤੇ ਖੇਡ ਮੇਲਾ ਰੌਣਕ ਭਰਪੂਰ ਰਿਹਾ

ਮਾਊਨਟੇਨਐਸ਼ ਕਲੱਬ ਦਾ ਅਜ਼ਾਦੀ ਦਿਵਸ ਅਤੇ ਖੇਡ ਮੇਲਾ ਰੌਣਕ ਭਰਪੂਰ ਰਿਹਾ

ਬਰੈਂਪਟਨ/ਬਿਊਰੋ ਨਿਊਜ਼
ਸੀਨੀਅਰਜ਼ ਕਲੱਬਾਂ ਜਿੱਥੇ ਸੀਨੀਅਰਜ਼ ਦੇ ਮਨੋਰੰਜਨ ਲਈ ਸਰਗਰਮੀਆਂ ਕਰਦੀਆਂ ਹਨ ਉੱਥੇ ਆਪਣੇ ਪਿਛਲੇ ਮੁਲਕ ਨਾਲ ਮਾਨਸਿਕ ਤੌਰ ‘ਤੇ ਜੁੜੇ ਹੋਣ ਕਾਰਣ ਉੱਥੋਂ ਦੇ ਸਮਾਜਿਕ ਅਤੇ ਕੌਮੀ ਤਿਉਹਾਰ ਵੀ ਮਨਾਉਂਦੀਆਂ ਹਨ। ਇਸੇ ਸੰਦਰਭ ਵਿੱਚ 20 ਅਗਸਤ ਨੂੰ ਮਾਊਨਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਖੇਡ ਮੇਲਾ ਕਰਵਾਇਆ ਗਿਆ। ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾਉਣ ਅਤੇ ਕੌਮੀ ਗੀਤਾਂ ਤੋਂ ਬਾਦ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਧਰਮਪਾਲ ਸਿੰਘ ਸ਼ੇਰਗਿੱਲ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਵੱਖ ਵੱਖ ਬੁਲਾਰਿਆਂ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਐਮ ਪੀ ਕਮਲ ਖਹਿਰਾ, ਐਮ ਪੀ ਰਾਜ ਗਰੇਵਾਲ, ਵਿੱਕੀ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ, ਸੱਤਪਾਲ ਜੌਹਲ, ਕੌਂਸਲਰ ਗੁਰਪ੍ਰੀਤ ਢਿੱਲੋਂ, ਮਹਿੰਦਰ ਸਿੰਘ ਵਾਲੀਆ, ਪ੍ਰਿੰਸੀਪਲ ਰਾਮ ਸਿੰਘ ਅਤੇ ਰਜਨੀ ਸ਼ਰਮਾ ਨੇ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਭਾਰਤ ਦੇ ਕਾਊਂਸਲ ਜਨਰਲ ਦੇ ਦਫਤਰ ਵਲੋਂ ਆਇਆ ਸੰਦੇਸ਼ ਕਲੱਬ ਦੀ ਵਾਈਸ ਪ੍ਰੈਜੀਡੈਂਟ ਚਰਨਜੀਤ ਢਿੱਲੋਂ ਨੇ ਪੜ੍ਹ ਕੇ ਸੁਣਾਇਆ। ਭਾਸ਼ਣਾਂ ਦੇ ਨਾਲ ਹੀ ਗੀਤਾਂ ਅਤੇ ਕਵਿਤਾਵਾਂ ਦਾ ਦੌਰ ਚਲਦਾ ਰਿਹਾ। ਅਜਮੇਰ ਸਿੰਘ ਪਰਦੇਸੀ, ਸੁਖਦੇਵ ਸੁੱਖ, ਗੁਰਦੇਵ ਕੌਰ, ਇਕਬਾਲ ਕੌਰ ਛੀਨਾ ਅਤੇ ਸ਼ਸ਼ੀ ਬਾਲਾ ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਰੋਤਿਆਂ ਦੇ ਮਨੋਰੰਜਨ ਕਰਨ ਦੇ ਨਾਲ ਹੀ ਭਾਵਪੂਰਤ ਸੁਨੇਹੇ ਵੀ ਦਿੱਤੇ। ਖੇਡਾਂ ਦੇ ਪ੍ਰੋਗਰਾਮ ਦੌਰਾਨ ਗਰੁੱਪ ਵਾਈਜ਼ ਬੱਚਿਆਂ ਦੀਆਂ ਦੌੜਾਂ, ਸੀਨੀਅਰਜ਼ ਦੀਆਂ ਦੌੜਾਂ ਅਤੇ ਮਿਊਜੀਕਲ ਚੇਅਰ ਰੇਸ ਦੇ ਮੁਕਾਬਲੇ ਕਰਵਾਏ ਗਏ। ਪਹਿਲੇ, ਦੂਸਰੇ ਅਤੇ ਤੀਜੇ ਨੰਬਰ ਦੀ ਪੁਜੀਸ਼ਨ ਤੇ ਰਹਿਣ ਵਾਲਿਆਂ ਨੂੰ ਸ਼ਾਨਦਾਰ ਟਰਾਫੀਆਂ ਇਨਾਮ ਵਜੋਂ ਦਿੱਤੀਆਂ ਗਈਆਂ। ਇਹਨਾਂ ਖੇਡਾਂ ਦੇ ਪਰਬੰਧ ਲਈ ਦਰਸ਼ਨ ਸਿੰਘ ਗਿੱਲ, ਮੋਹਨ ਸਿੰਘ ਪੰਨੂ ਅਤੇ ਬਲਵਿੰਦਰ ਸਿੰਘ ਗਰੇਵਾਲ ਨੇ ਵਧੀਆ ਤਰੀਕੇ ਨਾਲ ਸੇਵਾ ਨਿਭਾਈ। ਸਵੀਪ ਤਾਸ਼ ਦੇ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ। ਕਲੱਬ ਦੇ ਸਭ ਤੋਂ ਸੀਨੀਅਰ ਮਰਦ ਮੈਂਬਰ ਜੋਗਿੰਦਰ ਸਿੰਘ ਅਤੇ ਔਰਤ ਮੈਂਬਰ ਹਰਬੰਸ ਕੌਰ ਨੂੰ ਕਲੱਬ ਵਲੋਂ ਸ਼ਾਲਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਕੌਮੀ ਗੀਤ ਪੇਸ਼ ਕਰਨ ਵਾਲੇ ਬੱਚਿਆਂ ਅਤੇ ਕਲੱਬ ਦੇ ਐਗਜੈਕਟਿਵ ਕਮੇਟੀ ਮੈਂਬਰਾਂ ਦਾ ਕਲੱਬ ਦੇ ਸੁਯੋਗ ਪਰਬੰਧ ਲਈ ਸਨਮਾਨ ਕੀਤਾ ਗਿਆ। ਪਰੋਗਰਾਮ ਦੇ ਅਖੀਰ ਤੇ ਲੇਡੀਜ ਨੇ ਗਿੱਧੇ ਅਤੇ ਬੋਲੀਆਂ ਨਾਲ ਮਾਹੋਲ ਨੂੰ ਰੰਗੀਨ ਬਣਾ ਦਿੱਤਾ। ਮਨਜੀਤ ਕੌਰ ਪੈਂਫਰ ਨੇ ਗੀਤਾਂ ਰਾਹੀਂ ਖੂਬ ਮਨੋਰੰਜਨ ਕੀਤਾ। ਦੁਪਹਿਰ ਇੱਕ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਚੱਲੇ ਇਸ ਪਰੋਗਰਾਮ ਵਿੱਚ ਖਾਣ-ਪੀਣ ਦਾ ਬਹੁਤ ਹੀ ਵਧੀਆ ਪਰਬੰਧ ਸੀ। ਰਵਾਇਤੀ ਸਮੋਸੇ ਪਕੌੜਿਆਂ, ਮਠਿਆਈ ਦੇ ਨਾਲ ਫਰੂਟ ਦਾ ਵੀ ਪਰਬੰਧ ਸੀ ਜਿਸ ਨੂੰ ਸਭ ਨੇ ਸਲਾਹਿਆ। ਪਰੋਗਰਾਮ ਦੀ ਸਮਾਪਤੀ ਕਰਦਿਆਂ ਕਲੱਬ ਦੇ ਪਰਧਾਨ ਬਖਸ਼ੀਸ਼ ਸਿੰਘ ਗਿੱਲ ਨੇ ਬਾਹਰੋਂ ਆਏ ਕਲੱਬਾਂ ਦੇ ਪ੍ਰਤੀਨਿਧਾਂ, ਸਮੂਹ ਹਾਜਰੀਨ ਅਤੇ ਕਲੱਬ ਮੈਂਬਰਾਂ ਦਾ ਇਸ ਪਰੋਗਰਾਮ ਨੂੰ ਸਫਲ ਕਰਨ ਲਈ ਧੰਨਵਾਦ ਕੀਤਾ। ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਦੇ ਜੰਗੀਰ ਸਿੰਘ ਸੈਂਭੀ, ਪ੍ਰੋ: ਨਿਰਮਲ ਸਿੰਘ ਧਾਰਨੀ, ਬਲਵਿੰਦਰ ਬਰਾੜ ਅਤੇ ਕਰਤਾਰ ਸਿੰਘ ਚਾਹਲ ਵਲੋਂ ਸਟਾਲ ਲਾ ਕੇ ਸਸਤੀਆਂ ਫਿਊਨਰਲ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੀ ਕਵਰੇਜ ਪੀ ਟੀ ਸੀ ਅਤੇ ਹਮਦਰਦ ਟੀ ਵੀ ਵਲੋਂ ਕੀਤੀ ਗਈ।

 

RELATED ARTICLES
POPULAR POSTS